(ਸਮਾਜ ਵੀਕਲੀ)
ਹੱਦ ਹੋ ਗਈ ਦੋਸਤੋ
ਅੱਜ ਕੱਲ ਜਿੰਨੇ ਪਾਪ ਵੱਧ ਰਹੇ ਨੇ
ਉਸ ਦੀ ਹੱਦ ਹੋ ਗਈ ਦੋਸਤੋ|
ਅੱਜ ਕਲ ਅਮੀਰਾਂ ਵਿੱਚ ਜਿੰਨੀ ਨਿਰਾਸ਼ਾ ਵਧ ਰਹੀ ਹੈ
ਉਸ ਦੀ ਹੱਦ ਹੋ ਗਈ ਦੋਸਤੋ|
ਅੱਜ ਕੱਲ ਜਿੱਦਾਂ ਇਲਾਜ ਦੇ ਬਾਵਜੂਦ ਲੋਕ ਜਿਆਦਾ ਮਰ ਰਹੇ ਹਨ
ਉਸ ਦੀ ਤਾਂ ਹੱਦ ਹੋ ਗਈ ਦੋਸਤੋ|
ਅੱਜ ਕੱਲ ਜਿਵੇਂ ਤਬਾਹੀ ਵਾਲੇ ਹੜ ਆ ਰਹੇ ਹਨ
ਉਸ ਦੀ ਤਾਂ ਹੱਦ ਹੋ ਗਈ ਦੋਸਤੋ|
ਅੱਜ ਕੱਲ ਜਿਸ ਤਰ੍ਹਾਂ ਮਾਨਸਿਕ ਤਣਾ ਵਧ ਰਿਹਾ ਹੈ
ਉਸ ਦੀ ਤਾਂ ਹੱਦ ਹੋ ਗਈ ਦੋਸਤੋ|
ਅੱਜ ਕੱਲ ਜਿਵੇਂ ਇਮਾਨਦਾਰ ਲੋਕ ਵੀ ਬੇਈਮਾਨ ਹੋ ਰਹੇ ਹਨ
ਉਸ ਦੀ ਤਾਂ ਹੱਦ ਹੋ ਗਈ ਦੋਸਤੋ|
ਅੱਜ ਕੱਲ ਜਿਵੇਂ ਘਰ ਵਾਲੇ ਬਜ਼ੁਰਗਾਂ ਨੂੰ ਬਿਰਧ ਆਸ਼ਰਮ ਭੇਜ ਰਹੇ ਹਨ
ਉਸ ਦੀ ਤਾਂ ਹੱਦ ਹੋ ਗਈ ਦੋਸਤੋ|
ਅੱਜ ਕੱਲ ਜਿਵੇਂ ਧਰਮ ਦੇ ਨਾਂ ਤੇ ਪਖੰਡ ਵੱਧ ਰਹੇ ਹਨ
ਉਸ ਦੀ ਤਾਂ ਹੱਦ ਹੋ ਗਈ ਦੋਸਤੋ|
ਅੱਜ ਕੱਲ ਜਿਵੇਂ ਹਰ ਚੀਜ਼ ਵਿੱਚ ਮਿਲਾਵਟ ਦੇਖੀ ਜਾ ਰਹੀ ਹੈ
ਉਸ ਦੀ ਤਾਂ ਹੱਦ ਹੋ ਗਈ ਦੋਸਤੋ|
ਅੱਜ ਕੱਲ ਜਿਵੇਂ ਵੱਖ ਵੱਖ ਫਿਰਕਿਆਂ ਵਿੱਚ ਨਫਰਤ ਵਧ ਰਹੀ ਹੈ
ਉਸ ਦੀ ਤਾਂ ਹੱਦ ਹੋ ਗਈ ਦੋਸਤੋ|
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ ਹਰਿਆਣਾ



