ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਵਲੋਂ ਕਬੱਡੀ ਸੀਜ਼ਨ ਨੂੰ ਲੈ ਕੇ ਰੂਪ ਰੇਖਾ ਉਲੀਕੀ ਗਈ

ਸੰਸਾਰ ਪ੍ਰਸਿੱਧ ਕਬੱਡੀ ਖਿਡਾਰੀ ਲੈਣ ਗਏ ਸਾਡੀ ਸੰਸਥਾ ਵਿੱਚ ਭਾਗ – ਸੁਰਜਨ ਸਿੰਘ ਚੱਠਾ 
ਪਟਿਆਲਾ ਨਕੋਦਰ ਮਹਿਤਪੁਰ 20 ਦਸੰਬਰ (ਹਰਜਿੰਦਰ ਪਾਲ ਛਾਬੜਾ)-ਦੇਸ਼ ਦੀ ਨਾਮਵਰ ਪੇਸ਼ੇਵਰ ਕਬੱਡੀ ਖੇਡ ਸੰਸਥਾ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਨੇ ਆਗਾਮੀ ਸੀਜ਼ਨ ਨੂੰ ਲੈ ਕੇ ਆਪਣੀ ਰੂਪ ਰੇਖਾ ਤਿਆਰ ਕਰ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਬੁਲਾਰੇ ਸਤਪਾਲ ਖਡਿਆਲ ਨੇ ਦੱਸਿਆ ਕਿ ਪ੍ਧਾਨ ਸ੍ ਸੁਰਜਨ ਸਿੰਘ ਚੱਠਾ ਦੀ ਅਗਵਾਈ ਵਿੱਚ ਟੂਰਨਾਮੈਂਟਾਂ ਦਾ ਪ੍ਰਬੰਧ ਸੰਚਾਰੂ ਢੰਗ ਨਾਲ ਚਲਾਉਣ ਲਈ ਇੱਕ ਟੈਕਨੀਕਲ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਦੀ ਅਗਵਾਈ ਚੇਅਰਮੈਨ ਸ੍ ਮਹਿੰਦਰ ਸਿੰਘ ਸੁਰਖਪੁਰ  ਕਰਨਗੇ। ਉਨ੍ਹਾਂ ਨਾਲ ਕੋਚ ਪ੍ਰੋ ਗੋਪਾਲ ਸਿੰਘ, ਕੁਲਵੀਰ ਸਿੰਘ ਬਿਜਲੀ ਨੰਗਲ, ਮਨਜਿੰਦਰ ਸਿੰਘ ਸੀਪਾ ਸਕੱਤਰ, ਜਗਦੀਪ ਸਿੰਘ ਗੋਪੀ ਬੋਲੀਨਾ, ਕਾਲਾ ਕੁਲਥਮ, ਬੀਰ ਕਰੀਹਾ, ਬਲਜੀਤ ਸਿੰਘ ਮੂੰਮ, ਹਰਦੀਪ ਸਿੰਘ ਬਿੱਲਾ ਸਾਮਿਲ ਹੋਣਗੇ। ਫੈਡਰੇਸ਼ਨ ਦੇ ਅੰਤਰਗਤ ਖੇਡਣ ਵਾਲੀਆਂ ਟੀਮਾਂ ਵਿੱਚ ਸ਼ੇਰੇ ਪੰਜਾਬ ਕੈਲੋਫੋਰਨੀਆ ਡੀ ਏ ਵੀ ਜਲੰਧਰ, ਸ੍ਰੀ ਗੁਰੂ ਹਰਿ ਰਾਏ ਫਗਵਾੜਾ ਟਾਈਗਰ, ਦੁਆਬਾ ਵਾਰੀਅਰਜ਼ ਸੁਰਖਪੁਰ, ਰਾਇਲ ਕਿੰਗ ਅਮਰੀਕਾ, ਮਾਲਵਾ ਕਲੱਬ ਜਗਰਾਵਾਂ, ਯੰਗ ਕਲੱਬ ਬਾਘਾਪੁਰਾਣਾ, ਸੰਤ ਬਾਬਾ ਹਜਾਰਾ ਸਿੰਘ ਨੜਾਂਵਾਲੀ, ਸ਼ਹੀਦ ਭਗਤ ਸਿੰਘ ਕਲੱਬ ਬਰਨਾਲਾ, ਸਾਹਿਬਜਾਦਾ ਬਾਬਾ ਅਜੀਤ ਸਿੰਘ ਸਾਹਿਬਜਾਦਾ ਬਾਬਾ ਜੁਝਾਰ ਸਿੰਘ ਸ੍ਰੀ ਚਮਕੌਰ ਸਾਹਿਬ, ਜਥੇਦਾਰ ਬਾਬਾ ਹਨੂਮਾਨ ਸਿੰਘ ਮੁਹਾਲੀ, ਅਰਵਿੰਦ ਭਲਵਾਨ ਲੱਖਣਕੇ ਪੱਡਾ, ਸ਼ਹੀਦ ਬਚਨ ਸਿੰਘ ਕਲੱਬ ਦਿੜ੍ਹਬਾ ਮੰਡੀ, ਮਹਾਰਾਜਾ ਰਣਜੀਤ ਸਿੰਘ ਕਲੱਬ ਫਿਲੌਰ ਆਦਿ ਸ਼ਾਨਦਾਰ ਖਿਡਾਰੀਆਂ ਨਾਲ ਲੈਸ਼ ਟੀਮਾਂ ਸਾਮਿਲ ਹਨ। ਫੈਡਰੇਸ਼ਨ ਕਬੱਡੀ ਮੁਕਾਬਲਿਆਂ ਦੀ ਸ਼ੁਰੂਆਤ ਜਲਦੀ ਕਰੇਗੀ। ਸਾਡੇ ਕੋਲ ਸਾਰੀਆਂ ਹੀ ਟੌਪ ਟੀਮਾਂ ਅਤੇ ਸੰਸਾਰ ਪ੍ਸਿੱਧ ਖਿਡਾਰੀ ਮੌਜੂਦ ਹਨ।
ਉਹਨਾਂ ਦੱਸਿਆ ਕਿ ਕਬੱਡੀ ਕੱਪ ਨੋਟ ਕਰਾਉਣ ਲਈ
ਕੋਚ ਮਹਿੰਦਰ ਸਿੰਘ ਸੁਰਖਪੁਰ 9914549680
ਮਨਜਿੰਦਰ ਸਿੰਘ ਸੀਪਾ ਆਲਮ ਵਾਲਾ 9814206384 ਨਾਲ਼ ਕਬੱਡੀ ਪ੍ਰੇਮੀ ਗੱਲ ਕਰ ਸਕਦੇ ਹਨ।
ਫੈਡਰੇਸ਼ਨ ਵਿੱਚ ਦੋ ਨਵੀਆਂ ਵੱਡੀਆਂ ਟੀਮਾਂ ਵੀ ਆ ਰਹੀਆਂ ਹਨ। ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇਸ਼ ਦੀ ਨਿਯਮਾਵਲੀ ਅਨੁਸਾਰ ਕੰਮ ਕਰਨ ਵਾਲੀ ਸੰਸਥਾਂ ਹੈ।
ਇਸ ਮੌਕੇ ਫੈਡਰੇਸ਼ਨ ਦੇ ਕਾਰਜਕਾਰੀ ਪ੍ਧਾਨ ਬਲਵੀਰ ਸਿੰਘ ਬਿੱਟੂ, ਖਜ਼ਾਨਚੀ ਜਸਵੀਰ ਸਿੰਘ ਧਨੋਆ, ਮਹਿੰਦਰ ਸਿੰਘ ਸੋਹਾਣਾ, ਕੋਚ ਦਵਿੰਦਰ ਸਿੰਘ ਸ੍ਰੀ ਚਮਕੌਰ ਸਾਹਿਬ, ਬਲਕਾਰ ਸਿੰਘ ਘੁਮਾਣ ਦਿੜ੍ਹਬਾ, ਸਿੰਦਾ ਸੂਜਾਪੁਰ, ਪੱਪੀ ਫੁੱਲਾਂਵਾਲ, ਕੋਮਲ ਚੀਮਾ, ਅਮਨ ਦੁੱਗਾਂ, ਡਾ ਬਲਵੀਰ ਸਿੰਘ, ਅਮਨ ਮਲਸੀਆਂ, ਸ਼ੇਰਾ ਗਿੱਲ ਕੱਲਰਭੈਣੀ, ਕਮਲ ਵੈਰੋਕੇ, ਪੀਤਾ ਧਨੌਰੀ ਆਦਿ ਸਾਮਿਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleBreath analysers installed for Lucknow Zoo staff after hippo attack
Next articleਉੱਘੇ ਸਮਾਜ ਸੇਵਕ ਗੋਲਡੀ ਨਿਊਜ਼ੀਲੈਂਡ ਨੂੰ ਸਦਮਾ ਦਾਦੀ ਦਾ ਦਿਹਾਂਤ