ਨੌਜਵਾਨਾਂ ਵਿੱਚ ਨਵਾ ਜਨੂੰਨ ਜਾਨਲੇਵਾ ਹੈ

ਅਮਰਜੀਤ ਚੰਦਰ

(ਸਮਾਜ ਵੀਕਲੀ)

ਵਰਚੁਅਲ ਪਲੇਟਫਾਰਮ ‘ਤੇ ਸ਼ਾਨਦਾਰ ਸਟੰਟ ਕਰਦੇ ਹੋਏ ਪ੍ਰਸੰਸਾ ਪ੍ਰਾਪਤ ਕਰਨ ਦਾ ਜਨੂੰਨ ਲੋਕਾਂ ਦੀਆਂ ਜਾਨਾਂ ਲੈ ਰਿਹਾ ਹੈ। ਹਰ ਪਾਸੇ ‘ਰੀਲਾਂ’ ਅਤੇ ‘ਵੀਡੀਓ’ ਫਿਲਮਾਉਣ ਦਾ ਕ੍ਰੇਜ਼ ਨਾ ਸਿਰਫ਼ ਆਪਣੇ ਲਈ ਸਗੋਂ ਦੂਜਿਆਂ ਲਈ ਵੀ ਅਸੁਰੱਖਿਆ ਅਤੇ ਬੇਰਹਿਮੀ ਦਾ ਕਾਰਨ ਬਣਦਾ ਜਾ ਰਿਹਾ ਹੈ।ਇਸ ਵਿੱਚ ਹਰ ਵਰਗ ਦੇ ਲੋਕ ਸ਼ਾਮਲ ਹਨ।ਦੇਖਿਆ ਜਾ ਰਹਾ ਹੈ ਕਿ ਸ਼ੋਸ਼ਲ ਮੀਡੀਆ ‘ਤੇ ਨਾ ਸਿਰਫ਼ ਔਰਤਾਂ, ਮਰਦ-ਮਟਿਆਰਾਂ, ਸਗੋਂ ਛੋਟੇ-ਛੋਟੇ ਬੱਚਿਆਂ ਦੀਆਂ ‘ਰੀਲਾਂ’ ਛਾਈਆਂ ਹੋਈਆਂ ਹਨ।ਇਸ ਜਨੂੰਨ ਵਿੱਚ ਲੋਕਾਂ ਨੂੰ ਨਾ ਸਮ੍ਹੇਂ ਦੀ ਚਿੰਤਾਂ ਹੁੰਦੀ ਹੈ ਅਤੇ ਨਾ ਹੀ ਸਥਾਨ ਦੀ।ਬੱਸ,ਰੇਲ,ਹਵਾਈ ਜਹਾਜ ਹੋਵੇ ਜਾਂ ਨਦੀ,ਸਮੁੰਦਰ ਕਿਨਾਰੇ,ਜਾਨ ਖ਼ਤਰੇ ਵਿੱਚ ਪਾ ਕੇ ਵੀਡੀਓਜ਼ ਬਣਾਈਆਂ ਜਾ ਰਹੀਆਂ ਹਨ।ਕਦੇ ਬਾਈਕ ‘ਤੇ ਜੁਗਲਬੰਦੀ ਕੀਤੀ ਜਾ ਰਹੀ ਹੈ,ਕਦੇ ਵਗਦੇ ਪਾਣੀ ਵਿੱਚ ਸਟੰਟ ਕਰਨ ਦਾ ਖਤਰਾ ਮੁੱਲ ਲਿਆ ਜਾ ਰਿਹਾ ਹੈ।ਹਾਲਾਤ ਇਹ ਬਣ ਗਏ ਹਨ ਕਿ ਨੌਜਵਾਨਾਂ ਵਿੱਚ ਇਸ ਵਧਦੇ ਕ੍ਰੇਜ਼ ਕਾਰਨ ਹੁਣ ਕਈ ਥਾਵਾਂ ‘ਤੇ ‘ਰੀਲਾਂ’ ਜਾਂ ‘ਵੀਡੀਓ’ਫਿਲਮਾਉਣ ‘ਤੇ ਪਾਬੰਧੀ ਲੱਗ ਚੁੱਕੀ ਹੈ।

