ਪਟਿਆਲਾ, (ਸਮਾਜ ਵੀਕਲੀ) ( ਗੁਰਭਿੰਦਰ ਗੁਰੀ ) : ਸ਼ਾਹੀ ਮੁਟਿਆਰ ਪਟਿਆਲਾ ਵੱਲੋਂ ਡਾਇਰੈਕਟਰ ਅਮਨ ਵੜੈਚ ਦੀ ਅਗਵਾਈ ਹੇਠ ਲੰਡਨ ਸਟਰੀਟ (ਐਮਡੀਬੀ) ਪਟਿਆਲਾ ਵਿਖੇ ਗਿੱਧਾ-ਭੰਗੜਾ ਕੱਪ 2026 ਧੂਮਧਾਮ ਨਾਲ ਕਰਵਾਇਆ ਗਿਆ। ਇੰਨਾਂ ਮੁਕਾਬਲਿਆਂ ਵਿੱਚ 70 ਤੋਂ ਜਿਆਦਾ ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬੀ ਫਿਲਮ ਇੰਡਸਟਰੀ ਦੀ ਅਦਾਕਾਰਾ ਸੁਨੀਤਾ ਧੀਰ, ਨੈਨਸੀ ਬਾਂਸਲ, ਤੇਜਿੰਦਰ ਮਹਿਤਾ (ਚੇਅਰਮੈਨ ਪਲੈਨਿੰਗ ਬੋਰਡ), ਸਤਿੰਦਰਪਾਲ ਵਾਲੀਆ ਨੇ ਭਾਗ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਅਦਾਕਾਰਾ ਸੁਨੀਤਾ ਧੀਰ ਅਤੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਸਾਡੀ ਨਵੀਂ ਪੀੜ੍ਹੀ ਨੂੰ ਸਾਡੇ ਵਿਰਸੇ ਨਾਲ ਜੋੜੀ ਰੱਖਣ ਲਈ ਇਸ ਤਰ੍ਹਾਂ ਦੇ ਸਮਾਗਮ ਕਰਵਾਉਣਾ ਸਮੇਂ ਦੀ ਮੁੱਖ ਲੋੜ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਸਾਡੀ ਨਵੀਂ ਪੀੜ੍ਹੀ ਅਤੇ ਨੌਜਵਾਨੀ ਸਾਡੇ ਪੁਰਾਤਨ ਇਤਿਹਾਸ, ਵਿਰਸੇ ਨਾਲ ਜੁੜੀ ਰਹੇਗੀ ਤੇ ਉਹ ਗਲਤ ਰਾਹ ਜਾਣ ਤੋਂ ਬਚ ਜਾਣਗੇ ਅਤੇ ਕਿਸੇ ਨਾ ਕਿਸੇ ਗਤੀਵਿਧੀ ਵਿੱਚ ਹਿੱਸਾ ਲੈ ਕੇ ਆਪਣਾ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਨਗੇ। ਅਖੀਰ ਵਿੱਚ ਮੁੱਖ ਮਹਿਮਾਨਾਂ ਨੇ ਸ਼ਾਹੀ ਮੁਟਿਆਰ ਪਟਿਆਲਾ ਅਤੇ ਡਾਇਰੈਕਟਰ ਅਮਨ ਵੜੈਚ ਦੀ ਵੀ ਸਮਾਗਮ ਕਰਵਾਉਣ ਲਈ ਸ਼ਲਾਘਾ ਕੀਤੀ। ਇਸ ਮੌਕੇ ਭੰਗੜੇ ਅਤੇ ਗਿੱਧੇ ਦੇ ਜੇਤੂ ਬੱਚਿਆਂ ਨੂੰ ਸਨਮਾਨ ਨਿਸ਼ਾਨੀ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਮੁਕਾਬਲਿਆਂ ਦੌਰਾਨ ਹਰਪ੍ਰੇਮ ਸਿੰਘ, ਹਰਜੋਤ, ਪ੍ਰੀਤ ਅਤੇ ਅੱਜੂ ਵੱਲੋਂ ਜੱਜ ਦੀ ਭੂਮਿਕਾ ਨਿਭਾਈ ਗਈ। ਡਾਇਰੈਕਟਰ ਅਮਨ ਵੜੈਚ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਿੰਦਰ ਸਿੰਘ ਦਿਓਲ, ਸੌਰਵ ਬਾਂਸਲ, ਮਨਪ੍ਰੀਤ ਸਿੰਘ ਸ਼ਰਨਾ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



