(ਸਮਾਜ ਵੀਕਲੀ)
ਭਾਰਤ ਦੇਸ਼ 15 ਅਗਸਤ 1947 ਨੂੰ ਅਜ਼ਾਦ ਹੋਇਆਂ ਸੀ, ਜਿਸ ਦਾਂ ਜਸ਼ਨ ਕਸ਼ਮੀਰ ਤੋ ਲੋ ਕੇ ਕੰਨਿਆਂ ਕੁਮਾਰੀ ਤੱਕ ਮਨਾੲੇ ਜਾਦੇ ਹਨ, ਜੋ ਚੰਗੀ ਗੱਲ ਹੈ। ਪਰ ਉਹਨਾਂ ਲੋਕਾਂ ਨੂੰ ਵੀ ਯਾਦ ਰੱਖਿਉ ਜੋ ਵੰਡੇ ਗੲੇ ਦੇਸ਼ ਤੋ ਬਾਅਦ ਅੱਜ ਵੀ ਉਸ ਸੰਤਾਪ ਨੂੰ ਹੰਢਾਂ ਰਹੇ ਹਨ, ਉਸ ਸਮੇ ਨੂੰ ਯਾਦ ਕਰਕੇ ਅੱਖਾਂ ਭਰ ਆਉਦੇ ਹਨ। ਵੰਡ ਹੋਣ ਕਾਰਨ ਪੰਜਾਬ ਨਾਲ ਲੱਗਦੀ 553 ਕਿਲੋਮੀਟਰ ਲੰਬੀ ਸਰਹੱਦ 220 ਪਿੰਡਾਂ ਦੇ ਉਜਾਡ਼ੇ ਦਾਂ ਕਾਰਨ ਬਣੀ ਅਤੇ 1990 ਵਿੱਚ ਬਾਰਡਰ ਤੇ ਕੰਡਿਆਲੀ ਤਾਰ ਲੱਗਣ ਕਾਰਨ 21600 ਏਕਡ਼਼ ਜਮੀਨ ਤਾਰ ਤੋ ਪਾਰ ਅੱਗੇ ਜਾਣ ਕਾਰਨ ਖੇਤੀ ਕਰਨ ਦੇ ਲਿਹਾਜੇ ਨਾਲ ਬਰਬਾਦ ਹੋ ਗਈ। ਇਹ 220 ਪਿੰਡ ਸਰਹੱਦ ਤੇ ਕਈ ਵਾਰ ਪਾਕਿਸਤਾਨ ਨਾਲ ਹੋਈ ਲਡ਼਼ਾਈ ਅਤੇ ਟਕਰਾਅ ਕਾਰਨ ਉੱਜਡ਼ੇ ਹਨ।
ਆਪਣੇ ਘਰ ਦਾਂ ਸਮਾਨ ਮਕਾਨ ਤੱਕ ਬਰਬਾਦ ਕਰਾਂ ਚੁੱਕੇ ਹਨ, ਵੱਸਣਾਂ ਅਤੇ ਉਜਡ਼਼ਨਾਂ ਇਨਾਂ ਦੀ ਜਿੰਦਗੀ ਦਾਂ ਹਿੱਸਾਂ ਬਣ ਚੁੱਕਿਆਂ ,ਭਾਰਤ ਅਜ਼ਾਦ ਹੋਇਆਂ ਪੂਰੇ ਦੇਸ਼ ਵਿੱਚ ਅਜ਼ਾਦੀ ਦੇ ਜਸ਼ਨ ਮਨਾੲੇ ਗੲੇ, ਅਜ਼ਾਦੀ ਤੋ ਬਾਅਦ ਲੋਕਤੰਤਰਿਕ ਢਾਚੇਂ ਦੀ ਹੋਂਦ ਸ਼ੁਰੂ ਹੋਈ ਜਿਸ ਨਾਲ ਚੰਗੇ ਲੋਕ ਪੱਖੀ ਕੰਮਕਾਰਾਂ ਦੀ ਸ਼ੁਰੂਆਤ ਹੋਈ ਜੋ ਕਿਸ ਤਰਾਂ ਨਾਲ ਅੱਜ ਵੀ ਜਾਰੀ ਹੈ, ਬਣਾਵਟ ਅਤੇ ਅਸਲੀਅਤ ਪੱਖੋਂ ਤੁਸੀ ਖੁੱਦ ਜਾਣਦੇਂ ਉ। ਪਰ ਇਸ ਵੰਡ ਦੋਰਾਨ ਉਹਨਾਂ ਲੋਕਾਂ ਦੇ ਦਰਦ ਨੂੰ ਵੀ ਯਾਦ ਕਰਿਉ ਜਿਹਡ਼਼ੇ ਲੋਕ ਵੰਡ ਦੇ ਸਮੇ ਦੇ ਗੁੰਝਲਦਾਰ ਫਲਸਫੇ ਦੇ ਦਰਦ ਨੂੰ ਅੱਜ ਵੀ ਉਹਨਾਂ ਦੀ ਚੋਥੀਂ ਪੀਡ਼ੀ ਹੰਢ਼ਾ ਰਹੀ ਹੈ, ਇਹ ਹਨ ਸਰਹੱਦੀ ਲੋਕ ਜੋ ਬਿਲਕੁਲ ਸਰਹੱਦ ਦੇ ਉੱਪਰ ਬੈਠ ਗੲੇ ਸਨ, ਇਹਨਾਂ ਦੇ ਘਰ ਸਰਹੱਦ ਦੇ ਨਾਲ ਅਤੇ ਜਮੀਨਾਂ ਚੰਦਰੀ ਵੰਡ ਪਾਉਣੀ ਕੰਡਿਆਲੀ ਤਾਰ ਤੋ ਪਾਰ ਚਲੀਆਂ ਗੲੀਆਂ ਹਨ, ਜੋ ਅੱਜ ਵੀ ਕੰਡਿਆਲੀ ਤਾਰ ਤੋ ਪਾਰ ਖੇਤੀ ਕਰਦੇ ਆਂ ਰਹੇ ਹਨ।
ਇਹਨਾਂ ਕਿਸਾਨਾਂ ਦੀਆਂ ਜਮੀਨਾਂ ਨੂੰ ਦੇਸ਼ ਦੀ ਸੁੱਰਖਿਆਂ ਦੇ ਨਾਮ ਤੇ ਵਰਤਿਆਂ ਜਾਂ ਰਿਹਾਂ ਹੈ, ਕਿਸਾਨ ਮੁਵਆਜ਼ੇ ਨੂੰ ਭੀਖ ਦੀ ਤਰਾਂ ਮੰਗਦਾਂ ਮੰਗਦਾਂ ਪਡ਼ਦਾਦਾਂ, ਦਾਦਾਂ, ਪਿਉ, ਰੱਬ ਨੂੰ ਪਿਆਰੇ ਹੋ ਗੲੇ ਹਨ, ਚੋਥੀ ਪੀਡ਼ੀ ਵੀ ਅਦਾਲਤਾਂ ਵਿੱਚ ਧੱਕੇ ਖਾਂ ਰਹੀ ਹੈ, ਦੋ ਦਿਨ ਭਾਰਤ ਦੇ ਵਿੱਚ ਅਹਿਮ ਮੰਨੇ ਜਾਦੇ ਹਨ, 26 ਜਨਵਰੀ ਅਤੇ 15 ਅਗਸਤ ਨੂੰ ਸਾਰੇ ਭਾਰਤ ਵਿੱਚ ਬਹੁਤ ਹੀ ਚਾਵਾਂ ਨਾਲ ਮਨਾਇਆਂ ਜਾਦਾਂ ਹੈ, ਪਰ ਇਹ ਸਰਹੱਦੀ ਲੋਕਾਂ ਦੇ ਘਰਾਂ ਦੇ ਚੁੱਲੇ ਠੰਡੇ ਹੀ ਰਹਿੰਦੇ ਹਨ, ਕਿਉਕੀ ਸੁਰੱਖਿਆਂ ਕਾਰਨਾਂ ਕਰਕੇ ਪੂਰੇ ਦੇਸ਼ ਦੀ ਸਰਹੱਦ ਸੀਲ ਹੋ ਜਾਦੀ ਹੈ, ਕਿਸਾਨ ਆਪਣੇ ਖੇਤ ਵੱਲ ਨਹੀ ਜਾਂ ਸਕਦੇ ਹਨ, ਕਿਧਰੇ ਕਿਧਰੇ ਇਨਸਾਨੀਅਤ ਨੂੰ ਤਰਸ ਕਰਕੇ ਜਾਂ ਸਕਦੇ ਹਨ, ਪਰ ਇਹ ਬਹੁਤ ਹੀ ਘੱਟ ਦੇਖਣ ਵਿੱਚ ਮਿਲਦਾਂ ਹੈ।
26 ਜਨਵਰੀ ਨੂੰ ਭਾਰਤੀ ਸੰਵਿਧਾਨ ਦੇ ਲਾਗੂ ਹੋਇਆਂ ਸੀ, ਕੀ ਇਹ ਸੰਵਿਧਾਨ ਇਹਨਾਂ ਸਰਹੱਦੀ ਲੋਕਾਂ ਤੇ ਲਾਗੂ ਨਹੀ ਹੁੰਦਾਂ ਹੈ ? ਵੱਡੇ ਵੱਡੇ ਸਮਾਗਮ ਕੀਤੇ ਜਾਦੇ ਹਨ, ਜਿੰਨੇ ਜਿਆਦਾਂ ਵੱਡੇ ਇੱਕਠ ਹੁੰਦੇ ਹਨ, ਲੀਡਰ ਵੀ ਦੇਖ ਕੇ ਵੱਡੇ ਵੱਡੇ ਗੱਪ ਛੱਡ ਦੇਦੇ ਹਨ,ਭਾਰਤੀ ਫੋਜ ਅਤੇ ਸਾਡੇ ਮਹਾਨ ਸ਼ਹੀਦਾਂ ਨੂੰ ਯਾਦ ਕੀਤਾਂ ਜਾਦਾਂ ਹੈ ਪਰੰਤੂ ਸਰਹੱਦੀ ਲੋਕਾਂ ਨੂੰ ਵਿਸਾਰ ਦਿੱਤਾਂ ਜਾਦਾ ਹੈ। ਆਪਣੇ ਹੀ ਦੇਸ਼ ਵਿੱਚ ਸਰਹੱਦੀ ਕਿਸਾਨਾਂ ਨੂੰ ਆਪਣੀਆਂ ਹੀ ਜਾਇੰਜ ਮੰਗਾਂ ਲਈ ਸਰਕਾਰਾਂ ਨਾਲ ਲਡ਼ਨਾਂ ਪੈ ਰਿਹਾਂ ਹੈ। ਸਰਹੱਦੀ ਲੋਕਾਂ ਨੂੰ ਜੇਕਰ ਬੈਕਾਂ ਤੋ ਕਰਜਾਂ ਲੈਣਾਂ ਹੈ ਤਾਂ ਬੈਕ ਮੇਨੈਜ਼ਰ ਸਾਹਬ ਵੀ ਪੋਲੇ ਜਿਹੇ ਮੂੰਹ ਨਾਲ ਕਹਿ ਦੇਦੇ ਹਨ।
ਕਰਜ਼ਾਂ ਤਾਂ ਮਿਲ ਜਾਉਗਾਂ ਪਰ ਸਮਾਂ ਬਹੁਤ ਲੱਗੂ ਗਾਂ, ਕਿਉਕੀ ਤਾਰ ਤੋ ਪਾਰ ਜ਼ਮੀਨ ਹੋਣ ਕਰਕੇ ਪੂਰੀ ਜਾਂਚ-ਪਡ਼ਤਾਲ ਹੋਵੇਗੀ, ਸਮਾਜਿਕ ਜੀਵਨ ਵਿੱਚ ਇਹਨਾਂ ਪਰਿਵਾਰਾਂ ਨਾਲ ਕੋਈ ਰਿਸ਼ਤਾਂ ਨਹੀ ਜੋਡ਼਼ਦਾਂ, ਇਹਨਾਂ ਦੇ ਲਡ਼ਕੇ ਲਡ਼ਕੀ ਨਾਲ ਕੋਈ ਵਿਆਹ ਕਰਵਾਉਣ ਨੂੰ ਰਾਜ਼ੀ ਨਹੀ ਹੁੰਦਾਂ ਹੈ, ਉਲਟਾਂ ਕਿਹਾਂ ਜਾਦਾਂ ਪਤਾਂ ਨਹੀ ਕਦੋ ਕੀ ਹੋ ਜਾਵੇ ਇਹਨਾਂ ਤਾਂ ਇਵੇ ਹੀ ਮਰ ਮੁੱਕ ਜਾਣਾਂ ਹੈ, ਜਦੋ ਇਹ ਗੱਲਾਂ ਬਜ਼ੁਰਗ ਸੁਣਦਾਂ ਹੈ ਤਾਂ ਅੱਖਾਂ ਵਿੱਚ ਅੱਥਰੂ ਅਤੇ ਆਪਣੀ ਅੋਲਾਂਦ ਨੂੰ ਹੱਲਾਂ ਸ਼ੇਰੀ ਰਾਹੀ ਫੋਜੀਆਂ ਵਾਂਗ ਹੋਸਲਾਂ ਵੀ ਬਖਸ਼ਦਾਂ ਹੈ, ਸਲਾਮ ਮੇਰੇ ਸਰਹੱਦੀ ਬਜ਼ੁਰਗਾਂ ਨੂੰ ।
ਸਰਹੱਦੀ ਵਾਸੀ ਬਹੁਤ ਹੀ ਭਿਅੰਕਰ ਬੀਮਾਰੀਆਂ ਨਾਲ ਘਿਰੇ ਹੋਏ ਹਨ,ਕੈਂਸਰ , ਕਾਲਾ ਪੀਲੀਆ ਅਤੇ ਮੰਦਬੁੱਧੀ ਬਿਮਾਰੀਆਂ ਨਾਲ ਬੱਚੇ ਘਿਰੇ ਹੋਏ ਹਨ। ਸਰਹੱਦੀ ਵਾਸੀ ਲਾ ਇਲਾਜ ਬਿਮਾਰੀਆਂ ਕਰਕੇ ਬੇਵਕਤੀ ਮੌਤਾਂ ਨਾਲ ਮਰ ਰਹੇ ਹਨ ।ਸਰਹੱਦ ਤੇ ਬਣੇ ਹੋਏ ਡਿਸਪੈਂਸਰੀਆਂ ਦੇ ਹਾਲਾਤ ਬਹੁਤ ਹੀ ਬੁਰੇ ਹਨ ।ਇਸ ਤੋ ਬਾਅਦ ਜੇ ਸਿੱਖਿਆਂ ਤੰਤਰ ਦੀ ਗੱਲ ਕੀਤੀ ਜਾਵੇ ਤਾਂ ਸਰਹੱਦੀ ਸਕੂਲ ਵੀ ਖਾਲੀ ਵਰਗੇ ਹੁੰਦੇ ਹਨ, ਕਿਉਕੀ ਅਧਿਆਪਕ ਦੀ ਵੀ ਮਜਬੂਰੀ ਹੁੰਦੀ ਹੈ,ਕਿਉਕੀ ਸਰਹੱਦੀ ਪਿੰਡਾਂ ਨੂੰ ਆਵਾਜਾਈ ਦੀ ਕੋਈ ਸਹੂਲਤ ਨਹੀ ਹੁੰਦੀ ਹੈ।
ਉੱਚ ਵਿਦਿੱਅਕ ਸੰਸਥਾਵਾਂ ਅੰਦਰ ਵੀ ਸਰਹੱਦੀ ਰਾਖਵੀਆਂ ਸੀਟਾਂ ਹੁੰਦੀਆਂ ਹਨ, ਉਹ ਵੀ ਹੇਰਾਂ ਫੇਰੀਆਂ ਕਰਕੇ ਹੋਰਨਾਂ ਦੇ ਖਾਤੇ ਵਿੱਚ ਬਦਲ ਦਿੱਤੀਆਂ ਜਾਦੀਆਂ ਹਨ, ਦਾਖਲੇ ਸਮੇ ਜੇਕਰ ਇਸ ਦੀ ਪੈਰਵੀ ਕੀਤੀ ਜਾਦੀ ਹੈ ਤਾਂ ਜੇਬ ਖਾਲੀਂ ਹੋਣ ਕਰਕੇ ਸਰਹੱਦੀ ਬੱਚੇ ਚੁੱਪ ਕਰ ਜਾਦੇ ਹਨ। ਸਭ ਤੋ ਵੱਡੀ ਦੁੱਖ ਦੀ ਗੱਲ ਇਹ ਹੈ ਕੀ ਸਾਡੀਆਂ ਸਰਕਾਰਾਂ ਸਭ ਕੁਝ ਜਾਣਦੀਆਂ ਹੋਈਆਂ ਵੀ ਸਰਹੱਦੀ ਕਿਸਾਨਾਂ ਦੇ ਮਸਲੇ ਹੱਲ ਕਿਉ ਨਹੀ ਕਰ ਰਹੀਆਂ ਹਨ, ਦੂਸਰੀ ਸਭ ਤੋ ਵੱਡੀ ਗੱਲ ਇਨਾਂ ਦੀ ਆਉਣ ਵਾਲੀ ਪੀਡ਼ੀ ਇਸ ਤਰਾਂ ਦੀ ਤੰਗ ਦਿਲ ਵਾਲੇ ਮਾਹੋਲ ਵਿੱਚ ਖੇਤੀ ਨਹੀ ਕਰਨਾਂ ਚਾਹੁੰਦੀ ਜੋ ਮਾਪਿਆਂ ਲਈ ਅਤੇ ਸਰਕਾਰਾਂ ਲਈ ਮੁਸ਼ਕਲ ਖਡ਼਼ੀ ਕਰ ਸਕਦੀਆਂ ਹਨ, ਹੋਰ ਪਤਾਂ ਨਹੀ ਕਿੰਨੀਆਂ ਕੁ ਸਮੱਸਿਆਵਾਂ ਹਨ, ਜਮੀਨੀ ਪੱਧਰ ਤੇ ਦੇਖਿਆਂ ਜਾਣ ਤਾਂ ਧੰਨ ਨੇ ਸਾਡੇ ਦੇਸ਼ ਦੇ ਸਰਹੱਦੀ ਲੋਕ ਜੋ ਏਨੇ ਦੁੱਖਾਂ ਵਿੱਚ ਵੀ ਜ਼ਿੰਦਗੀ ਬਸਰ ਕਰ ਰਹੇ ਹਨ, ਸਰਕਾਰਾਂ ਨੂੰ ਜਲਦ ਹੀ ਇਸ ਤੇ ਮਸਲੇ ਹਲ ਕਰਨ ਲਈ ਅੱਗੇ ਆਉਣਾਂ ਚਾਹੀਦਾਂ ਹੈ।
ਇਹਨੀਆਂ ਮੁਸ਼ਕਲਾਂ ਦੇ ਬਾਵਜੂਦ ਸੋਚਣਾਂ ਬਣਦਾਂ ਹੈ ਕੀ ਅਸੀ ਭਾਰਤ ਦੇ ਵਸਨੀਕ ਹਾਂ।ਕੀ ਭਾਰਤੀ ਸੰਵਿਧਾਨ ਇਹਨਾਂ ਸਰਹੱਦੀ ਲੋਕਾਂ ਤੇ ਲਾਗੂ ਹੈ ਜਾਂ ਨਹੀ ਕੀ ਇਹ ਸਰਹੱਦੀ ਲੋਕ ਇਸ ਦਾਇਰੇ ਵਿੱਚ ਆਉਦੇ ਹਨ ਜਾਂ ਨਹੀ।