ਹਾਲ ਹੀ ‘ਚ ਦਿੱਲੀ ਮੈਟਰੋ ਨੇ ਟਵੀਟ ਕੀਤਾ ਕਿ ‘ਯਾਤਰਾ ਕਰੋ,ਪ੍ਰੇਸ਼ਾਨੀ ਪੈਦਾ ਨਾ ਕਰੋ’।ਇਸ ਸੰਦੇਸ਼ ਦੇ ਨਾਲ ਹੀ ਲੋਕਾਂ ਨੂੰ ਇਹ ਨਿਯਮ ਵੀ ਦੱਸ ਦਿੱਤਾ ਗਿਆ ਹੈ ਕਿ ਦਿੱਲੀ ਮੈਟਰੋ ਦੇ ਅੰਦਰ ‘ਰੀਲ’ ਜਾਂ ਕਿਸੇ ਵੀ ਵੀਡੀਓ ਨੂੰ ਫਿਲਮਾਉਣ ਦੀ ਸਖਤ ਮਨਾਹੀ ਹੈ। ਇਸ ਨਾਲ ਯਾਤਰੀਆਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ।ਦਿਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਨਵੇਂ ਨਿਯਮਾਂ ਦੇ ਮੁਤਾਬਕ ਹੁਣ ਮੈਟਰੋ ‘ਚ ਰੀਲ ਬਣਾਉਣ ਦੀ ਸ਼ਿਕਾਇਤ ਮਿਲਣ ‘ਤੇ ਰੇਲਵੇ ਅਪਰੇਟਰ,ਸਟੇਸ਼ਨ ਮਾਸਟਰ,ਜਾਂ ਸੁਰੱਖਿਆ ਕਰਮਚਾਰੀ ਯਾਤਰੀਆਂ ਨੂੰ ਟਰੇਨ ‘ਚੋ ਉਤਾਰ ਸਕਦੇ ਹਨ।ਇਸ ਤੋਂ ਇਲਾਵਾ ਦੋ ਸੌ ਰੁਪਏ ਜੁਰਮਾਨੇ ਦੀ ਵਿਵਸਥਾ ਵੀ ਕੀਤੀ ਗਈ ਹੈ।ਦਰਅਸਲ,ਇਹ ਨਿਯਮ ਹੋਰ ਯਾਤਰੀਆਂ ਨੂੰ ਹੋਣ ਵਾਲੀਆਂ ਅਸੁਵਿਧਾ ਅਤੇ ਖੁਦ ‘ਰੀਲਾਂ’ ਬਣਾਉਣ ਵਾਲਿਆਂ ਦੀ ਸੁਰੱਖਿਆ ਦੇ ਮਦੇਨਜ਼ਰ ਲਾਗੂ ਕੀਤਾ ਗਿਆ ਹੈ।ਮਹਾਂਨਗਰ ਵਿੱਚ ਕਈ ਵਾਰ ਅਸ਼ਲੀਲ ਵੀਡੀਓ ਬਣਾਉਣ ਦਾ ਸਿਲਸਿਲਾ ਰੁਕਿਆ ਨਹੀ,ਇਸ ਲਈ ਹੁਣ ਸਖ਼ਤ ਨਿਯਮ ਲਾਗੂ ਕਰ ਦਿੱਤੇ ਗਏ ਹਨ।

