ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਕਾਠਗੜ੍ਹ ਦੇ ਨਜਦੀਕ ਪੈਂਦੇ ਪਿੰਡ ਮਾਜਰਾ ਜੱਟਾਂ ਤੇ ਰਾਏਪੁਰ ਦੇ ਜੰਗਲਾਤ ਵਿਭਾਗ ਦੇ ਰਕਬੇ ਵਿੱਚੋਂ ਬੀਤੀ ਰਾਤ ਵੱਡੀ ਮਾਤਰਾ ਵਿੱਚ ਖੈਰ ਦੀ ਲੱਕੜ ਦੀ ਚੋਰੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਕਥਿਤ ਜਾਣਕਾਰੀ ਅਨੁਸਾਰ ਪਿੰਡ ਮਾਜਰਾ ਜੱਟਾਂ ਅਤੇ ਰਾਏਪੁਰ ਦੇ ਜੰਗਲਾਤ ਵਿਭਾਗ ਦੇ ਰਕਬੇ ਵਿੱਚੋਂ ਬੀਤੀ ਰਾਤ ਖੜੇ ਖੈਰ ਦੇ ਦਰਖਤਾਂ ਵਿੱਚੋਂ ਦਰਜਨ ਦੇ ਕਰੀਬ ਵੱਡੇ ਦਰਖਤਾਂ ਨੂੰ ਮੁੱਢ ਤੋਂ ਚੋਰਾਂ ਦੁਆਰਾ ਕੱਟ ਕੇ ਚੋਰੀ ਕੀਤਾ ਗਿਆ ਹੈ। ਚੋਰਾਂ ਵੱਲੋਂ ਵੱਲੋਂ ਬਹੁਤ ਤੇਜ਼ ਸਪੀਡ ਨਾਲ ਦਰਖਤਾਂ ਨੂੰ ਕੱਟ ਕੇ ਲਿਜਾਇਆ ਗਿਆ ਹੈ ਜਦਕਿ ਉਹਨਾਂ ਦੀਆਂ ਬਰੀਕ ਟਹਿਣੀਆਂ ਉੱਥੇ ਹੀ ਪਈਆਂ ਹਨ। ਸੂਤਰਾਂ ਮੁਤਾਬਕ ਇਸ ਰਕਬੇ ਵਿੱਚੋਂ ਖੈਰ ਚੋਰੀ ਦੀ ਇਹ ਲਗਾਤਾਰ ਤੀਜੀ ਵਾਰਦਾਤ ਹੈ ਪ੍ਰੰਤੂ ਅਜੇ ਤੱਕ ਵਿਭਾਗ ਵੱਲੋਂ ਕੋਈ ਵੀ ਖੈਰ ਚੋਰ ਵਿਭਾਗ ਦੀ
ਪਕੜ ਵਿੱਚ ਨਹੀਂ ਆਇਆ। ਜੰਗਲਾਤ ਵਿਭਾਗ ਦਾ ਉਕਤ ਰਕਬਾ ਵਿਭਾਗ ਦੇ ਦਫਤਰ ਫਤਿਹਪੁਰ ਤੋਂ ਕਿਲੋ ਕੁ ਮੀਟਰ ਦੀ ਦੂਰੀ ‘ਤੇ ਹੀ ਹੈ ਪ੍ਰੰਤੂ ਫਿਰ ਵੀ ਚੋਰਾਂ ਵੱਲੋਂ ਖੈਰ ਦੇ ਦਰਖਤਾਂ ਨੂੰ ਕੱਟ ਕੱਟ ਕੇ ਲਿਜਾਇਆ ਜਾ ਰਿਹਾ ਹੈ।ਜੰਗਲਾਤ ਵਿਭਾਗ ਵੱਲੋਂ ਭਾਵੇਂ ਰਕਬੇ ਵਿੱਚ ਖੈਰ ਦੇ ਦਰਖਤਾਂ ਦੀ ਰਾਖੀ ਲਈ ਝੁੱਗੀਆਂ ਬਣਾਈਆਂ ਗਈਆਂ ਹਨ ਪਰੰਤੂ ਇਹਨਾਂ ਝੁੱਗੀਆਂ ਵਿੱਚ ਰਾਤ ਤਾਂ ਦੂਰ ਦਿਨ ਸਮੇਂ ਵੀ ਕੋਈ ਰਖਵਾਲੀ ਕਰਦਾ ਨਹੀਂ ਦੇਖਿਆ ਗਿਆ ਜੇਕਰ ਵਿਭਾਗ ਵੱਲੋਂ ਆਪਣੀ ਡਿਊਟੀ ਨੂੰ ਬਖੂਬੀ ਨਿਭਾਉਂਦੇ ਹੋਏ ਖੈਰ ਦੇ ਕੀਮਤੀ ਦਰਖਤਾਂ ਦੀ ਰਾਖੀ ਕੀਤੀ ਹੁੰਦੀ ਤਾਂ ਸ਼ਾਇਦ ਦਰਖਤਾਂ ਦੀ ਚੋਰੀ ਨਾ ਹੁੰਦੀ।ਵਿਭਾਗ ਵੱਲੋਂ ਚੋਰਾਂ ਨੂੰ ਕਾਬੂ ਕਰਨ ਲਈ ਕੀਤੀ ਜਾ ਰਹੀ ਹੈ ਕਾਰਵਾਈ- ਡੀਐਫਓ ਪਿੰਡ ਮਾਜਰਾ ਜੱਟਾਂ ਤੇ ਰਾਜਪੁਰ ਦੇ ਜੰਗਲ ਵਿੱਚੋਂ ਚੋਰੀ ਕੀਤੀ ਗਈ ਖੈਰ ਦੇ ਦਰਖਤਾਂ ਸਬੰਧੀ ਜਦੋਂ ਜੰਗਲਾਤ ਵਿਭਾਗ ਗੜਸ਼ੰਕਰ ਦਫਤਰ ਦੇ ਡੀਐਫਓ ਹਰਭਜਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਖੈਰ ਚੋਰੀ ਦੀ ਜਿਹੜੀ ਵਾਰਦਾਤ ਹਫਤਾ ਤੋਂ ਪਹਿਲਾਂ ਹੋਈ ਹੈ ਉਸ ਸਬੰਧੀ ਐਫਆਈਆਰ ਦਰਜ ਹੋ ਚੁੱਕੀ ਹੈ ਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜੋ ਦਰਖਤ ਹੁਣ ਚੋਰੀ ਕੀਤੇ ਗਏ ਹਨ ਹੁਣ ਉਸ ਸਬੰਧੀ ਵੀ ਵਿਭਾਗ ਗੰਭੀਰਤਾ ਨਾਲ ਐਕਸ਼ਨ ਵਿੱਚ ਹੈ ਅਤੇ ਖੈਰ ਚੋਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



