HOME ਲੋਕਾਂ ਦੀ ਅਵਾਜ਼ ਬਣੇ ਪੱਤਰਕਾਰਾਂ ਤੇ ਕਾਰਵਾਈ ਮੰਦਭਾਗੀ

ਲੋਕਾਂ ਦੀ ਅਵਾਜ਼ ਬਣੇ ਪੱਤਰਕਾਰਾਂ ਤੇ ਕਾਰਵਾਈ ਮੰਦਭਾਗੀ

3

ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)– ਭਗਵੰਤ ਮਾਨ ਸਰਕਾਰ  ਵੱਲੋਂ ਲੋਕਾਂ ਦੀ ਆਵਾਜ਼ ਬਣੇ ਪੱਤਰਕਾਰਾਂ ਮਨਿੰਦਰਜੀਤ ਸਿੰਘ ਸਿੱਧੂ, ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਤੇ ਆਰ ਟੀ ਆਈ ਕਾਰਕੁੰਨ ਮਾਣਕ ਗੋਇਲ ਸਮੇਤ 10  ਉਤੇ ਕੇਸ ਦਰਜ ਕਰਨ ਦੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪਰਚੇ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਪੱਤਰਕਾਰਾਂ ਅਤੇ ਆਰ ਟੀ ਆਈ ਕਾਰਕੁੰਨਾ ‘ਤੇ ਪਰਚੇ ਦਰਜ ਕਰਨ ਨੂੰ ਮੀਡੀਆ ਦੀ ਆਜ਼ਾਦੀ ਅਤੇ ਸੱਤਾ ਨੂੰ  ਸਵਾਲ ਪੁੱਛਣ ਦੇ ਜਮਹੂਰੀ ਹੱਕਾਂ  ਦਾ ਕਤਲ ਅਤੇ  ਜ਼ੁਬਾਨਬੰਦੀ ਕਰਨ ਵਰਗੇ ਕੋਝੇ ਹਥਕੰਡੇ ਅਪਣਾਅ ਰਹੀ ਹੈ। ਸਰਕਾਰ  ਲੋਕਾਂ ਦੀਆਂ ਸਮੱਸਿਆਂਵਾਂ  ਨਾਕਾਮੀਆਂ ਦੂਰ ਕਰਨ ਦੀ ਥਾਂ ਸਰਕਾਰ ਆਪਣੇ ਚਾਰ ਸਾਲ ਦੀ ਕਾਰਗੁਜ਼ਾਰੀ ਨੂੰ ਉਜਾਗਰ ਕਰਨ ਵਾਲੇ ਪੱਤਰਕਾਰਾਂ ਤੇ ਆਰ ਟੀ ਆਈ ਕਾਰਕੁੰਨਾ ਦੀ ਜ਼ੁਬਾਨਬੰਦੀ  ਨਹੀਂ ਕਰ ਸਕਦੀ ਪੰਜਾਬ ਦੀ ਨਿਰਪੱਖ ਪੱਤਰਕਾਰੀ ਕਰਨ ਵਾਲੇ ਬਹਾਦਰ ਪੱਤਰਕਾਰਾਂ ਦੀ ਪਿੱਠ ਤੇ ਸਮੁੱਚੇ ਇਨਸਾਫ ਪਸੰਦ ਲੋਕ ਖੜੇ ਹਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਿਰਜਣਾ ਕੇਂਦਰ ਵੱਲੋਂ ਬਿੰਦਰ ਕੋਲੀਆਂ ਵਾਲ ਦੇ ਨਾਵਲ “ਸੁੰਨੇ ਰਹਿ ਗਏ ਆਲ੍ਹਣੇ” ਦਾ ਰਿਲੀਜ਼ ਸਮਾਗਮ 4 ਨੂੰ
Next articleਚੌਮੁਨ ਹਿੰਸਾ ਤੋਂ ਬਾਅਦ ਬੁਲਡੋਜ਼ਰ ਕਾਰਵਾਈ, ਪੱਥਰਬਾਜ਼ਾਂ ਦੀਆਂ ਗੈਰ-ਕਾਨੂੰਨੀ ਉਸਾਰੀਆਂ ਢਾਹੀਆਂ ਗਈਆਂ; 20 ਗੈਰ-ਕਾਨੂੰਨੀ ਬੁੱਚੜਖਾਨਿਆਂ ਵਿਰੁੱਧ ਵੀ ਕਾਰਵਾਈ