(ਸਮਾਜ ਵੀਕਲੀ)
ਦੱਸ ਨੀ ਜੋੜੀਏ ਅੱਜ ਕੱਲ੍ਹ
ਕਿੱਥੇ ਰਹਿੰਨੀਂ ਐਂ ।
ਹੁਣ ਕਿਸ ਨੂੰ ਆਪਣੇ ਦਿਲ ਦੇ
ਦੁਖੜੇ ਕਹਿੰਨੀਂ ਐਂ ।
ਹਰਿਆਂ ਭਰਿਆਂ ਰੁੱਖਾਂ ਦੀ ਥਾਂ
ਟਾਵਰਾਂ ਲੈ ਲਈ ਏ ;
ਕਿੱਦਾਂ ਕੋਮਲ ਜਿੰਦ ‘ਤੇ ਐਨੀਆਂ
ਪੀੜਾਂ ਸਹਿੰਨੀਂ ਐ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037