HOME ਕੁਰਾਹੇ ਪੈ ਰਹੀ ਨੌਜਵਾਨ ਪੀੜ੍ਹੀ ਤੇ ਇੱਕ ਸੈਮੀਨਾਰ 7 ਫਰਵਰੀ ਨੂੰ...

ਕੁਰਾਹੇ ਪੈ ਰਹੀ ਨੌਜਵਾਨ ਪੀੜ੍ਹੀ ਤੇ ਇੱਕ ਸੈਮੀਨਾਰ 7 ਫਰਵਰੀ ਨੂੰ ਰਾਏਕੋਟ ਵਿੱਚ ਕਰਵਾਇਆ ਜਾ ਰਿਹਾ ਹੈ

4
ਉੱਘੇ ਪੱਤਰਕਾਰ ਅਤੇ ਵਿਸ਼ਲੇਸ਼ਕ ਸ. ਹਮੀਰ ਸਿੰਘ ਅਤੇ ਡਾਕਟਰ ਖੁਸ਼ਵਿੰਦਰ ਕੁਮਾਰ ਉਚੇਚੇ ਤੌਰ ਤੇ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੇ
ਰਾਏਕੋਟ  (ਸਮਾਜ ਵੀਕਲੀ)   ਗੁਰਭਿੰਦਰ ਗੁਰੀ :- ਪੰਜਾਬ ਸਟੇਟ ਪੈਨਸ਼ਨਰ ਐਸੋਸੀਏਸ਼ਨ, ਤਹਿਸੀਲ ਰਾਏਕੋਟ ਦੀ ਇਕਾਈ ਵੱਲੋਂ ਇੱਕ ਉਪਰਾਲਾ ਕਰਦੇ ਹੋਏ ਮਿਤੀ 7 ਫਰਵਰੀ ਦਿਨ ਸ਼ਨੀਵਾਰ ਨੂੰ ਕੁਰਾਹੇ ਪੈ ਰਹੀ ਨੌਜਵਾਨ ਪੀੜ੍ਹੀ ਅਤੇ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਵਰਗੇ ਮੁੱਦਿਆਂ ਤੇ ਸਥਾਨਕ ਸ਼ਹੀਦ ਭਗਤ ਸਿੰਘ ਕਮਿਊਨਿਟੀ ਸੈਂਟਰ ਵਿਖੇ ਇੱਕ ਸੈਮੀਨਾਰ 11 ਤੋਂ 2 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੈਨਸ਼ਨਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ. ਸਰਬਜੀਤ ਸਿੰਘ ਤੂਰ (ਸਾਬਕਾ ਜਿਲਾ ਸਿੱਖਿਆ ਅਧਿਕਾਰੀ) ਅਤੇ ਮੈਂਬਰ ਸੁਖਦੇਵ ਸਿੰਘ ਜੱਟਪੁਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਸਮਾਜਿਕ ਮੁੱਦਿਆਂ ‘ਤੇ  ਆਪਣੇ ਵਿਚਾਰ ਰੱਖਣ ਲਈ ਉੱਘੇ ਪੱਤਰਕਾਰ ਅਤੇ ਵਿਸ਼ਲੇਸ਼ਕ ਸ. ਹਮੀਰ ਸਿੰਘ ਅਤੇ ਡਾਕਟਰ ਖੁਸ਼ਵਿੰਦਰ ਕੁਮਾਰ ਉਚੇਚੇ ਤੌਰ ਤੇ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਸਮਾਗਮ ਦੌਰਾਨ ਰਾਏਕੋਟ ਤਹਿਸੀਲ ਦੇ ਅੰਡਰ-19 ਕੌਮੀ ਸਕੂਲ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀਆਂ ਅਤੇ +2 ਦੀ ਪ੍ਰੀਖਿਆ ਵਿੱਚ ਮੈਰਿਟ ਸੂਚੀ ਵਿੱਚ ਸਥਾਨ ਬਣਾਉਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਇਲਾਕੇ ਦੇ ਲੋਕਾਂ ਵਿਸ਼ੇਸ਼ ਕਰਕੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਉਹ ਇਸ ਸੈਮੀਨਾਰ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰਨ। ਇਸ ਮੌਕੇ ਪ੍ਰਧਾਨ ਕਰਮਜੀਤ ਸਿੰਘ (ਸਾਬਕਾ ਡਿਪਟੀ ਡਾਇਰੈਕਟਰ), ਸੰਤੋਖ ਸਿੰਘ ਗਿੱਲ (ਸਾਬਕਾ ਪ੍ਰਿੰਸੀਪਲ), ਜਗਦੀਪ ਸਿੰਘ, ਪ੍ਰੇਮ ਨਾਥ,  ਕੁਲਵਿੰਦਰ ਸਿੰਘ, ਜਗਤਾਰ ਸਿੰਘ ਭੈਣੀ ਬੜਿੰਗਾ ਸਮੇਤ ਹੋਰ ਕਈ  ਸ਼ਾਮਿਲ ਹੋਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅਮਨ ਵੜੈਚ ਦੀ ਅਗਵਾਈ ਹੇਠ ਲੰਡਨ ਸਟਰੀਟ ਪਟਿਆਲਾ ਵਿਖੇ ਗਿੱਧਾ-ਭੰਗੜਾ ਕੱਪ 2026 ਧੂਮਧਾਮ ਨਾਲ ਕਰਵਾਇਆ ਗਿਆ
Next articleਸੱਤਿਆ ਭਾਰਤੀ ਸਕੂਲ ਤੁੰਗਾਂਹੇੜੀ ਨੂੰ ਮਿਲਿਆ ਰਾਸ਼ਟਰੀ ਐਵਾਰਡ।