

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਾਹਿਤ ਅਤੇ ਕਲਾ ਨੂੰ ਸਮਰਪਿਤ ਕਪੂਰਥਲਾ ਜ਼ਿਲ੍ਹੇ ਦੀ ਵਿਸ਼ਵ ਪੱਧਰੀ ਸਾਹਿਤਕ ਸਭਾ ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਵੱਲੋਂ ਪਰਵਾਸੀ ਲੇਖਕ ਬਿੰਦਰ ਕੋਲੀਆਂ ਵਾਲ ਦੇ ਨਵੇਂ ਨਾਵਲ “ਸੁੰਨੇ ਰਹਿ ਗਏ ਆਲ੍ਹਣੇ” ਦਾ ਲੋਕ ਅਰਪਣ ਸਮਾਗਮ ਕੇਂਦਰ ਦੇ ਦਫ਼ਤਰ ਵਿਰਸਾ ਵਿਹਾਰ ਕਪੂਰਥਲਾ ਵਿਖੇ ਮਿਤੀ 04 ਜਨਵਰੀ 2026 ਦਿਨ ਐਤਵਾਰ ਨੂੰ ਸਵੇਰੇ 10.00 ਵਜੇ ਕੀਤਾ ਜਾ ਰਿਹਾ ਹੈ। ਕੇਂਦਰ ਦੇ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਅਤੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਇਹ ਜਾਣਕਾਰੀ ਦਿੱਤੀ ਕਿ ਬਿੰਦਰ ਕੋਲੀਆਂ ਵਾਲ ਇਸ ਤੋਂ ਪਹਿਲਾਂ ਵੀ ਤਕਰੀਬਨ ਵੱਖ-ਵੱਖ ਵਿਸ਼ਿਆਂ ਉੱਤੇ ਦਰਜਨ ਦੇ ਕਰੀਬ ਪੁਸਤਕਾਂ ਲਿਖ ਚੁੱਕੇ ਹਨ ਜਿਨ੍ਹਾਂ ਵਿੱਚ “ਅਣਪਛਾਤੇ ਰਾਹਾਂ ਦੇ ਪਾਂਧੀ”, “ਲਾਲ ਪਾਣੀ ਛੱਪੜਾਂ ਦੇ”, “ਅਧੂਰਾ ਸਫ਼ਰ”, “ਉਸ ਰਾਤ ਕੀ ਹੋਇਆ”, “ਤਾਲਾਬੰਦੀ ਦੀ ਦਾਸਤਾਨ” ਆਦਿ ਕਿਤਾਬਾਂ ਜ਼ਿਕਰਯੋਗ ਹਨ। ਉਨ੍ਹਾਂ ਦੱਸਿਆ ਕਿ ਡਾ.ਪਰਮਜੀਤ ਸਿੰਘ ਮਾਨਸਾ ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਗੁਲਸ਼ਨ ਮਿਰਜ਼ਾ ਪੁਰੀ ਹਾਜ਼ਰ ਹੋਣਗੇ, ਜਦ ਕਿ ਪ੍ਰਧਾਨਗੀ ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ, ਪ੍ਰਕਾਸ਼ ਕੌਰ ਸੰਧੂ ਅਤੇ ਹੋਟਲ ਈਟ ਐਂਡ ਫੂਡ ਦੇ ਮੈਨੇਜਿੰਗ ਡਾਇਰੈਕਟਰ ਉੱਘੇ ਸਮਾਜ ਸੇਵਕ ਪਰਵਿੰਦਰ ਸਿੰਘ ਕਰਨਗੇ। ਕੇਂਦਰ ਦੀ ਸਲਾਹਕਾਰ ਕਮੇਟੀ ਵਿੱਚੋਂ ਮੌਜੂਦ ਸੀਨੀਅਰ ਮੀਤ ਪ੍ਰਧਾਨ ਆਸ਼ੂ ਕੁਮਰਾ, ਵਿੱਤ ਸਕੱਤਰ ਮਲਕੀਤ ਸਿੰਘ ਮੀਤ, ਗੁਰਦੀਪ ਗਿੱਲ, ਸਲਾਹਕਾਰ ਡਾ. ਸੁਰਿੰਦਰਪਾਲ ਸਿੰਘ, ਡਾ. ਅਵਤਾਰ ਸਿੰਘ ਭੰਡਾਲ ਅਤੇ ਪ੍ਰਿੰ. ਕੇਵਲ ਸਿੰਘ ਰੱਤੜਾ ਨੇ ਦੱਸਿਆ ਕਿ ਮੋਹਨ ਸਿੰਘ ਮੋਤੀ, ਮੁਖਤਾਰ ਸਿੰਘ ਚੰਦੀ ਅਤੇ ਪ੍ਰਿੰਸੀਪਲ ਲਖਬੀਰ ਸਿੰਘ ਸੈਦਪੁਰ ਉਪਰੋਕਤ ਨਾਵਲ ਦੀ ਜਾਣ ਪਛਾਣ ਵਜੋਂ ਆਪੋ ਆਪਣੇ ਵਿਚਾਰ ਪੇਸ਼ ਕਰਨਗੇ । ਹਾਜ਼ਰ ਕਵੀਆਂ ਦਾ ਇੱਕ ਕਵੀ-ਦਰਬਾਰ ਵੀ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਸਿਰਜਣਾ ਕੇਂਦਰ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਦੇ ਅਤੇ ਵਿਸ਼ਵ ਪੱਧਰ ਦੇ ਨਾਮਵਰ ਲੇਖਕਾਂ ਅਤੇ ਸ਼ਾਇਰਾਂ ਦੀਆਂ ਪੁਸਤਕਾਂ ਰਿਲੀਜ਼ ਅਤੇ ਵਿਚਾਰ ਚਰਚਾ ਆਦਿ ਸਮੇਤ ਹੋਰ ਸਾਹਿਤਕ ਗਤੀਵਿਧੀਆਂ ਕਰਵਾਉਂਦਾ ਆ ਰਿਹਾ ਹੈ।ਭਵਿੱਖ ਵਿੱਚ ਵੀ ਸਮੁੱਚੀ ਟੀਮ ਇਹਦੇ ਲਈ ਵਚਨਬੱਧ ਹੈ। ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਅਤੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਇਲਾਕੇ ਦੇ ਕਲਮਕਾਰਾਂ ਨੂੰ ਇਸ ਵਿਸ਼ੇਸ਼ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


