ਮਲਿਕ ਦੀ ਬੇਵਫ਼ਾਈ ਦੀ ਤਸਦੀਕ ਕਰ ਸਕਦੇ ਹਨ ਕਸ਼ਮੀਰ ਦੇ ਲੋਕ: ਉਮਰ

ਸ੍ਰੀਨਗਰ (ਸਮਾਜ ਵੀਕਲੀ):  ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਕਿਹਾ ਕਿ ਮੇਘਾਲਿਆ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ‘ਜਿਸ ਥਾਲੀ ’ਚ ਖਾਧਾ ਉਸੇ ਵਿੱਚ ਛੇਕ ਕਰਨ’ ਦੀ ਕਹਾਵਤ ਨੂੰ ਸੱਚ ਕਰ ਵਿਖਾਇਆ ਹੈ। ਉਮਰ ਨੇ ਜ਼ੋਰ ਦੇ ਕੇ ਆਖਿਆ ਕਿ ਮਲਿਕ ’ਤੇ ਯਕੀਨ ਨਹੀਂ ਕੀਤਾ ਜਾ ਸਕਦਾ ਤੇ ਕਸ਼ਮੀਰ ਦੇ ਲੋਕ ਇਸ ਦੀ ਤਸਦੀਕ ਕਰ ਸਕਦੇ ਹਨ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਮਲਿਕ ਦੇ ਹਵਾਲੇ ਨਾਲ ਟਵੀਟ ਕੀਤਾ, ‘‘ਇਹ ਸ਼ਖ਼ਸ ਕਿਸੇ ਵੇਲੇ ਜੰਮੂ ਕਸ਼ਮੀਰ ਵਿੱਚ (ਕੇਂਦਰ ਸਰਕਾਰ ਦਾ) ਹੱਥਠੋਕਾ ਸੀ ਤੇ ਹੁਣ ਉਹਨੇ ਉਸੇ ਹੱਥ ਨੂੰ ਵੱਢ ਖਾਧਾ ਹੈ, ਜੋ ਉਸ ਦੇ ਮੂੰਹ ’ਚ ਬੁਰਕੀ ਪਾਉਂਦਾ ਸੀ। ਜੰਮੂ ਕਸ਼ਮੀਰ ਦੇ ਲੋਕ ਸ੍ਰੀ ਮਲਿਕ ਦੇ ਬੇਵਫ਼ਾ ਹੋਣ ਦੀ ਤਸਦੀਕ ਕਰ ਸਕਦੇ ਹਨ।’’

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਾਈਕਮਾਨ ਕਹੇ ਤਾਂ ਅਸਤੀਫ਼ਾ ਦੇਣ ਲਈ ਤਿਆਰ: ਰੰਧਾਵਾ
Next articleਨਕਲੀ ਸ਼ਰਾਬ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਹੋਈ: ਦੂਲੋ