ਡਿੱਗਣ ਤੋਂ ਬਾਅਦ ਵੀ 24 ਘੰਟੇ ਤੱਕ ਲੜਦਾ ਰਿਹਾ ਜ਼ਿੰਦਗੀ ਮੌਤ ਦੀ ਲੜਾਈ
ਇਲਾਕੇ ਵਿੱਚ ਸੋਗ ਦੀ ਲਹਿਰ , ਘਰ ਵਿਚ ਪਸਰਿਆ ਸੰਨਾਟਾ
ਕਪੂਰਥਲਾ , (ਕੌੜਾ)- ਨੇੜਲੇ ਪਿੰਡ ਟਿੱਬਾ ਤੋਂ ਉਸ ਵਕਤ ਇੱਕ ਬੁਰੀ ਖਬਰ ਸਾਹਮਣੇ ਆਉਂਦੀ ਹੈ।ਜਦੋਂ ਇੱਕ 70 ਸਾਲਾਂ ਬੁਜੁਰਗ ਦੀ ਗੁੜ ਵਾਲੇ ਕੜਾਹੇ ਵਿੱਚ ਡਿੱਗਣ ਕਾਰਨ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੁੰਦਾ ਹੈ। ਦਰਅਸਲ ਮ੍ਰਿਤਕ ਸੁਰਿੰਦਰ ਸਿੰਘ (ਸ਼ਿੰਦਾ) ਜੋ ਪਿੰਡ ਟਿੱਬਾ ਦੇ ਨਿਵਾਸੀ ਹਨ। ਪਰਿਵਾਰਕ ਮੈਂਬਰਾਂ ਦੇ ਕਹਿਣ ਮੁਤਾਬਿਕ ਉਹ ਆਪਣੇ ਘਰ ਤੋਂ ਕੁਝ ਕਿਲੋਮੀਟਰ ਦੂਰ ਕਿਸੇ ਨਾਲ ਦੇ ਪਿੰਡ ਵਿੱਚ ਗੁੜ ਲੈਣ ਲਈ ਗਏ ਹੋਏ ਸਨ।ਪਰ ਜਦੋਂ ਉੱਥੋਂ ਦੇ ਕਾਮਿਆਂ ਵੱਲੋਂ ਗੁੜ ਕੱਢਿਆ ਜਾ ਰਿਹਾ ਸੀ , ਤਾਂ ਉਸ ਵਕਤ ਮੌਕੇ ਤੇ ਸੁਰਿੰਦਰ ਸਿੰਘ ਵੀ ਗੁੜ ਕੱਢੇ ਜਾਣ ਵਾਲੇ ਕੜਾਹੇ ਦੇ ਬਿਲਕੁਲ ਨਜ਼ਦੀਕ ਸੀ ਤੇ ਕਾਮਿਆਂ ਮੁਤਾਬਿਕ ਉਹਨਾਂ ਨੂੰ ਇੱਕ ਚੱਕਰ ਆਉਂਦਾ ਹੈ ਤੇ ਉਸ ਤੋਂ ਬਾਅਦ ਸੁਰਿੰਦਰ ਸਿੰਘ ਗੁੜ ਦੇ ਕੜਾਹੇ ਵਿੱਚ ਜਾ ਡਿੱਗਦੇ ਹਨ।ਜਿਸ ਕਾਰਨ ਉਹਨਾਂ ਦਾ ਸ਼ਰੀਰ ਬੁਰੀ ਤਰ੍ਹਾਂ ਨਾਲ ਝੁਲਸ ਜਾਂਦਾ ਹੈ।ਜਾਣਕਾਰੀ ਮੁਤਾਬਿਕ ਜਦੋਂ ਇਸਦੀ ਸੂਚਨਾ ਪਰਿਵਾਰ ਨੂੰ ਦਿੱਤੀ ਜਾਂਦੀ ਹੈ ਤਾਂ ਉਹਨਾਂ ਵੱਲੋਂ ਮੌਕੇ ਤੇ ਪਹੁੰਚਕੇ ਸੁਰਿੰਦਰ ਸਿੰਘ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ।ਜਿੱਥੇ ਕੁਝ ਸਮਾਂ ਰੱਖਣ ਮਗਰੋਂ ਤੇ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਦਮ ਤੋੜ ਦਿੱਤਾ ਜਾਂਦਾ ਹੈ। ਸੁਰਿੰਦਰ ਸਿੰਘ ਦੀ ਅਚਾਨਕ ਹੋਈ ਇਸ ਦਰਦਨਾਕ ਮੌਤ ਮਗਰੋਂ ਪੂਰੇ ਪਿੰਡ ਵਿੱਚ ਸੰਨਾਟਾ ਪਸਰ ਚੁੱਕਿਆ ਹੈ ਤੇ ਘਰ ਵਿੱਚ ਬੇਹਦ ਹੀ ਗ਼ਮਗੀਨ ਮਾਹੌਲ ਬਣਿਆ ਹੋਇਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly