ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ)
ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ ਅਹਿਮ ਮੀਟਿੰਗ ਅੱਜ ਬਾਸੀ ਪੇਲੈਸ ਵਿੱਚ ਹੋਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆ ਸੰਸਥਾ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਨੇ ਕਿਹਾ ਕਿ ਅਗਲੇ ਦਿਨਾਂ ਵਿੱਚ ਸ਼ੁਰੂ ਹੋ ਰਹੇ ਕਬੱਡੀ ਸੀਜਨ ਨੂੰ ਲੈ ਕੇ ਖਿਡਾਰੀਆਂ ਦੇ ਡੋਪ ਟੈਸਟ ਹੋਣ ਤੋਂ ਬਾਅਦ ਹੀ ਮੈਚ ਸ਼ੁਰੂ ਹੋਣਗੇ ।ਇਸ ਦੇ ਨਾਲ ਹੀ ਕੁੱਝ ਹਦਾਇਤਾਂ ਜੋ ਵਿਸ਼ਵ ਡੋਪਿੰਗ ਕਮੇਟੀ ਨੇ ਲਾਗੂ ਕੀਤੀਆਂ ਹਨ ਉਨ੍ਹਾਂ ਅਨੁਸਾਰ ਹੀ ਟੈਸਟ ਹੋਣਗੇ। ਕਬੱਡੀ ਖਿਡਾਰੀਆਂ ਦੇ ਡੋਪ ਟੈਸਟ ਕਰਾਉਣ ਲਈ ਹੋਣ ਵਾਲੇ ਖਰਚ ਵਿੱਚ ਅੱਧੀ ਫੀਸ ਰਾਇਲ ਕਿੰਗ ਸੱਬਾ ਥਿਆੜਾ ਵਲੋਂ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਪੰਜਾਬੀ ਕੌਮ ਕੋਲ ਆਪਣੀ ਬੜੀ ਵਧੀਆ ਖੇਡ ਕਬੱਡੀ ਹੈ ਜਿਸ ਨੇ ਲੱਖਾਂ ਲੋਕਾਂ ਦਾ ਜੀਵਨ ਸੰਵਾਰਿਆ ਹੈ।ਇਹ ਖੇਡ ਹੋਰ ਕਿਵੇਂ ਅੱਗੇ ਵਧੇ ਇਸ ਲਈ ਸਭ ਨੂੰ ਆਪਸੀ ਭਾਈਚਾਰੇ ਨਾਲ ਕੰਮ ਕਰਨਾ ਚਾਹੀਦਾ ਹੈ।।
ਪਿਛਲੇ ਸਾਲਾਂ ਤੋਂ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਡੋਪ ਟੈਸਟਿੰਗ ਪ੍ਤੀ ਆਪਣੇ ਫੈਸਲੇ ਤੇ ਦਿ੍ੜਤਾ ਨਾਲ ਕੰਮ ਕਰ ਰਹੀ ਹੈ। ਜੋ ਅੱਗੇ ਵੀ ਕੰਮ ਕਰੇਗੀ।
ਮੀਟਿੰਗ ਦੌਰਾਨ ਕਾਰਜਕਾਰੀ ਪ੍ਧਾਨ ਬਲਬੀਰ ਸਿੰਘ ਬਿੱਟੂ ਨੇ ਦੱਸਿਆ ਕਿ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਚੰਡੀਗੜ੍ਹ ਵਿਖੇ ਹੋਣ ਵਾਲੇ ਡੋਪ ਟੈਸਟ ਲਈ ਕੋਚ ਕਾਲਾ ਕੁਲਥਮ ਅਤੇ ਕੋਚ ਹੈੱਪੀ ਲਿੱਤਰਾਂ ਦੀ ਜੁੰਮੇਵਾਰੀ ਲਾਈ ਹੈ। ਜਿੰਨਾਂ ਦੀ ਦੇਖਰੇਖ ਵਿੱਚ ਸਾਰੀਆਂ ਟੀਮਾਂ ਜੋ ਸੰਸਥਾ ਨਾਲ ਸਬੰਧਤ ਨੇ ਉਹ ਖਿਡਾਰੀ ਡੋਪ ਟੈਸਟ ਕਰਾਉਣਗੇ। ਇਹ ਪ੍ਕਿਰਿਆ 23 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ।
