(ਸਮਾਜ ਵੀਕਲੀ)
ਖੁਸ਼ੀ ਵਿਚ ਹੋਕੇ ਖੀਵੇ,
ਮੋਹ ਵਾਲਾ ਤੇਲ ਪੀਵੇ,
ਜਗ-ਮਗ ਕਰੇ ਦੀਵੇ,
ਮੱਸਿਆ ਦੀ ਰਾਤ ਨੂੰ ।
ਚੰਨਾ ਕਦੀ ਆਕੇ ਮਿਲ,
ਦਿਲ ਮੇਰਾ ਜਾਵੇ ਖਿਲ,
ਕਰੀ ਨਾ ਤੂੰ ਭੋਰਾ ਢਿੱਲ,
ਮੱਸਿਆ ਦੀ ਰਾਤ ਨੂੰ ।
ਕੁਝ ਖੇਡ ਜੂਆ ਸਦਾ,
ਹਰ ਜਾਣ ਸਭ ਅਦਾ ,
ਬਲਦੇ ਨਾ ਦੀਵੇ ਸਦਾ,
ਮੱਸਿਆ ਦੀ ਰਾਤ ਨੂੰ ।
ਕਰ ਤਾਂ ਪਲੀਤ ਅਸਾਂ,
ਆਲਾ ਤੇ ਦੁਆਲਾ ਸਾਰਾ,
ਬਾਲ ਕੇ ਬਰੂਦ ਸਾਰਾ,
ਮੱਸਿਆ ਦੀ ਰਾਤ ਨੂੰ ।
ਵੀਨਾ ਬਟਾਲਵੀ ਪੰਜਾਬੀ ਅਧਿਆਪਕਾ
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ ਬਟਾਲਾ
94632294999
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly