ਜੋ ਕਲਮ ਚੰਗਾ ਲਿਖਦੀ ਹੈ ਉਸ ਦੀ ਹੌਂਸਲਾ ਅਫਜ਼ਾਈ ਜਰੂਰੀ-ਸਰਦਾਰ ਪੰਛੀ

ਪੰਜਾਬੀ ਸਾਹਿਤ ਸਭਾ ਭਮੱਦੀ ਵੱਲੋਂ ਬਲਬੀਰ ਬੱਬ ਨਾਲ ਰੂਬਰੂ
ਖੰਨਾ (ਸਮਾਜ ਵੀਕਲੀ)  (ਬੁੱਧ ਸਿੰਘ ਨੀਲੋਂ) :-ਪੰਜਾਬੀ ਸਾਹਿਤ ਸਭਾ ਭੁਮੱਦੀ ਦੀ ਮਹੀਨਾਵਾਰ ਮੀਟਿੰਗ ਪਿੰਡ ਭੁਮੱਦੀ ਦੀ ਪੀਰਖਾਨਾ ਧਰਮਸਾਲਾ ਵਿੱਚ ਹੋਈ। ਨਵੇਂ ਸਾਲ ਦੀ ਪਹਿਲੀ ਮੀਟਿੰਗ ਦੇ ਵਿੱਚ ਪੰਜਾਬੀ ਲੇਖਕ ਤੇ ਪੱਤਰਕਾਰ ਬਲਬੀਰ ਸਿੰਘ ਬੱਬੀ ਦੇ ਨਾਲ ਰੂਬਰੂ ਰਚਾਇਆ ਗਿਆ ਜੋ ਬਹੁਤ ਹੀ ਯਾਦਗਾਰੀ ਹੋ ਨਿਬੜਿਆ। ਸਮਾਗਮ ਦੇ ਸ਼ੁਰੂ ਵਿੱਚ ਪ੍ਰਗਟ ਸਿੰਘ ਭੁਮੱਦੀ ਸਰਪ੍ਰਸਤ ਨੇ ਸਭ ਨੂੰ ਜੀ ਆਇਆ ਆਖਿਆ, ਸਮਾਗਮ ਦੀ ਪ੍ਰਧਾਨਗੀ ਗੁਰਮੇਲ ਸਿੰਘ ਗੇਲ ਪ੍ਰਧਾਨ ਸਹਿਤ ਸਭਾ ਭੁਮੱਦੀ,ਮੁੱਖ ਮਹਿਮਾਨ ਉੱਘੇ ਪੱਤਰਕਾਰ ਤੇ ਸਾਹਿਤਕ ਚਿੰਤਨ ਬੁੱਧ ਸਿੰਘ ਨੀਲੋਂ, ਮਾਸਟਰ ਜਗਦੇਵ ਸਿੰਘ ਘੁੰਗਰਾਲੀ ਅਤੇ ਬਾਲ ਸਾਹਿਤਕਾਰ ਕਮਲਜੀਤ ਸਿੰਘ ਨੀਲੋਂ ਸਨ। ਇਸ ਰੂਬਰੂ ਸਮਾਗਮ ਦੇ ਵਿੱਚ ਆਸ਼ੀਰਵਾਦ ਦੇਣ ਲਈ ਉਸਤਾਦ ਸ਼ਾਇਰ ਸਰਦਾਰ ਪੰਛੀ ਵਿਸ਼ੇਸ਼ ਤੌਰ ਉੱਤੇ ਪੁੱਜੇ।
    ਅੰਤਰਰਾਸ਼ਟਰੀ ਢਾਡੀ ਤਰਲੋਚਨ ਸਿੰਘ ਭੁਮੱਦੀ ਹੋਰਾਂ ਦੀ ਰਹਿਨੁਮਾਈ ਤੇ ਸਰਪ੍ਰਸਤੀ ਹੇਠ ਚੱਲ ਰਹੀ ਪੇਂਡੂ ਪੰਜਾਬੀ ਸਾਹਿਤ ਸਭਾ ਭੁਮੱਦੀ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਮਾਸਟਰ ਅਮਰਜੀਤ ਸਿੰਘ ਘੁਡਾਣੀ ਦੀ ਕਵਿਤਾ ਨਾਲ ਹੋਈ ਉਸ ਤੋਂ ਬਾਅਦ ਸੁਖਵਿੰਦਰ ਸਿੰਘ ਬਿਟੂ ਨੇ ਗੀਤ ਬਸੰਤ, ਨੇਤਰ ਸਿੰਘ ਮੁੱਤੋਂ ਕਵਿਤਾ ਪੰਜ ਵਿਕਾਰ, ਜੋਰਾਵਰ ਸਿੰਘ ਪੰਛੀ ਗ਼ਜ਼ਲ ਨਾ ਤਨ ਸੰਭਾਲ ਹੋਇਆ, ਪੰਮੀ ਹਬੀਬ ਗੀਤ ਫ਼ਕੀਰਾਂ ਵਾਲੀ ਲੋਈ,ਨਰਿੰਦਰ ਮਣਕੂ ਗੀਤ ਅੰਮੀਏ, ਮਨਪ੍ਰੀਤ ਸਿੰਘ ਗੋਬਿੰਦਪੁਰਾ ਗੀਤ ਧੀਆਂ,ਪ੍ਰਗਟ ਸਿੰਘ ਭੁਮੱਦੀ ਗੀਤ ਜ਼ਿੰਦਗੀ ਦੀ ਪੰਡ, ਹਰਪ੍ਰੀਤ ਸਿੰਘ ਸਿਹੌੜਾ ਤੇ ਮਨਜੀਤ ਸਿੰਘ ਘੁੰਮਣ ਨੇ ਬੱਬੀ ਦੇ ਸਨਮਾਨ ਵਿੱਚ ਕਵਿਤਾ, ਸ਼ੰਮੀ ਖਾਨ ਨੇ ਧਾਰਮਿਕ ਸ਼ਬਦ, ਸਨੀ ਵਰਮਾ ਨੇ ਕਵਿਤਾ ਲੋਕ, ਅਵਤਾਰ ਮਾਨ ਖੰਨਾਂ ਗੀਤ ਸ਼ਿਵ ਜੀ,ਮਨਦੀਪ ਸਿੰਘ ਮਾਣਕੀ ਗੀਤ ਅਰਮਾਨ ਵੀਰ ਸਿੰਘ ਕਵਿਤਾ, ਗੇਲ ਭੁਮੱਦੀ ਗੀਤ ਦਿਲ ਦੇ ਟੁਕੜੇ, ਸਰਦਾਰ ਪੰਛੀ ਜੀ ਨੇ ਗਜ਼ਲ, ਜਗਦੇਵ ਸਿੰਘ ਘੁੰਗਰਾਲੀ ਨੇ ਕਵਿਤਾ ਇਲਤੀ ਬਾਬਾ, ਗੁਰਸੇਵਕ ਸਿੰਘ ਢਿਲੋ ਨੇ ਕਿਸਾਨਾਂ ਬਾਰੇ ਗੀਤ, ਸੁਖਦੇਵ ਸਿੰਘ ਕੁੱਕੂ ਘਲੋਟੀ ਨੇ ਗੀਤ ਰੱਬ ਦਾ ਨਾਮ,ਹਰਬੰਸ ਸਿੰਘ ਰਾਏ ਨੇ ਗੀਤ ਸੱਚ, ਬਲਵੰਤ ਸਿੰਘ ਵਿਰਕ ਨੇ ਕਵਿਤਾ ਟ੍ਰੈਫਿਕ ਨਿਯਮ, ਬਾਵਾ ਹੌਲੀਆ ਨੇ ਗੀਤ ਮਾਰੂਥਲ,ਮਨਜੀਤ ਸਿੰਘ ਘੁੰਮਣ ਨੇ ਗੀਤ ਬਚਪਨ,ਮਾਸਟਰ ਰਣਜੀਤ ਸਿੰਘ ਨੇ ਗੀਤ ਇਸ਼ਕ,ਲਖਵੀਰ ਸਿੰਘ ਲੱਭਾ ਗੀਤ ਪਿੰਡ ਦੀਆਂ ਗਲੀਆਂ,ਅਵਤਾਰ ਸਿੰਘ ਕੋਸ਼ ਭੁਮੱਦੀ ਧਾਰਮਿਕ ਗੀਤ ਗੁਰਸਿੱਖ,ਹਰਬੰਸ ਸਿੰਘ ਸ਼ਾਨ ਬਗਲੀ ਕਵਿਤਾ ਭਾਰਤੀ ਗਣਤੰਤਰ, ਮਾਸਟਰ ਪਿੰਦਰ ਸਿੰਘ ਕਵਿਤਾ, ਬਲਬੀਰ ਸਿੰਘ ਬੱਬੀ ਨੇ ਕਵਿਤਾ ਨਕਲੀ, ਯੋਧ ਭੁਮੱਦੀ ਤੇ ਪ੍ਰੀਤਮ ਸਿੰਘ ਭੁਮੱਦੀ ਨੇ ਗੀਤ ਸੁਣਾਏ।
    ਇਸ ਮੀਟਿੰਗ ਦੇ ਵਿੱਚ ਕਹਾਣੀਕਾਰ ਰੁਪਿੰਦਰ ਸਿੰਘ ਰੁਪਾਲ ਅਰਮਾਨ ਵੀਰ ਸਿੰਘ, ਸ਼ਿੰਦਰ ਸਿੰਘ, ਬੇਅੰਤ ਸਿੰਘ, ਟਹਿਲ ਸਿੰਘ, ਅਮਰਜੀਤ ਸਿੰਘ, ਲਖਵੀਰ ਸਿੰਘ, ਕਸ਼ਮੀਰ ਸਿੰਘ, ਪ੍ਰੀਤਮ ਸਿੰਘ,ਗੁਰਪ੍ਰੀਤ ਸਿੰਘ, ਸੌਂਕੀ ਭੁਮੱਦੀ, ਸ਼ਾਹ ਨਿਵਾਜ ਖੰਨਾ, ਜਗਤਾਰ ਸਿੰਘ ਆਦਿ ਤੋਂ ਇਲਾਵਾ ਨਗਰ ਨਿਵਾਸੀ ਨੇ ਭਾਗ ਲਿਆ। ਬਲਬੀਰ ਸਿੰਘ ਬੱਬੀ ਦੇ ਰੂਬਰੂ ਸਬੰਧੀ ਬਹੁਤ ਹੀ ਵਧੀਆ ਸਾਹਿਤਕ ਮਾਹੌਲ ਦੇ ਵਿੱਚ ਗੱਲਾਂ ਬਾਤਾਂ ਹੋਈਆਂ।
    ਇਸ ਮੌਕੇ ਇਸ ਰੂਬਰੂ ਪ੍ਰੋਗਰਾਮ ਨੂੰ ਅਸ਼ੀਰਵਾਦ ਦੇਣ ਲਈ ਪੁੱਜੇ ਉੱਗੇ ਗ਼ਜ਼ਲਗੋ ਉਰਦੂ ਵਿਦਵਾਨ ਉਸਤਾਦ ਸ਼ਾਇਰ ਜਨਾਬ ਸਰਦਾਰ ਪੰਛੀ ਨੇ ਕਿਹਾ ਕਿ ਸਾਹਿਤ ਜਾਂ ਪੱਤਰਕਾਰੀ ਤੋਂ ਇਲਾਵਾ ਜਿਹੜੀ ਕਲਮ ਚੰਗਾ ਤੇ ਸਹੀ ਕੰਮ ਕਰਦੀ ਹੈ ਉਸ ਦੀ ਹੌਸਲਾ ਅਫਜ਼ਾਈ ਬਹੁਤ ਜਰੂਰੀ ਹੈ ਇਹ ਅੱਜ ਭੁਮੱਦੀ ਸਹਿਤ ਸਭਾ ਵਾਲਿਆਂ ਨੇ ਬਲਬੀਰ ਸਿੰਘ ਬੱਬੀ ਦਾ ਰੁਬਰੂ ਰੱਖ ਕੇ ਸਿੱਧ ਕੀਤਾ। ਅਖੀਰ ਵਿੱਚ ਬਲਬੀਰ ਸਿੰਘ ਬੱਬੀ ਦਾ ਸਨਮਾਨ ਕੀਤਾ ਗਿਆ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਹਰਦੀਪ ਸਿੰਘ ਸੇਠ ਨੇ ਕੀਤਾ।

 

Previous articleਭਾਰਤ ਵਿੱਚ ਖੇਤੀ ਵਿਕਾਸ ਦਾ ਵਿਰੋਧਾਭਾਸ: ਵਧਦਾ ਉਤਪਾਦਨ, ਪਰ ਕਿਸਾਨ ਦੀ ਹਾਲਤ ਤਰਸਯੋਗ
Next articleਰਿਸੋਰਸ ਪਰਸਨ ਦੀ ਤਿੰਨ ਰੋਜ਼ਾ ਵਰਕਸ਼ਾਪ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਸ਼ੇਖੂਪੁਰ ਵਿਖੇ ਸ਼ੁਰੂ