ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬੀ ਐਡ ਅਧਿਆਪਕ ਫ਼ਰੰਟ ਬਲਾਕ ਨਡਾਲਾ ਅਤੇ ਭੁਲੱਥ ਦੇ ਅਧਿਆਪਕਾਂ ਦੁਆਰਾ ਜਿਲ੍ਹਾ ਪ੍ਰਧਾਨ ਸਰਤਾਜ ਸਿੰਘ ਚੀਮਾ ਦੀ ਅਗਵਾਹੀ ਵਿੱਚ ਨਵ ਨਿਯੁਕਤ ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ਜੋਸਨ ਦਾ ਸਵਾਗਤ ਕੀਤਾ ਗਿਆ, ਅਤੇ ਅਧਿਆਪਕਾਂ ਦੇ ਅਹਿਮ ਮਸਲਿਆਂ ਸਬੰਧੀ ਅਤੇ ਅਧਿਆਪਕਾਂ ਨੂੰ ਫੀਲਡ ਵਿੱਚ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸਬੰਧੀ ਗੱਲਬਾਤ ਕੀਤੀ ਗਈ l ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਅਧਿਆਪਕ ਨੂੰ ਕੋਈ ਵੀ ਮੁਸ਼ਕਿਲ ਆਉਂਦੀ ਹੈ ਤਾਂ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ l
ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਕੰਮ ਪਹਿਲਾਂ ਦੀ ਤਰ੍ਹਾਂ ਹੀ ਹੁੰਦੇ ਰਹਿਣਗੇ ਅਤੇ ਕਿਸੇ ਵੀ ਅਧਿਆਪਕ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ l ਇਸ ਮੌਕੇ ਪ੍ਰਧਾਨ ਸਰਤਾਜ ਸਿੰਘ ਚੀਮਾ ਤੋਂ ਇਲਾਵਾ ਬਲਾਕ ਪ੍ਰਧਾਨ ਸ ਜਬਰ ਜੰਗ ਸਿੰਘ, ਚੇਅਰਮੈਨ ਕਮਲਜੀਤ ਸਿੰਘ ਨੰਗਲ ਲੁਬਾਣਾ , ਸਰਪ੍ਰਸਤ ਪਵਨ ਕੁਮਾਰ , ਸਕੱਤਰ ਵਿਪਨ ਕੁਮਾਰ ,ਕੈਸ਼ੀਅਰ ਮਨੋਜ ਕੁਮਾਰ ,ਸੁਰਿੰਦਰ ਸਿੰਘ ਮੁੱਖ ਅਧਿਆਪਕ ਖੱਸਣ, ਬੀ .ਐਮ .ਟੀ ਤਰਸੇਮ ਸਿੰਘ ,ਹਰਪ੍ਰੀਤ ਸਿੰਘ,ਸੀ. ਐਚ .ਟੀ ਲਖਵੀਰ ਸਿੰਘ ਰਾਏਪੁਰ ਪੀਰਬਖਸ਼ਵਾਲਾ , ਦੀਪਕ ਬਜਾਜ ਮਕਸੂਦਪੁਰ , ਹਤਿੰਦਰ ਕੁਮਾਰ ਇਬਰਾਹੀਮਵਾਲ , ਓਮਕਾਰ ਸਿੰਘ ਭੁਲੱਥ ਆਦਿ ਹਾਜਰ ਸਨ l
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly