HOME ਸਾਲ 2026 ਦਾ ਨਵਾਂ ਸੂਰਜ ਹੈ ਉੱਗ ਆਇਆ

ਸਾਲ 2026 ਦਾ ਨਵਾਂ ਸੂਰਜ ਹੈ ਉੱਗ ਆਇਆ

6

 (ਸਮਾਜ ਵੀਕਲੀ) 

ਧਰਤੀ – ਮਾਤਾ ਨੇ ਵੀ ਹਰਾ – ਭਰਾ ਸੁੰਦਰ ਰੂਪ ਬਣਾਇਆ।
ਪੰਛੀ – ਪਰਿੰਦਿਆਂ ਨੇ ਵੀ ਸੁਰ ਨਾਲ਼ ਸੁਰ ਮਿਲਾਇਆ ,
ਹਰ ਕੋਈ ਇੱਕ – ਦੂਜੇ ਨੂੰ ਵਧਾਈਆਂ ਦੇਵੇ ,
ਨਵਾਂ ਸਾਲ 2026 ‘ ਹੈ  ਆਇਆ।
ਨਵੀਆਂ ਉਮੀਦਾਂ ਤੇ ਨਵੀਆਂ ਆਸਾਂ ਨਾਲ਼
ਸਭ ਨੇ ‘ ਜੀ ਆਇਆਂ ‘ ਇਸ ਨੂੰ ਬੁਲਾਇਆ ,
ਨਰੋਈ ਸੋਚ ਦੇ ਧਾਰਨੀ ਬਣ ਜਾਓ
ਨਵਾਂ ਸਾਲ ਖੁਸ਼ੀਆਂ – ਖੇੜੇ ਲੈ ਕੇ ਆਇਆ।
ਪੌਣ – ਪਾਣੀ ਤੇ ਧਰਤੀ ਨੂੰ ਸ਼ੁੱਧ ਰੱਖਣ ਲਈ
ਸਭ ਰਲ਼ – ਮਿਲ਼ ਅੱਗੇ ਆਈਏ ,
ਆਉਣ ਵਾਲੀਆਂ ਨਸਲਾਂ ਲਈ ਵੀ
ਸ਼ੁੱਧ ਤੇ ਸੁੰਦਰ ਵਾਤਾਵਰਣ ਦੇ ਕੇ ਜਾਈਏ।
ਪਾ ਕੇ ਆਪਣਾ ਯੋਗਦਾਨ ਪੂਰਾ
ਧਰਤੀ – ਮਾਂ ਦੇ ਸਪੂਤ ਕਹਾਈਏ ,
ਨਵਾਂ ਸਾਲ 2026 ‘ ਹੈ ਆਇਆ
ਆਓ ! ਇਸ ਨੂੰ ਗਲ਼ੇ ਲਗਾਈਏ।
ਚੰਗੀਆਂ ਆਦਤਾਂ – ਚੰਗੀ ਸੋਚ ਅਪਣਾ ਕੇ
ਤੰਦਰੁਸਤੀ ਤੇ ਖੁਸ਼ਹਾਲੀ ਨੂੰ ਅਪਣਾਈਏ ,
ਊਚ – ਨੀਚ ਤੇ ਵਹਿਮਾਂ – ਭਰਮਾਂ ਦਾ ਤਿਆਗ ਕਰਕੇ ,
ਰਲ਼ – ਮਿਲ਼ ਨਰੋਆ ਸਮਾਜ ਬਣਾਈਏ।
ਨਵਾਂ ਸਾਲ 2026 ‘ ਦਾ ਸੂਰਜ ਹੈ ਉਗ ਆਇਆ
ਆਓ ! ਇਸਨੂੰ ਗਲੇ ਲਗਾਈਏ
ਤੇ ਵਾਤਾਵਰਨ ਸ਼ੁੱਧ ਬਣਾਈਏ।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ 
ਸ਼੍ਰੀ ਅਨੰਦਪੁਰ ਸਾਹਿਬ ਪੰਜਾਬ
9478561356 
Previous articleਹੱਦ ਹੋ ਗਈ ਦੋਸਤੋ
Next articleਸਰੀਰ ਪ੍ਰਦਾਨੀ ਨਾਮਦੇਵ ਭੁਟਾਲ ਦੀ ਦੂਸਰੀ ਬਰਸੀ 7 ਦਿਸੰਬਰ ਨੂੰ ਭੁਟਾਲ ਕਲਾਂ ਵਿਖੇ