ਸੰਸਥਾ ਦੇ ਕਾਰਜਕਾਰੀ ਜਰਨਲ ਸਕੱਤਰ ਗੁਰਮੇਲ ਸਿੰਘ ਦਿੜ੍ਹਬਾ ਨੇ ਕਿਹਾ ਕਿ ਵਿਸਵ ਡੋਪਿੰਗ ਕਮੇਟੀ ਨੂੰ ਇਸ ਤੇ ਪੂਰੀ ਤਰ੍ਹਾਂ ਨਜ਼ਰਸਾਨੀ ਕਰਨੀ ਚਾਹੀਦੀ ਹੈ। ਹਰ ਖਿਡਾਰੀ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ। ਇਸ ਮਾਮਲੇ ਵਿੱਚ ਕਿਸੇ ਨਾਲ ਕੋਈ ਲਿਹਾਜ ਨਹੀ ਹੋਣਾ ਚਾਹੀਦਾ।
ਕੋਚ ਦਵਿੰਦਰ ਸਿੰਘ ਸ੍ਰੀ ਚਮਕੌਰ ਸਾਹਿਬ ਨੇ ਕਬੱਡੀ ਨੂੰ ਆ ਰਹੀਆਂ ਦਰਪੇਸ਼ ਮੁਸਕਿਲਾਂ ਤੇ ਚਿੰਤਾ ਜਾਹਿਰ ਕੀਤੀ। ਉਨ੍ਹਾਂ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਹਰ ਤਰ੍ਹਾਂ ਦੀਆਂ ਤਰੁੱਟੀਆਂ ਦਾ ਹੱਲ ਕਰਨ ਲਈ ਪਹਿਲ ਕਦਮੀ ਦਿਖਾਉਣ ਲਈ ਅਪੀਲ ਕੀਤੀ ।
ਇਸ ਮੌਕੇ ਖਜਾਨਚੀ ਜਸਵੀਰ ਸਿੰਘ ਧਨੋਆ, ਲਵ ਨਾਗਰਾ ਅਮਰੀਕਾ,ਵਾਇਸ ਪ੍ਧਾਨ ਕੁਲਬੀਰ ਸਿੰਘ ਬੀਰਾ,ਕਾਕਾ ਸੇਖਦੌਲਤ,ਸੁੱਖਾ ਜਗਰਾਉਂ,ਕਾਰਜਕਾਰੀ ਜਰਨਲ ਸਕੱਤਰ ਗੁਰਮੇਲ ਸਿੰਘ ਦਿੜ੍ਹਬਾ,ਕੋਚ ਹੈਪੀ ਲਿੱਤਰਾਂ,ਪ੍ਰੋ ਗੋਪਾਲ ਸਿੰਘ ਡੀਏਵੀ ਕਾਲਜ ਜਲੰਧਰ ,ਕਬੱਡੀ ਖਿਡਾਰੀ ਮਾੜੂ ਫੁੱਲਾਵਾਲ,ਭੀਮ ਫੁੱਲਾਂਵਾਲਾ, ਮਨਜਿੰਦਰ ਸਿੰਘ ਸੀਪਾ ,ਪੱਪੀ ਫੁੱਲਾਵਾਲ , ਹਰਕਮਲ ਕੋਹਾਲਾ, ਸੀਰਾ ਟਿੰਬਰਵਾਲ ,ਖੇਡ ਬੁਲਾਰੇ ਸਤਪਾਲ ਖਡਿਆਲ ,ਲੱਡੂ ਖਡਿਆਲ , ਕਿੰਦਾ ਚੋਹਲਾ ਸਾਹਿਬ, ਸਿੰਮੀ ਨੂਰਪੁਰਾ,ਜੱਗੀ ਮਨੈਲਾ,ਘਾਕੀ, ਕਮਲ ਸਿੱਧੂ ਕਬੱਡੀ ਖਿਡਾਰੀ, ਜੱਸਾ ਘਰਖਣਾ ਆਦਿ ਹਾਜ਼ਰ ਸਨ। ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly