ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਦੀ ਮੁਕੇਰੀਆਂ ਹਲਕੇ ਵਿੱਚ ਇੱਕ ਮਹੱਤਵਪੂਰਨ ਲੋਕ ਮਿਲਨੀ ਮੀਟਿੰਗ ਪ੍ਰੋ. ਜੀ. ਐਸ. ਮੁਲਤਾਨੀ (ਹਲਕਾ ਇੰਚਾਰਜ, ਆਮ ਆਦਮੀ ਪਾਰਟੀ) ਦੁਆਰਾ ਆਯੋਜਿਤ ਕੀਤੀ ਗਈ| ਇਸ ਮੀਟਿੰਗ ਦਾ ਉਦੇਸ਼ ਲੋਕਾਂ ਨਾਲ ਰਾਬਤਾ ਕਾਇਮ ਕਰ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਹੱਲ ਕਰਵਾਣਾ ਸੀ। ਇਸ ਲੋਕ ਮਿਲਨੀ ਸਮਾਗਮ ਦੌਰਾਣ ਮੁਕੇਰੀਆਂ ਦੇ ਨਿਵਾਸੀਆਂ ਵਲੋਂ ਆਪਣੇ ਸੰਸਦ ਮੈਂਬਰ ਡਾ. ਰਾਜ ਕੁਮਾਰ ਦੇ ਨਾਲ ਕਈ ਮੁੱਖ ਸਮੱਸਿਆਵਾਂ ਸਾਂਝੀਆਂ ਕੀਤੀਆਂ ਗਈਆਂ, ਜਿਵੇਂ ਕਿ ਸੜਕਾਂ, ਟ੍ਰੈਫਿਕ ਪ੍ਰਬੰਧਨ ਅਤੇ ਸਟਰੀਟ ਲਾਈਟਾਂ ਦੇ ਫੌਰੀ ਹੱਲ ਦੀ ਮੰਗ ਕੀਤੀ। ਲੋਕ ਸਭਾ ਮੈਂਬਰ ਡਾ. ਰਾਜ ਨੇ ਅਪਣੇ ਹਲਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ, “ਮੁਕੇਰੀਆਂ ਹਲਕੇ ਦੇ ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਤੋਂ ਮੈ ਜਾਣੂ ਹਾਂ। ਅਸੀਂ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਪ੍ਰਸ਼ਾਸਨ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਵਿਕਾਸਮੁਖੀ ਕੰਮਾਂ ਜਿਵੇਂ ਕਿ ਸੜਕਾਂ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਅਤੇ ਹੋਰ ਬੁਨਿਆਦੀ ਮੁੱਦਿਆਂ ਨਾਲ ਸਬੰਧਤ ਕੰਮਾਂ ‘ਤੇ ਜ਼ੋਰ ਦਿੱਤਾ ਜਾਵੇਗਾ।| ਸਾਡਾ ਮੰਤਵ ਮੁਕੇਰੀਆਂ ਦੇ ਹਲਕੇ ਨੂੰ ਮਾਡਲ ਵਿਕਸਿਤ ਖੇਤਰ ਬਣਾਉਣਾ ਹੈ। ਡਾ. ਰਾਜ ਨੇ ਇਲਾਕੇ ਦੇ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਹਰ ਸਮੱਸਿਆ ਦਾ ਹੱਲ ਨਿਸ਼ਚਿਤ ਤੌਰ ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਸਹਿਯੋਗ ਨਾਲ ਹਰ ਜਰੂਰੀ ਪੱਧਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਬੀ. ਡੀ. ਪੀ. ਓ. ਸੁਖਪ੍ਰੀਤ ਨੇ ਪਿੰਡਾਂ ਵਿੱਚ ਸੁਧਾਰਕ ਯੋਜਨਾਵਾਂ ਦੀ ਵੀ ਜਾਣਕਾਰੀ ਦਿੱਤੀ। ਕੁਝ ਸਮੱਸਿਆਵਾਂ ਦਾ ਹੱਲ ਉਸੇ ਵਕਤ ਸੰਬੰਧਿਤ ਅਧਿਕਾਰੀਆਂ ਨੂੰ ਆਦੇਸ਼ ਦੇ ਕੇ ਕਰਵਾਇਆ ਗਿਆ । ਇਲਾਕੇ ਦੇ ਲੋਕਾਂ ਨੇ ਸੰਸਦ ਮੈਂਬਰ ਡਾ. ਰਾਜ ਦੀ ਇਸ ਪਹੁੰਚ ਦੀ ਬਹੁਤ ਸ਼ਲਾਘਾ ਕੀਤੀ | ਇਸ ਮੌਕੇ ਤੇ ਐਸ. ਡੀ. ਐਮ. ਕਵਲਜੀਤ, ਡੀ. ਐਸ. ਪੀ. ਕੁਲਵਿੰਦਰ ਵਿਰਕ, ਤਹਿਸੀਲਦਾਰ ਮੁਨੀਸ਼ ਸੋਹਲ, ਬੀ. ਡੀ. ਪੀ. ਓ. ਸੁਖਪ੍ਰੀਤ, ਐਸ. ਡੀ. ਓ. ਮਾਈਨਿੰਗ ਸੰਜੀਵ, ਡਾ. ਪੰਕਜ ਸ਼ਿਵ, ਸੁਲਖਣ ਜੱਗੀ, ਸਤਨਾਮ ਚੀਮਾ, ਗੁਰਜੀਵਨ, ਮੀਡਿਆ ਇੰਚਾਰਜ ਅਤੇ ਹੋਰ ਮਹੱਤਵਪੂਰਨ ਅਧਿਕਾਰੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj