ਦੇਸ਼ ’ਚ ਓਮੀਕਰੋਨ ਕੇਸਾਂ ਦੀ ਗਿਣਤੀ 213 ਹੋਈ

ਨਵੀਂ ਦਿੱਲੀ (ਸਮਾਜ ਵੀਕਲੀ):  ਦੇਸ਼ ਦੇ 15 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਓਮੀਕਰੋਨ ਕੇਸਾਂ ਦੀ ਗਿਣਤੀ 213 ਹੋ ਗਈ ਹੈ ਜਿਨ੍ਹਾਂ ਵਿੱਚੋਂ 90 ਜਣਿਆਂ ਦੀ ਸਿਹਤ ’ਚ ਸੁਧਾਰ ਆ ਚੁੱਕਾ ਹੈ। ਦਿੱਲੀ ਵਿੱਚ ਓਮੀਕਰੋਨ ਦੇ ਕੁੱਲ 57 ਕੇਸ ਮਿਲੇ ਹਨ। ਮਹਾਰਾਸ਼ਟਰ ਵਿੱਚ 54, ਤੇਲੰਗਾਨਾ ਵਿੱਚ 24, ਕਰਨਾਟਕ ਵਿੱਚ 19, ਰਾਜਸਥਾਨ ਵਿੱਚ 18, ਕੇਰਲਾ ਵਿੱਚ 15 ਅਤੇ ਗੁਜਰਾਤ ਵਿੱਚ 14 ਕੇਸ ਮਿਲੇ ਹਨ। ਭਾਰਤ ਵਿੱਚ ਅੱਜ ਕਰੋਨਾਵਾਇਰਸ ਦੇ ਕੁੱਲ 6,317 ਮਾਮਲੇ ਮਿਲੇ ਹਨ ਜਿਸ ਨਾਲ ਮੁਲਕ ਵਿੱਚ ਇਸ ਮਹਾਮਾਰੀ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 3,47,58,481 ਹੋ ਗਈ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਜੀਠੀਆ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ
Next articleਪੰਜਾਬ ਲਈ ਖ਼ਤਰਾ ਬਣ ਰਿਹੈ ਪਾਕਿਸਤਾਨ: ਕੈਪਟਨ ਅਮਰਿੰਦਰ