ਅਸਲ ਵਿੱਚ,ਇਹ ਕ੍ਰੇਜ਼ ਨੌਜਵਾਨਾਂ ਦੀ ਉਲਝੀ ਹੋਈ ਮਾਨਸਿਕ ਅਵਸਥਾ ਅਤੇ ਡਰਾਉਣੇ ਨਸ਼ੀਲੇ ਪਦਾਰਥਾਂ ਦੀ ਪਛਾਣ ਹੈ। ਇਸੇ ਲਈ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ‘ਰੀਲਾਂ’ ਦੀਆਂ ਅਤੇ ਵੀਡੀਓ ਬਣਾਉਣ ਸਮੇਂ ਵਾਪਰ ਰਹੇ ਹਾਦਸਿਆਂ ਦੀਆਂ ਖਬਰਾਂ ਵੀ ਇਸ ਜਨੂੰਨ ਨੂੰ ਠੱਲ ਪਾ ਰਹੀਆਂ।ਤਕਨੀਕ ਦੀ ਸਹੀ ਵਰਤੋਂ ਦੀ ਸਮਝ ਗੁਆਚਦੀ ਜਾਪਦੀ ਹੈ।ਕੁਝ ਸਾਲ ਪਹਿਲਾਂ ਤੱਕ ਸਾਡਾ ਦੇਸ਼ ‘ਸੈਲਫ਼ੀ’ ਲੈਣ ਸਮੇਂ ਹੋਣ ਵਾਲੇ ਹਾਦਸਿਆਂ ਦੀ ਗਿਣਤੀ ‘ਚ ਦੁਨੀਆਂ ‘ਚ ਸੱਭ ਤੋਂ ਅੱਗੇ ਸੀ।ਹੁਣ ਇਹ ਨਵਾਂ ਜਨੂੰਨ ਦੇਖਣ ਨੂੰ ਮਿਲ ਰਿਹਾ ਹੈ।ਅਫਸੋਸ ਦੀ ਗੱਲ ਹੈ ਕਿ ਅਜਿਹੇ ਜਾਨਲੇਵਾ ਖਤਰੇ ਨੂੰ ਲੈ ਕੇ ਜ਼ਿਆਦਾਤਰ ਨੌਜਵਾਨ ਆਮ ਰੁਟੀਨ ਤੋਂ ਵੀ ਦੂਰ ਹੁੰਦੇ ਜਾ ਰਹੇ ਹਨ।ਮਨ ਦਿਮਾਗ ਅਰਥਹੀਣ ਸ਼ੌਕ ਦਾ ਸ਼ਿਕਾਰ ਹੋ ਗਿਆ ਹੈ।ਗਿਣਤੀ ਦੇ ਪਲਾਂ ‘ਚ ਕੁਝ ਖਾਸ ਕਰਨ ਦੇ ਪਾਗਲਪਣ ‘ਚ ਕਦੇ ਉਹ ਅਸ਼ਲੀਲ ਹਰਕਤਾਂ ਦੀਆਂ ਵੀਡੀਓਜ਼ ਬਣਾ ਰਹੇ ਹਨ ਤਾਂ ਕਦੇ ਅਸ਼ਲੀਲ ਭਾਸ਼ਾਂ ਬੋਲ ਕੇ ਵੱਖਰਾ ਬੋਲਣ ਦੀ ਕੋਸ਼ਿਸ਼ ਕਰ ਰਹੇ ਹਨ। ਨੌਜਵਾਨਾਂ ਦਾ ਇਸ ਤਰਾਂ ਸਮਾਂ ਬਰਬਾਦ ਕਰਨਾ ਸੱਚਮੁਚ ਚਿੰਤਾਂ ਦਾ ਵਿਸ਼ਾਂ ਹੈ।ਕਿਉਕਿ ਵੀਡੀਓ ਬਣਾਉਣ ਅਤੇ ਸ਼ੋਸ਼ਲ ਮੀਡੀਆ ਵਿੱਚ ਮਸ਼ਹੂਰ ਹੋਣ ਦੀ ਕੋਈ ਲੋੜ ਨਹੀ ਹੈ।ਇਸ ਨੂੰ ਸਥਿਰ ਰੁਜਗਾਰ ਨਹੀ ਕਿਹਾ ਜਾ ਸਕਦਾ।

ਫ਼ਿਲਮਾਂ,ਰਾਜਨੀਤੀ ਜਾਂ ਕਿਸੇ ਖਾਸ ਖੇਤਰ ਦੇ ਹਰਮਨ ਪਿਆਰੇ ਚਿਹਰਿਆਂ ਦੇ ਲੱਖਾਂ ਪੈਰੋਕਾਰ ਦੇਖ ਕੇ ਨੌਜਵਾਨ ਹੀ ਨਹੀ,ਆਮ ਪਰਿਵਾਰਾਂ ਦੇ ਬੱਚੇ,ਮਰਦ-ਔਰਤਾਂ ਵੀ ਇਸ ਜਾਲ ਵਿੱਚ ਫ਼ਸ ਗਏ ਹਨ।ਸੌਸ਼ਲ ਮੀਡੀਆ ਪਲੇਟਫਾਰਮਾਂ ‘ਤੇ ਅਜਿਹੇ ਕਈ ਵੀਡੀਓਜ਼ ਹਨ,ਜਿੰਨਾਂ ‘ਚ ਸਿਆਣੀਆਂ ਔਰਤਾਂ ਵੀ ਅਜੀਬੋ-ਗਰੀਬ ਇਸ਼ਾਰਿਆਂ ‘ਚ ਕੰਮ ਕਰਦੀਆਂ ਨਜ਼ਰ ਆ ਰਹੀਆਂ ਹਨ।ਵਰਚੁਅਲ ਮਕਬੂਲੀਅਤ ਦੇ ਜਨੂੰਨ ਵਿੱਚ ਵਰਚੁਅਲ ਫੋਰਮਾਂ ‘ਤੇ ਵੀ ਇਤਰਾਜ਼ਯੋਗ ਵੀਡੀਓਜ਼ ਪਰੋਸੀਆਂ ਜਾ ਰਹੀਆਂ ਹਨ,ਨਾਲ ਹੀ,ਬਿਲਾਸਪੁਰ ‘ਚ ‘ਰੀਲ’ ਬਣਾਉਦੇ ਸਮੇਂ ਕਾਲਜ ਦੀ ਛੱਤ ਤੋਂ ਡਿੱਗ ਕੇ ਇਕ ਵਿਦਿਆਰਥੀ ਦੀ ਮੌਤ ਹੋ ਗਈ ਸੀ।ਇਸੇ ਤਰਾਂ ਹੀ ਇੰਦੌਰ ‘ਚ 10ਵੀ ਜਮਾਤ ਦਾ ਵਿਦਿਆਰਥੀ ਦੋਸਤਾਂ ਵਿਚਾਲੇ ਫਾਹਾ ਲਗਾਉਣ ਲਈ ‘ਰੀਲ’ ਬਣਾ ਰਿਹਾ ਸੀ ਅਤੇ ਗਲੇ ‘ਚ ਫੰਦਾ ਪਾਉਣ ਤੋਂ ਬਾਅਦ ਸੰਤੁਲਨ ਵਿਗੜਨ ਕਾਰਨ ਉਹ ਫਾਹਾ ਤੇ ਝੂਲ ਗਿਆ।

ਅਜਿਹੇ ਹਾਦਸਿਆਂ ਦੀ ਇਕ ਲੰਬੀ ਲਿਸਟ ਹੈ,ਫਿਰ ਵੀ ਰੀਲਾਂ ਬਣਾਉਣ ਦਾ ਪਾਗਲਪਣ ਨੌਜਵਾਨਾਂ ‘ਤੇ ਇਸ ਤਰਾਂ ਹਾਵੀ ਹੋ ਜਾਂਦਾ ਹੈ ਕਿ ਲੋਕਾਂ ਦੇ ਨਾਲ ਨਾਲ ਦੂਜਿਆਂ ਦੀ ਜਾਨ ਨੂੰ ਵੀ ਖਤਰਾ ਹੁੰਦਾ ਹੈ।ਲੋਕਾਂ ਦੀਆਂ ਅਜਿਹੀਆਂ ਹਰਕਤਾਂ ਕਾਰਨ ਸੜਕ ‘ਤੇ ਪੈਦਲ ਚੱਲਣ ਵਾਲੇ ਲੋਕ ਵੀ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।ਹਾਲ ਹੀ ‘ਚ ਪੂਣੇ ‘ਚ ‘ਇੰਸਟਾਗ੍ਰਾਮ ਰੀਲ’ ਬਣਾਉਦੇ ਸਮੇਂ ਸੜਕ ‘ਤੇ ਪੈਦਲ ਜਾ ਰਹੀ ਇਕ ਔਰਤ ਨੂੰ ਇਕ ਲਾਪਰਵਾਹ ਮੋਟਰਸਾਇਕਲ ਸਵਾਰ ਨੇ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।ਫਿਰ ‘ਰੀਲਾਂ’ ਵਿੱਚ ਕੁਝ ਵੀ ਦਿਖਾਉਣ ਦਾ ਰੁਝਾਨ ਵੀ ਚਿੰਤਾਂਜਨਕ ਹੈ।ਮਜ਼ਾਕ ਅਤੇ ਬਦਸਲੂਕੀ ਦਾ ਇਹ ਨਵਾਂ ਸੱਭਿਆਚਾਰ ਹੈਰਾਨ ਕਰਨ ਵਾਲਾ ਅਤੇ ਪ੍ਰੇਸ਼ਾਨ ਕਰਨ ਵਾਲਾ ਹੈ।

ਹਾਲ ਹੀ ‘ਚ ‘ਯੂਟਿਊਬਰ’ ਦੁਆਰਾ ਬਣਾਈ ਗਈ ‘ਰੀਲ’ ‘ਚ ਤਾਜ ਮਹਿਲ ਤੇ ਇਕ ਵਿਦੇਸ਼ੀ ਸੈਲਾਨੀ ਦੇ ਥੁੱਕਣ ਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ।ਭਾਰਤੀ ਏਜੰਸੀਆਂ ਨੇ ਇਸ ਗੱਲ ਦਾ ਨੋਟਿਸ ਲਿਆ ਅਤੇ ‘ਰੀਲ’ ਬਣਾਉਣ ਵਾਲੇ ਦੇ ਖਿਲਾਫ ਸੈਰ-ਸਪਾਟਾ ਥਾਣੇ ‘ਚ ਸ਼ਿਕਾਇਤ ਦਰਜ਼ ਕਰਵਾਈ।ਦੁੱਖ ਦੀ ਗੱਲ ਇਹ ਹੈ ਕਿ ਦੇਸ਼ ਦਾ ਅਕਸ ਵਿਗਾੜਨ ਤੋਂ ਲੈ ਕੇ ਰਾਸ਼ਟਰੀ ਸੰਪਤੀ ਦੀ ਸੁਰੱਖਿਆ ਤੱਕ,ਇਹ ਜਨੂੰਨ ਵੀ ਖਤਰਾ ਬਣਦਾ ਜਾ ਰਿਹਾ ਹੈ।ਪਿੱਛਲੇ ਦਿਨੀ ਮੁਲਜ਼ਮ ਆਗਰਾ ਰੇਲਵੇ ਸ਼ਟੇਸ਼ਨ ‘ਤੇ ‘ਰੀਲ’ ਬਣਾਉਣ ਲਈ ਆਪਣੀ ਕਾਰ ਲੈ ਕੇ ਰੇਲਵੇ ਸ਼ਟੇਸ਼ਨ ਦੇ ਫਲੇਟਫਾਰਮ‘ਤੇ ਆ ਗਿਆ ਸੀ।ਇਸ ਵੀਡੀਓ ਦੇ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਗਈ।

ਪਿੱਛਲੇ ਸਾਲ ਸਰਕਾਰ ਵਲੋਂ ਕਈ ਵਿਦੇਸ਼ੀ ਐਪਸ ‘ਤੇ ਪਾਬੰਧੀ ਲਗਾਉਣ ਤੋਂ ਬਾਅਦ ‘ਇੰਸਟਾਗ੍ਰਾਮ’ ਦੀ ਲੋਕਪ੍ਰਿਯਤਾ ਵਧੀ ਸੀ।ਇਥੇ ਸ਼ੇਅਰ ਕੀਤੇ ਗਏ ਵੀਡੀਓਜ਼ ਕਾਫੀ ਵਾਇਰਲ ਹੋਣ ਲੱਗੇ,ਜਿਸ ਕਾਰਨ ਇੰਸਟਾਗ੍ਰਾਮ ਦੇ ਯੂਜ਼ਰਸ ਦੀ ਗਿਣਤੀ ਵੀ ਤੇਜ਼ੀ ਨਾਲ ਵਧੀ।ਇੰਸਟਾਗ੍ਰਾਮ ‘ਤੇ ਲੱਗਭਗ ਵੀਹ ਫੀਸਦੀ ਸਮੱਗਰੀ ‘ਰੀਲਸ’ ਹੈ।ਇਸ ਦੇ ਮਦੇਨਜ਼ਰ ਕੁਝ ਸਮ੍ਹਾਂ ਪਹਿਲਾਂ ਇਹ ਵੀ ਆਇਆ ਸੀ ਕਿ ਇੰਸਟਾਗ੍ਰਾਮ ਵੀ ਗੱਲਾਂ ਬਣਾਉਣ ਵਾਲਿਆਂ ਨੂੰ ਕੁਝ ਨਗਦ ਇਨਾਮ ਦੇਣ ਦੀ ਤਿਆਰੀ ਕਰ ਰਿਹਾ ਹੈ।ਬਿੰਨਾਂ ਸ਼ੱਕ,ਇਹ ਇਕ ਸ਼ੋਸ਼ਲ ਮੀਡੀਆ ਪਲੇਟਫਾਰਮ ਦੀ ਇਕ ਠੋਸ ਵਪਾਰਕ ਰਣਨੀਤੀ ਹੈ,ਜੋ ਨੌਜਵਾਨਾਂ ਦੇ ਭਵਿੱਖ ਨੂੰ ਹਨ੍ਹੇਰੇ ਵਿੱਚ ਧੱਕ ਰਹੀ ਹੈ।ਕਮਾਈ ਦੇ ਇਸ ਸਾਧਨ ਨੂੰ ਸਿੱਧਾ ਰਾਹ ਨਹੀ ਕਿਹਾ ਜਾ ਸਕਦਾ।ਬਹੁਤ ਸਾਰੇ ਸ਼ੋਸ਼ਲ ਮੀਡੀਆ ਪਲੇਟਫਾਰਮ ਵਧਦੀ ਪ੍ਰਸਿੱਧੀ ਅਤੇ ਸਰਕਾਰੀ ਨਿਯਮਾਂ ਵਿੱਚ ਬਦਲਾਅ ਦੇ ਨਾਲ ਆਪਣਾ ਰੁੱਖ ਬਦਲਦੇ ਹਨ।ਉਨਾਂ ‘ਤੇ ਕਿਸੇ ਵੀ ਦਿਨ ਪਾਬੰਧੀ ਲੱਗ ਸਕਦੀ ਹੈ।ਅਜਿਹੀ ਸਥਿਤੀ ਵਿੱਚ ਇਸ ਭਰਮ ਭਰੇ ਸੰਸਾਰ ਦੇ ਜ਼ੋਰ ‘ਤੇ ਜੀਵਨ ਨਾਲ ਸਬੰਧਤ ਵਿਹਾਰਕ ਜਿੰਮੇਵਾਰੀਆਂ ਨੂੰ ਨਹੀ ਨਿਭਾਇਆ ਜਾ ਸਕਦਾ।

ਇਹ ਇਕ ਬਹੁਤ ਹੀ ਗੰਭੀਰ ਵਿਸ਼ਾਂ ਹੈ ਕਿ ਨੌਜਵਾਨ ਇਸ ਉਮਰ ਵਿੱਚ ਇਕ ਆਭਾਸੀ ਭਰਮ ਵਿੱਚ ਜੀਅ ਰਹੇ ਹਨ ਜਦੋਂ ਉਹਨਾਂ ਦੇ ਭਵਿੱਖ ਨੂੰ ਸੰਵਾਰਨ ਲਈ ਸਮ੍ਹੇਂ ਅਤੇ ਊਰਜਾ ਦੀ ਸਕਾਰਾਤਮਕ ਵਰਤੋਂ ਕਰਨੀ ਚਾਹੀਦੀ ਹੈ।ਔਰਤਾਂ ਆਪਣੀ ਨਿੱਜਤਾ ਅਤੇ ਸੁਰੱਖਿਆ ਨੂੰ ਦਾਅ ‘ਤੇ ਲਾ ਰਹੀਆਂ ਹਨ।ਬੱਚੇ ਅਜੀਬ ਭਾਸ਼ਾਂ ਬੋਲ ਰਹੇ ਹਨ।ਇਸ ਦਿਸ਼ਾਂਹੀਣਤਾ ਦਾ ਲੋਕਾਂ ਦੇ ਜੀਵਨ ‘ਤੇ ਹੀ ਨਹੀ ਸਗੋਂ ਸਮੁੱਚੇ ਸਮਾਜਿਕ ਮਾਹੌਲ ‘ਤੇ ਮਾੜਾ ਪ੍ਰਭਾਵ ਪੈ ਰਿਹਾ ਹੈ।

ਅਸਲ ਵਿੱਚ ਤਕਨੀਕੀ ਮਾਧਿਅਮਾਂ ਦੀ ਇਹ ਦੁਰਵਰਤੋਂ ਨਾ ਸਿਰਫਲ ਲੋਕਾਂ ਦੀ ਸੋਚ ਅਤੇ ਸਮਝ ‘ਤੇ ਹੀ,ਸਗੋਂ ਥਾਵਾਂ ‘ਤੇ ਵੀ ਕਬਜ਼ਾ ਕਰਨ ਵਾਂਗ ਜਾਪਦੀ ਹੈ।ਬੱਸ ਜਾਂ ਰੇਲ ਗੱਡੀ ‘ਚ ਮਜ਼ਾਕੀਆ ਵੀਡੀਓ ਬਣਾਉਣ ਲਈ,ਕਦੇ ਯਾਤਰੀਆਂ ਦੇ ਨੇੜੇ ਜਾ ਕੇ ਬੀਮਾਰ ਹੋਣ ਦਾ ਬਹਾਨਾ ਬਣਾ ਕੇ,ਕਦੇ ਡਰਾਉਣ-ਧਮਕਾਉਣ ਦਾ ਦਿਖਾਵਾ ਕਰਨਾ।ਵਿਵਹਾਰ ਇਕ ਅਜਿਹਾ ਵਿਵਹਾਰ ਹੈ ਜੋ ਦੂਕੇ ਲੋਕਾਂ ਨੂੰ ਉਨਾਂ ਦੀ ਸੌਖ ਅਤੇ ਆਰਾਮ ਨੂੰ ਖੋਹ ਲੈਦਾ ਹੈ।ਬਿੰਨਾਂ ਸ਼ੱਕ,ਸਵੈ-ਜ਼ਮੀਰ ਅਤੇ ਅਵੈ-ਨਿਯਮ ਨਾਲ ਆਪਣੇ ਵਿਵਹਾਰ ‘ਤੇ ਕਾਬੂ ਨਾ ਰੱਖਣ ਵਾਲੇ ਲੋਕਾਂ ਲਈ ਅਜਿਹੀਆਂ ਵੀਡੀਓ ਬਣਾਉਣ ਵਿੱਚ ਸਖ਼ਤ ਨਿਯਮ ਲਾਗੂ ਕਰਨ ਦੀ ਲੋੜ ਹੈ।

ਪੇਸ਼ਕਸ਼:-ਅਮਰਜੀਤ ਚੰਦਰ

9417600014

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਆਰ.ਸੀ.ਐਫ ਦਾ ਵੱਖ ਵੱਖ ਜਮਾਤਾਂ ਦਾ ਨਤੀਜਾ ਸੌ ਫੀਸਦੀ
Next articleਮੋੋਬਾਇਲ ਫ਼ੋਨ ਵੱਜ ਰਿਹਾ ਹੈ ਹਾਸ ਵਿਅੰਗ