ਗਿਆਨ ਦਾ ਸੰਖ

ਬੇਦੀ ਮੀਰ ਪੁਰੀ

(ਸਮਾਜ ਵੀਕਲੀ)

ਦੁਨੀਆਂ ਨੂੰ ਸਮਝਾਉਣਾ ਛੱਡਿਆ,
ਐਵੇਂ ਮਗ਼ਜ਼ ਖਪਾਉਣਾ ਛੱਡਿਆ।
ਦੁਨੀਆਂ ਬੜੀ ਸਿਆਣੀ ਸੱਜਣਾਂ,
ਗਿਆਨ ਦਾ ਸੰਖ ਵਜਾਉਣਾ ਛੱਡਿਆ।

ਗੁਰੂ ਪੀਰ ਸਮਝਾਉਂਦੇ ਤੁਰ ਗਏ,
ਸੱਚ ਦਾ ਹੋਕਾ ਲਾਉਂਦੇ ਤੁਰ ਗਏ।।
ਕੁੰਭਕਰਨਾਂ ਦੀ ਨੀਂਦ ਨਾ ਖੁੱਲ੍ਹੀ,
ਸੁੱਤਿਆਂ ਤਾਈਂ ਜਗਾਉਂਦੇ ਤੁਰ ਗਏ।
ਆਪਾਂ ਵੀ ਹੁਣ ਮੌਨ ਧਾਰਿਆ,
ਹਰ ਥਾਂ ਸ਼ੋਰ ਮਚਾਉਣਾ ਛੱਡਿਆ।
ਦੁਨੀਆਂ ਬੜੀ ਸਿਆਣੀ,ਸੱਜਣਾਂ,
ਗਿਆਨ ਦਾ ਸੰਖ ਵਜਾਉਣਾ ਛੱਡਿਆ।

FB. ‘ਤੇ ਵਿਦਵਾਨ ਬੜੇ ਨੇ,
ਬੇਦੀ ਸਿਆਂ ਪ੍ਰਧਾਨ ਬੜੇ ਨੇ।
ਦੂਜਿਆਂ ਨੂੰ ਜੋ ਟਿੱਚ ਜਾਣਦੇ,
ਆਪੋ ਬਣੇ ਮਹਾਨ ਬੜੇ ਨੇ।
ਮੀਰ ਪੁਰੀ ਹੁਣ ਅਕਲਾਂ ਆਈਆਂ,
ਸਭ ਨੂੰ ਮੀਤ ਬਣਾਉਣਾ ਛੱਡਿਆ।
ਦੁਨੀਆਂ ਸੱਜਣਾਂ ਬੜੀ ਸਿਆਣੀ,
ਗਿਆਨ ਦਾ ਸੰਖ ਵਜਾਉਣਾ ਛੱਡਿਆ।

ਬੇਦੀ ਮੀਰ ਪੁਰੀ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੱਸ ਤਰੀਕ ਹੀ ਬਦਲੀ ਹੈ ਬਾਕੀ ਸਭ ਓਹੀ ਜੋ ਪਹਿਲਾਂ ਹੁੰਦਾ ਸੀ ਹੁਣ ਵੀ ਹੋ ਰਿਹਾ ਹੈ ਸਗੋਂ ਵੱਡੇ ਪੱਧਰ ਉਤੇ ਕੀ ਬਦਲਿਆ ਹੈ. ??
Next articleਗ਼ਜ਼ਲ