HOME ਮਾਨ ਦਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਈ ਚੂੜੀਆਂ ਲੈ ਕੇ ਦਫ਼ਤਰ ਅੱਗੇ...

ਮਾਨ ਦਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਈ ਚੂੜੀਆਂ ਲੈ ਕੇ ਦਫ਼ਤਰ ਅੱਗੇ ਪੁੱਜਾ

2
  (ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਵੱਡੇ ਵਡੇਰੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਬਣਾਈ ਕੁਰਬਾਨੀਆਂ ਦੇਣ ਦਾ ਭਾਵ ਸੀ ਕਿ ਸਿੱਖੀ ਦੀ ਆਨ ਸ਼ਾਨ ਦੀ ਬਹਾਲੀ ਲਈ ਜਾਨ ਵੀ ਲਾ ਦਿੱਤੀ ਜਾਵੇਗੀ। ਇਸੇ ਇਤਿਹਾਸ ਦੇ ਵਿੱਚੋਂ ਸਿੱਖਾਂ ਦੀ ਰਾਜਨੀਤੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਹੋਇਆ। ਗੁਰਦੁਆਰਿਆਂ ਦਾ ਮਹਾਨ ਪ੍ਰਬੰਧ ਤੇ ਸਿੱਖ ਰਾਜਨੀਤੀ ਨੂੰ ਬੜੇ ਸੋਹਣੇ ਤਰੀਕੇ ਨਾਲ ਲੈ ਕੇ ਇਤਿਹਾਸਕ ਸਫਰ ਤੈਅ ਕਰਦਿਆਂ ਹੋਇਆਂ ਇਹ ਦੋਵੇਂ ਸੰਸਥਾਵਾਂ ਚਲਦੀਆਂ ਆਈਆਂ। ਅਨੇਕਾਂ ਕੁਰਬਾਨੀਆਂ ਦਿੱਤੀਆਂ ਅਨੇਕਾਂ ਦੁਖੜੇ ਝੱਲੇ ਹੋਰ ਬੜਾ ਕੁਝ ਇਤਿਹਾਸ ਸਮੋਈ ਬੈਠਾ ਹੈ ਪਰ ਮੌਜੂਦਾ ਸਮੇਂ ਇਹਨਾਂ ਸੰਸਥਾਵਾਂ ਉੱਪਰ ਕਾਬਜ਼ ਸਾਡੇ ਹੀ ਰਾਜਨੀਤਿਕ ਸਿੱਖ ਆਗੂਆਂ ਨੇ ਅਜਿਹੀਆਂ ਸੰਸਥਾਵਾਂ ਦਾ ਕੀ ਹਾਲ ਕਰ ਦਿੱਤਾ ਹੈ ਇਹ ਸਭ ਕੁਝ ਅਸੀਂ ਪਿਛਲੇ ਦੋ ਤਿੰਨ ਦਹਾਕੇ ਤੋਂ ਦੇਖ ਰਹੇ ਹਾਂ ਪਰ ਮੌਜੂਦਾ ਸਮੇਂ ਅਜਿਹੇ ਹਾਲਾਤ ਬਣ ਗਏ ਹਨ ਜਿਹੜੇ ਵਰਣਨ ਕਰਨੇ ਵੀ ਮੁਸ਼ਕਿਲ ਹਨ ਪਿਛਲੇ ਸਮੇਂ ਤੋਂ ਜਿੱਥੇ ਸ਼੍ਰੋਮਣੀ ਕਮੇਟੀ ਦੇ ਉੱਪਰ ਅਨੇਕਾਂ ਉਂਗਲਾਂ ਉਠਦੀਆਂ ਰਹੀਆਂ ਹਨ ਉੱਥੇ ਹੀ ਚਾਰ ਪੰਜ ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਦਾ ਮਾਮਲਾ ਵੀ ਸਾਹਮਣੇ ਆਇਆ ਇਸ ਮਾਮਲੇ ਨੂੰ ਡੰਗ ਟਪਾਉਣ ਵਾਲੀ ਕਾਰਵਾਈ ਕੀਤੀ ਤੇ ਹੁਣ ਪਿਛਲੇ ਸਮੇਂ ਪੰਜਾਬ ਸਰਕਾਰ ਨੇ ਇਸ ਮਾਮਲੇ ਦੇ ਉੱਪਰ ਜਦੋਂ ਐਫਆਈਆਰ ਦਰਜ ਕਰਕੇ ਅੱਗੇ ਕਾਰਵਾਈ ਸ਼ੁਰੂ ਕੀਤੀ ਤਾਂ ਫਿਰ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਉੱਪਰ ਕਾਬਜ਼ ਧਿਰਾਂ ਨੇ ਆਪਣੀ ਗਲਤੀ ਤੇ ਨਲਾਇਕੀ ਨੂੰ ਮੰਨਣ ਦੀ ਥਾਂ ਹੋਰ ਹੀ ਖਲਾਰਾ ਪਾ ਦਿੱਤਾ ਹੈ।   ਪਿਛਲੇ ਸਮੇਂ ਵਿੱਚ ਚੱਲੇ ਇਸ ਘਟਨਾ ਕਰਮ ਦੇ ਵਿੱਚੋਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਕਾਲ ਤਖਤ ਦੇ ਜਥੇਦਾਰ ਨੇ ਤਲਬ ਕਰ ਲਿਆ ਹੈ ਇਸ ਮਾਮਲੇ ਵਿੱਚ ਵੀ ਬਹੁਤ ਚਰਚਾ ਚੱਲ ਰਹੀ ਹੈ।
ਪਰ ਅੱਜ ਹੋਰ ਹੀ ਗੱਲ ਦੇਖਣ ਨੂੰ ਮਿਲੀ ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜੋ ਕਿ ਪੰਜਾਬ ਦੀ ਸਿੱਖ ਸਿਆਸਤ ਤੇ ਧਾਰਮਿਕ ਮਸਲਿਆਂ ਵਿੱਚ ਅਹਿਮ ਸਥਾਨ ਰੱਖਦਾ ਹੈ ਮਾਨ ਦਲ ਦੇ ਪ੍ਰਮੁੱਖ ਆਗੂ ਸਿਮਰਨਜੀਤ ਸਿੰਘ ਮਾਨ ਦੇ ਸਪੁੱਤਰ ਇਮਾਨ ਸਿੰਘ ਮਾਨ ਅੱਜ ਆਪਣੇ ਸਾਥੀਆਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਵਿੱਚ ਚੂੜੀਆਂ ਦੇ ਡੱਬੇ ਲੈ ਕੇ ਪਹੁੰਚ ਗਏ। ਇਸ ਦਲ ਨਾਲ ਜੁੜੀਆਂ ਹੋਈਆਂ ਬੀਬੀਆਂ ਦੇ ਹੱਥਾਂ ਵਿੱਚ ਚੂੜੀਆਂ ਵਾਲੇ ਡੱਬੇ ਫੜੇ ਹੋਏ ਸਨ ਤੇ ਉਹ ਇਹ ਕਹਿ ਰਹੀਆਂ ਸਨ ਕਿ ਅਸੀਂ ਇਹ ਚੂੜੀਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਲਈ ਲੈ ਕੇ ਆਏ ਹਾਂ ਉਹਨਾਂ ਇਤਿਹਾਸਕ ਹਵਾਲਾ ਦਿੰਦਿਆਂ ਇਹ ਵੀ ਕਿਹਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਉੱਪਰ ਬਿਪਤਾ ਪੈਣ ‘ਤੇ ਉਹਨਾਂ ਨੂੰ ਸਿੰਘ ਛੱਡ ਗਏ ਤਾਂ ਮੁਕਤਸਰ ਦੀ ਧਰਤੀ ਤੋਂ ਬੀਬੀ ਭਾਗ ਕੌਰ ਨੇ ਗੁਰੂ ਦਾ ਸਾਥ ਛੱਡ ਗਏ ਸਿੰਘਾਂ ਨੂੰ ਚੂੜੀਆਂ ਪਾਉਣ ਦੀਆਂ ਲਾਹਨਤਾਂ ਪਾਈਆਂ ਸਨ। ਚਲੋ ਇਹਨਾਂ ਦਾ ਵੀ ਆਪਣਾ ਗੁੱਸਾ ਜਾਇਜ਼ ਹੈ ਪਰ ਇਹ ਦੇਖੋ ਸਾਡੀ ਮਹਾਨ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਲਾਇਕ ਪ੍ਰਬੰਧਕਾਂ ਕਾਰਨ ਕੀ ਕੁਝ ਦੇਖਣਾ ਪੈ ਰਿਹਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੀ.ਆਰ.ਟੀ.ਸੀ ਆਜ਼ਾਦ ਯੂਨੀਅਨ ਵੱਲੋਂ ਸਾਲ 2026 ਦੀ ਡਾਇਰੀ ਰਿਲੀਜ਼ ਕੀਤੀ ਗਈ।
Next article*ਆਰ.ਟੀ.ਏ ਇੰਦਰਪਾਲ ਵੱਲੋਂ ਸੰਘਣੀ ਧੁੰਦ ਕਾਰਨ ਸੰਭਾਵੀ ਸੜਕ ਹਾਦਸਿਆਂ ਦੀ ਰੋਕਥਾਮ ਲਈ ਸਖ਼ਤ ਸਮਾਂਬੱਧ ਨਿਰਦੇਸ਼ ਜਾਰੀ*