ਕੀ ਇਹਨਾਂ ਦੀ ਨਵੀ ਪੀਡ਼ੀ ਸੱਚੀ ਹੈ? ਸਵਾਲ ਕਈ ਹਨ ਪਰ ਹਲ ਸਿਰਫ ਸੱਚੀ ਤੇ ਫਿਕਰੀ ਵਾਲੀ ਸੋਚ ਹੀ ਕਰ ਸਕਦੀ ਹੈ ਜੋ ਮਨੁੱਖਤਾਂ ਅਤੇ ਇਨਸਾਨੀਅਤ ਦੇ ਦਰਦ ਨੂੰ ਸਮਝ ਸਕਦੀਆਂ ਹਨ, ਇਸ ਲਈ ਸਰਹੱਦੀ ਲੋਕਾਂ ਦੀ ਮੰਗ ਹੈ ਕੀ ਕਿਰਪਾਂ ਕਰਕੇ ਸਾਨੂੰ ਵੀ ਅਜ਼ਾਦੀ ਦਾਂ ਅਹਿਸਾਸ ਦਿਵਾਉਦੇ ਹੋੲੇ ਸਾਨੂੰ ਸਿਰਫ ਬੁਨਿਆਦੀ ਸਲੂਹਤਾਂ ਅਤੇ ਸਾਡੇ ਬਣਦੇ ਜਾਇੰਜ ਹੱਕ ਦਿੱਤੇ ਜਾਣ,ਸਾਡੀਆਂ ਜਮੀਨਾਂ ਦੇ ਬਦਲੇ ਸਾਨੂੰ ਸਮੇ ਦੇ ਮੁਤਾਬਕ ਬਣਦੀ ਕੀਮਤ ਦਿੱਤੀ ਜਾਵੇ ।
ਪਰ ਫਿਰ ਵੀ ਸਾਡਾਂ ਸਰਹੱਦੀ ਕਿਸਾਨ ਦੇਸ਼ ਪਿਆਰ ਪ੍ਰਤੀ ਅਡੋਲ ਹੈ, ਜਿਸ ਦੇ ਸਿਰ ਤੇ ਉਜਡ਼ਨ ਦੀ ਤਲਵਾਰ ਹਮੇਸ਼ਾਂ ਲਟਕਦੀ ਰਹਿੰਦੀ ਹੈ। ਸਰਹੱਦੀ ਕਿਸਾਨਾਂ ਦਾਂ ਸਮਾਜਿਕ ਜੀਵਨ ਜਾਂਚ ਵੀ ਆਮ ਸਮਾਜ ਨਾਲੋਂ ਟੁੱਟ ਰਹੀ ਹੈ, ਸਮਾਜਿਕ ਰਿਸ਼ਤਿਆਂ ਵਿੱਚ ਇਹਨਾਂ ਦੇ ਬੱਚਿਆਂ ਨਾਲ ਕੋਈ ਰਿਸ਼ਤਾਂ ਕਰਨ ਨੂੰ ਤਿਆਰ ਨਹੀ ਹੈ, ਸਭ ਤੋ ਵੱਧ ਫਿਕਰ ਵਾਲੀਂ ਗੱਲ ਇਹ ਹੈ ਕੀ ਇਹਨਾਂ ਕਿਸਾਨਾਂ ਦੀ ਨਵੀ ਪੀਡ਼਼ੀ ਕੰਡਿਆਲੀ ਤਾਰ ਤੋ ਪਾਰ ਖੇਤੀ ਕਰਕੇ ਖੁਸ਼ ਨਹੀ ਹੈ, ਜੋ ਆਉਣ ਵਾਲੇ ਸਮੇ ਅੰਦਰ ਗੰਭੀਰ ਸਮੱਸਿਆਂ ਬਣ ਸਕਦੀ ਹੈ। ਕਿਸਾਨਾਂ ਦਾਂ ਕਹਿਣਾਂ ਕੀ ਅਜ਼ਾਦੀ ਦਿਵਸ ਤੇ ਸਾਨੂੰ ਸਿਰਫ ਲੀਡਰਾਂ ਤੋ ਸ਼ਬਦਾਂ ਦੇ ਭੰਡਾਰ ਹੀ ਨਸੀਬ ਹੁੰਦੇ ਹਨ । ਅਜ਼ਾਦੀ ਤੋ ਬਾਅਦ ਸਰਹੱਦੀ ਲੋਕਾਂ ਨੇ ਦੇਸ਼ ਦੀ ਸਰੁ਼ੱਖਿਆਂ ਵਿੱਚ ਭਾਰਤੀ ਫੋਜ ਦਾ ਅਹਿਮ ਸਾਥ ਦਿੱਤਾਂ ਹੈ, ਜਿਸ ਦਾ ਸਬੂਤ1965 ਅਤੇ 1971,1999 ਦੀ ਕਾਰਗਿਲ ਜੰਗ ਹੈ।
