ਸਬਰ ਕਿਸਾਨਾਂ ਦਾ

ਤਰਸੇਮ ਸਹਿਗਲ

(ਸਮਾਜ ਵੀਕਲੀ)

ਮੋੜ ਦੇਵਣ ਜੋ ਰੁਖ ,
ਝੱਖੜਾਂ ਤੇ ਤੂਫ਼ਾਨਾਂ ਦਾ l
ਨੀ ਜਾਲਮ ਸਰਕਾਰੇ ,
ਨਾ ਪਰਖ ਸਬਰ ਕਿਸਾਨਾਂ ਦਾ l

ਸਰਦੀ ਹੋ ਜਾਂ ਗਰਮੀ ,
ਇਹ ਤਾਂ ਅੜ੍ਹ ਕੇ ਖੜ ਜਾਂਦੇ l
ਤਲੀਆਂ ਤੇ ਰੱਖ ਜਾਨਾਂ ਨੂੰ ,
ਦੁੱਖ ਹੱਸ ਕੇ ਜਰ ਲੈਂਦੇ l
ਸ਼ੇਰਾਂ ਵਰਗੇ ਜਿਗਰੇ ,
ਤੋੜਣ ਗਰੂਰ ਸ਼ੈਤਾਨਾਂ ਦਾ l
ਨੀ ਜਾਲਮ ਸਰਕਾਰੇ ,
ਨਾ ਪਰਖ ਸਬਰ ਕਿਸਾਨਾਂ ਦਾ l

ਘੜ ਕੇ ਕਨੂੰਨ ਕਾਲੇ ਨੀ ਤੂੰ ,
ਜ਼ਮੀਨਾਂ ਖੋਹਣ ਲੱਗੀ l
ਫਸਲਾਂ ਦਾ ਮੁੱਲ ਪਾਉਣਾ ਕੀ ਤੂੰ ,
ਰਹੀ ਬੇਦਰਦੇ ਮਾਰ ਠੱਗੀ l
ਪੁੱਠਾ ਪੰਗਾ ਲੈ ਲਿਆ ਤੂੰ ,
ਸਮਝ ਕੇ ਖੇਲ ਨਾਦਾਨਾਂ ਦਾ l
ਨੀ ਜਾਲਮ ਸਰਕਾਰੇ ,
ਨਾ ਪਰਖ ਸਬਰ ਕਿਸਾਨਾਂ ਦਾ l

ਤੇਰੀ ਹਿੱਕ ਉੱਤੇ ਬੈਠੇ ਹਾਂ ,
ਹੱਕ ਲੈ ਕੇ ਹੀ ਜਾਵਾਂਗੇ l
ਹੱਥ ਫੜ ਕੇ ਮਸਾਲਾਂ ਤੁਰ ਪਏ ਹਾਂ ,
ਜੰਗ ਜਿੱਤ ਕੇ ਹੀ ਆਵਾਂਗੇ l
ਹੁਣ ਕੀ -ਕੀ ਰੰਗ ਵਿਖਾਏਗਾ ,
ਇਹ ਜੋਸ਼ ਜਵਾਨਾਂ ਦਾ l
ਨੀ ਜਾਲਮ ਸਰਕਾਰੇ ,
ਨਾ ਪਰਖ ਸਬਰ ਕਿਸਾਨਾਂ ਦਾ l

ਤਰਸੇਮ ਸਹਿਗਲ
93578-96207

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSouth Central Railway doubles maximum speed on key Godavari bridge
Next articleਸੰਤ ਗਰੀਬ ਦਾਸ ਮਹਾਰਾਜ ਜੀ ਨੇ ਸੰਗਤ ਵਿਚ ਪਰਉਪਕਾਰੀ ਜੀਵਨ ਬਿਤਾਇਆ- ਰਾਮ ਕਿਸ਼ਨ ਮਹਿਮੀ ਯੂ ਕੇ