ਦਰਦ ਅਵੱਲੜੇ

ਰਿੱਕਵੀਰ ਰਿੱਕੀ

(ਸਮਾਜ ਵੀਕਲੀ)

ਅਸਾ ਬਿਆਨ ਕਰੀਏ
ਦਰਦ ਅਵੱਲੜੇ
ਲੋਕੀ ਸੁਣ ਵਾਹ ਵਾਹ
ਕਰ, ਲਾਉਣ ਅਸਾਡੇ ਛਿੱਲੜੇ

ਟਿਕੀ ਰਾਤ ਚ , ਜਦ ਕੁੱਤੇ
ਮਾਰਨ ਚੀਕਾਂ, ਸ਼ਾਤੀ ਕਰਦੇ ਭੰਗ
ਅਸਾ ਉੱਠ ਸਿਵਿਆਂ ਨੂੰ ਤੁਰੀਏ
ਨਾਲ ਭੂਤ ਚੁੜੇਲਾਂ ਸੰਗ

ਪੀੜਾਂ ਦੇ ਕੁੱਖੋਂ, ਜੰਮੇ ਦੁੱਖ
ਗੋਦ ਲੈ ਮੈ, ਪਾਲ ਰਿਹਾ
ਉਗਲੀ ਫੜ ਤੁਰਦੇ ਉਹ
ਜਿੱਥੇ ਵੀ ਮੈ, ਨਾਲ ਕਿਹਾ

ਦਰਿਆਵਾਂ ਦੇ ਕੰਢੇ ਬੈਠ ਜਦ
ਕਰੀਏ, ਲਹਿਰਾ ਸੰਗ ਵਿਰਲਾਪ
ਸ਼ਾਤ ਹੋਵਨ ਧਰਤ ਤੇ ਅੰਬਰ,
ਦੇਖ ਮੇਰਾ, ਦੁੱਖਾਂ ਸੰਗ ਮਿਲਾਪ

ਕਂਈ ਵਾਰ ਮੇਰੇ ਵੱਲ ਮਾਸੂਮ ਤੱਕਣੀ
ਤੱਕੇ, ਉਹ, ਭੁੱਖਾ ਨੀਝ ਲਾ ਵੇਖੇ
ਮੇਰੇ ਲਹੂ ਦਾ ਘੁੱਟ ਭਰਦਾ
ਮੇਰੇ ਮੁਸਕੇ, ਪਿੰਡੇ ਤੇ, ਉਮਰਾਂ ਲਾ ਲੇਖੇ

ਮੈਨੂੰ ਜੀਣ ਦਾ, ਬਹੁਤ ਮੋਹ ਸੀ
ਕੀ ਮੈ ਉਮਰਾਂ, ਤੱਕ ਸੀ ਜੀਣਾ
ਹੁਣ ਮੇਰੇ ਹਿੱਸੇ ਦਾ, ਜਿਉਣ ਥੇਹਾ
ਮੈਨੂੰ ਮੌਤ, ਗਟ, ਗਟ, ਸੀ ਪੀਣਾ

ਮਨ ਭਰ ਦੇਖ ਲਵਾ, ਮੈਨੂੰ,
ਜਾਂਦੇ ਵਾਰ ਮੁੱਖ, ਦਿਖਾ ਦਿਉ
ਮਰਦੀ ਕਵਿਤਾ ਦੇ ਮੁੱਖ ਨੂੰ
ਲੋਕੋ, ਇਹ ਰਸਮ ਨਿਭਾ ਦਿਉ

ਮੇਰੀ ਕਵਿਤਾ ਦੇ ਅੱਖਰ ਰੋਏ
ਜਾਪਣ ਅੰਤਿਮ ਸ਼ਾਹ ਗਵਾਹੀ ਭਰਦੇ
ਸਮਸਾਨ ਨੂੰ ਜਾਂਦੀ ਅਰਥੀ, ਤੇ ਖਾਮੋਸ਼ ਹੋਵਨ
ਚਿਖਾ ਰਲ, ਸੀ, ਜਦੋਂ , ਸਬ ਧਰਦੇ

ਥੋਨੂੰ ਮੈ ਲੈ ਚੱਲਿਆ
ਵਿੱਚ ਸਮਸਾਨ ਦੇ
ਕੁਝ ਕੁ ਘੜੀਆਂ ਦੇ
ਮੈ, ਤੁਸੀਂ, ਇੱਥੇ, ਮੇਹਮਾਨ ਹੈ

ਮੈਨੂੰ ਇਸ ਵਿਦਾਈ ਦੀ ਘੜੀ
ਕੁਝ ਪਲ ਤਾ, ਮੰਗਵੇ ਦਿਓ
ਇਸ ਤੋਂ ਪਹਿਲਾਂ, ਕੀ ਸਿਵਾ ਬਲੇ
ਤੁਸੀਂ ਮੈਨੂੰ, ਸਿਵਿਆਂ ਦੀ ਸਵਾਹ ਕਿਹੋ

ਇਸ ਸਵਾਹ ਨੂੰ ਗੰਗਾ ਨਾ ਰੋੜਿਉ
ਕਰਨਾ,ਹੈ ਮੈ ਹਵਾਵਾਂ ਨੂੰ ਦਾਨ
ਇਸ ਨੂੰ ਮਿਲ ਹੁਸੀਨ ਹੋਣਾ
ਰੱਖਿਓ ਇੰਨਾ, ਹਵਾਵਾਂ ਦਾ ਮਾਣ

ਮੈਨੂੰ ਮਾਫ ਕਰਿਓ, ਮੇਰੇ ਪੁੱਤਰ ਦੁੱਖੋ
ਮੈ ਥੋਨੂੰ ਲੈ, ਬੁੱਕਲ ਜਵਾਨ ਕੀਤਾ
ਰਿਕਵੀਰ ਕੀ ਦੋਸ਼ ਮੁਕੱਦਰਾ ਨੂੰ
ਜੋ ਲਿਖਿਆ ਮੌਤ, ਇਹ ਅਹਿਸਾਨ ਕੀਤਾ

ਰਿੱਕਵੀਰ ਰਿੱਕੀ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਸ਼ਿਆਂ ਨੂੰ ਖਤਮ ਕਰਨ ਦੇ ਉਦੇਸ਼ ਤਹਿਤ ਵਾਲੀਬਾਲ ਤੇ ਕਬੱਡੀ ਟੂਰਨਾਮੈਂਟ ਪਿੰਡ ਦੇਸਲ ਵਿਖੇ ਆਯੋਜਿਤ
Next articleShivraj’s scams list is longer than PM Modi’s abuses: Priyanka