ਸਰਹੱਦ ਤੇ ਸੰਘਣੇ ਜੰਗਲ ਬੀਆਂਬਾਨ ਸਨ, ਜੋ ਦੇਸ਼ ਦੀ ਸੁਰੱਖਿਆਂ ਲਈ ਖਤਰਾਂ ਸੀ, ਪਰ ਸਰਹੱਦੀ ਕਿਸਾਨਾਂ ਦੀ ਹੱਡ- ਤੋਡ਼ਵੀ ਮਿਹਨਤ ਨਾਲ ਜਮੀਨ ਨੂੰ ਮੈਦਾਨੀ ਅਤੇ ਵਾਹੀਯੋਗ ਬਣਾਇਆਂ ਹੈ,ਪਰ ਅੱਜ ਤੱਕ ਉਸ ਦਾ ਜ਼ਮੀਨ ਦਾ ਮਾਲਕ ਨਹੀ ਬਣ ਸਕਿਆਂ, ਪੰਜਾਬ ਸਰਕਾਰ ਦੀ 2007 ਮਾਲ ਵਿਭਾਂਗ ਵਿੱਚ ਇੱਕ ਪਾਲਸੀ ਆਈ ਸੀ, ਜਿਸ ਅਧੀਨ ਸਰਹੱਦੀ ਕਿਸਾਨਾਂ ਨੇ ਉਸ ਪਾਲਸੀ ਤਹਿਤ ਕੱਚੀਆਂ ਜਮੀਨਾਂ ਨੂੰ ਸਰਕਾਰ ਵੋਲੋ ਗਠਿਤ ਨਿਯਮਾਂ ਦੇ ਅਧਾਰਿਤ ਆਪਣੇ ਨਾਮ ਕਰਵਾਂ ਲਈਆਂ ਸਨ, ਜਿਸ ਨਾਲ ਸਰਹੱਦੀ ਕਿਸਾਨ ਖੁਸ਼ ਸਨ, ਪਰ ਇਹ ਖੁਸ਼ੀ ਬਹੁਤ ਸਮਾਂ ਬਰਕਰਾਰ ਨਹੀ ਰਹਿ ਸਕੀ 2017 ਵਿੱਚ ਕਿਸਾਨਾਂ ਦੇ ਇੰਤਕਾਲ ਤੋਡ਼ ਦਿੱਤੇ ਗੲੇ ਅਤੇ ਜ਼ਮੀਨ ਸਰਕਾਰਾਂ ਦੇ ਨਾਮ ਕਰ ਦਿੱਤੀ ਅਤੇ ਸਰਹੱਦੀ ਕਿਸਾਨ ਨੂੰ ਬਹੁਤ ਧੱਕਾਂ ਲੱਗਾ ਹੈ । ਕਿਸਾਨਾਂ ਦੀ ਮੰਗ ਹੈ ਕੀ 1990 ਤੋਂ ਹੁਣ ਤੱਕ ਲੱਗੀ ਕੰਡਿਆਲੀ ਤਾਰ ਅਤੇ ਹੋਰਨਾਂ ਕਾਰਜਾਂ ਲਈ ਐਕਵਾਈਰ ਕੀਤੀ ਜਮੀਨ ਦਾਂ ਉਚਿੱਤ ਮੁਵਾਆਜਾਂ ਦਿੱਤਾਂ ਜਾਵੇ ਅਤੇ ਸਾਲਾਨਾਂ ਮੁਵਾਆਜਾਂ ਬਿਨਾਂ ਰੋਕ ਦੇ ਦਿੱਤਾਂ ਜਾਵੇ, ਕੱਚੀਆਂ ਜ਼ਮੀਨਾਂ ਨੂੰ ਵਹਾਂ ਰਹੇ ਕਿਸਾਨ ਦੇ ਨਾਮ ਕੀਤਾਂ ਜਾਵੇ ।
ਕਿਸਾਨਾਂ ਦਾ ਕਹਿਣਾਂ ਕੀ ਦੇਸ਼ ਦੀ ਸੁਰੱਖਿਆਂ ਦੇ ਕਾਰਨਾਂ ਕਰਕੇ ਸਾਡੀ ਜ਼ਮੀਨ ਲਈ ਗਈ ਹੁਣ ਸਾਨੂੰ ਕੋਡੀਆਂ ਦੇ ਭਾਅ ਦੇ ਰਹੇ ਹਨ, ਸਰਕਾਰ ਇਹਨਾਂ ਤੇ ਕਬਜ਼ਾ ਕਰੀ ਬੈਠੀ ਹੈ। ਸਰਕਾਰਾਂ ਵੋਲੋ ਸਰਹੱਦੀ ਵਿਕਾਸ ਲਈ ਕਈ ਪੈਕੇਜ਼ ਆਉਦੇ ਹਨ,ਉਸ ਦੀ ਵਰਤੋ ਕਿੱਥੇ ਹੁੰਦੀ ਹੈ,ਇਹ ਸਰਹੱਦੀ ਲੋਕਾਂ ਦੀ ਸਮਝ ਤੋ ਬਾਹਰ ਆ,ਇਸ ਤੋ ਇਲਾਵਾਂ ਸਾਡੇ ਜੀਵਨ ਪੱਧਰ ਨੂੰ ਉੱਚਾਂ ਚੁੱਕਣ ਲਈ ਨੋਕਰੀਆਂ ਵਿੱਚ ਰਾਖਵਾਂਕਰਨ, ਸਿਹਤ ਸਹੂਲਤਾਂ, ਮੁੱਢਲੀ ਸਿੱਖਿਆਂ, ਉੱਚ ਪੱਧਰੀ ਸਿੱਖਿਆਂ ਮੁਫਤ ਵਿੱਚ ਕਰਵਾਈ ਜਾਵੇ, ਇਸ ਦੇ ਨਾਲ ਹੀ ਕੰਡਿਆਲੀ ਤਾਰ ਤੋ ਪਾਰ ਦੇ ਕਿਸਾਨਾਂ ਦੇ ਕਰਜ਼ੇ ਪਹਿਲ ਦੇ ਆਧਾਰ ਤੇ ਮਾਫ ਕੀਤੇ ਜਾਣ ਅਤੇ ਜੋ ਵਿਸ਼ੇਸ਼ ਸਰਹੱਦੀ ਟਿਬ੍ਰਿਊਨਲ ਕਾਰਵਾਈ ਕਰ ਰਿਹਾਂ ਹੈ, ਰਾਜ ਸਰਕਾਰ ਉਸ ਦਾਂ ਸਹਿਯੋਗ ਕਰਕੇ ਜਲਦੀ ਤੋ ਜਲਦੀ ਕਿਸਾਨਾਂ ਦੇ ਬਣਦੇ ਜਾਇਜ਼ ਹੱਕ ਦਿੱਤੇ ਜਾਣ, ਜਿਸ ਨਾਲ ਇਹ ਕਿਸਾਨ ਵੀ ਆਮ ਲੋਕਾਂ ਦੀ ਜਿੰਦਗੀ ਤਰਾਂ ਅਾਨੰਦਮਈ ਮਾਹੋਲ ਵਿੱਚ ਜੀਵਨ ਬਸੇਰਾਂ ਕਰ ਸਕਣ।
ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ
ਜ਼ਿਲਾ ਫਾਜ਼ਿਲਕਾ
99887 66013
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly