ਪਟਵਾਰੀ ਰਾਜਨਬੀਰ ਸਿੰਘ ਅਟਵਾਲ ਨੇ ਸਾਬੂਵਾਲ, ਸੈਦਪੁਰ, ਮੰਗੂਪੁਰ,ਦਰੀਏਵਾਲ ਆਦਿ ਪਿੰਡਾਂ ਵਿੱਚ ਮੌਕਾ ਦੇਖਿਆ
ਕਪੂਰਥਲਾ,10 ਜੁਲਾਈ (ਕੌੜਾ)– ਬੀਤੇ ਦਿਨੀਂ ਹੋਈ ਭਾਰੀ ਬਰਸਾਤ ਤੋਂ ਬਾਅਦ ਪੈਦਾ ਹੋਈ ਸਥਿਤੀ ਤੇ ਨਜ਼ਰ ਰੱਖਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ਾਂ ਤੇ ਅਮਲ ਕਰਦਿਆਂ ਵੱਖ ਵੱਖ ਪਿੰਡਾਂ ਮਾਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਦੌਰਾ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਇਬ ਤਹਿਸੀਲਦਾਰ ਜੁਗਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਮਾਲ ਵਿਭਾਗ ਦੇ ਸਾਰੇ ਪਟਵਾਰੀਆਂ ਨੂੰ ਆਪਣੇ ਆਪਣੇ ਸਰਕਲ ਦੇ ਪਿੰਡਾਂ ਵਿੱਚ ਮੀਂਹ ਦੇ ਪਾਣੀ ਨਾਲ ਪੈਦਾ ਹੋਈ ਸਥਿਤੀ ਦਾ ਮੌਕਾ ਦੇਖਣ ਅਤੇ ਪਾਣੀ ਦੀ ਨਿਕਾਸੀ ਕਰਵਾਉਣ ਲਈ ਮੌਕ਼ਾ ਦੇਖਣ ਲਈ ਭੇਜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਨੂੰ ਬਚਾਉਣ ਲਈ ਸਰਕਾਰ ਚਿੰਤਿਤ ਹੈ ਅਤੇ ਉਸ ਦੇ ਲਈ ਹਰ ਸੰਭਵ ਯਤਨ ਕੀਤੇ ਜਾਣਗੇ।ਇਸ ਮੌਕੇ ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਕਿਸੇ ਵਿਅਕਤੀ ਨੇ ਜਾਣਬੁੱਝ ਕੇ ਪਾਣੀ ਦੇ ਵਹਾਅ ਨੂੰ ਰੋਕਣ ਜਾਂ ਪੁਲੀਆਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਰੁੱਧ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਨਵ ਨਿਯੁਕਤ ਪਟਵਾਰੀ ਰਾਜਨਬੀਰ ਸਿੰਘ ਅਟਵਾਲ ਨੇ ਪਿੰਡ ਸਾਬੂਵਾਲ,ਦਰੀਏਵਾਲ, ਸੈਦਪੁਰ,ਵਲਣੀ, ਮੰਗੂਪੁਰ,ਨੱਥੂਪੁਰ ਅਤੇ ਦੰਦੂਪੁਰ ਦਾ ਦੌਰਾ ਕੀਤਾ ਅਤੇ ਪਾਣੀ ਨਾਲ ਡੁੱਬੇ ਹੋਏ ਝੋਨੇ ਦੀ ਸਥਿਤੀ ਦਾ ਜਾਇਜ਼ਾ ਲਿਆ।ਇਸ ਮੌਕੇ ਉਨ੍ਹਾਂ ਨੇ ਪਾਣੀ ਦੀ ਨਿਕਾਸੀ ਲਈ ਕਰਵਾਉਣ ਲਈ ਬੰਦ ਪੁਲੀਆਂ ਨੂੰ ਚਾਲੂ ਕਰਵਾਇਆ। ਉਨ੍ਹਾਂ ਨੇ ਪਿੰਡ ਸਾਬੂਵਾਲ ਨੇੜੇ ਮੀਂਹ ਦੇ ਪਾਣੀ ਨਾਲ ਡੁੱਬੇ 60 ਏਕੜ ਝੋਨੇ ਦੀ ਫ਼ਸਲ ਦਾ ਜਾਇਜ਼ਾ ਲਿਆ। ਪਟਵਾਰੀ ਰਾਜਨਬੀਰ ਸਿੰਘ ਅਟਵਾਲ ਨੇ ਪਿੰਡ ਵਲਣੀ ਨੇੜੇ ਚਿਰਾਂ ਤੋਂ ਬੰਦ ਪਈ ਪੁਲੀ ਨੂੰ ਚਾਲੂ ਕਰਵਾਉਣ ਲਈ ਸੰਬੰਧਿਤ ਕਿਸਾਨ ਨੂੰ ਆਦੇਸ਼ ਦਿੱਤੇ।ਇਸ ਮੌਕੇ ਹਾਜ਼ਰ ਕਿਸਾਨਾਂ ਕੁਲਬੀਰ ਸਿੰਘ, ਰਾਜਾ ਵਲਣੀ,ਪਾਲਾ ਦਰੀਏਵਾਲ, ਰਾਣਾ ਦਰੀਏਵਾਲ ਆਦਿ ਨੇ ਮੰਗ ਕੀਤੀ ਕਿ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਉਣ ਲਈ ਸੜਕਾਂ ਵਿੱਚ ਹੋਰ ਪੁਲੀਆਂ ਦੀ ਉਸਾਰੀ ਕਰਵਾਈ ਜਾਵੇ ਅਤੇ ਬੰਦ ਪਈਆਂ ਪੁਲੀਆਂ ਨੂੰ ਤਰੁੰਤ ਚਾਲੂ ਕਰਵਾਇਆ ਜਾਵੇ।ਇਸ ਮੌਕੇ ਸਹਾਇਕ ਵਿਜੇ ਕੁਮਾਰ, ਜਸਪ੍ਰੀਤ ਸਿੰਘ, ਬਲਜਿੰਦਰ ਸਿੰਘ, ਚਾਚਾ ਸੂਰਤ ਸਿੰਘ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly