ਕਪੂਰਥਲਾ/ਸੁਲਤਾਨਪੁਰ ਲੋਧੀ, (ਕੌੜਾ ) – ਐੱਸ ਡੀ ਕਾਲਜ ਫਾਰ ਵੂਮੈਨ ਵਿਖੇ ਨਵੇਂ ਵਿਦਿਅਕ ਸੈਸ਼ਨ ਦਾ ਆਗਾਜ਼ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤਾ ਗਿਆ । ਇਸ ਦੌਰਾਨ ਕਾਲਜ ਕੈਂਪਸ ਵਿਚ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨ ਉਪਰੰਤ ਪਾਠੀ ਸਿੰਘਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦਾ ਜਾਪ ਕੀਤਾ ਗਿਆ । ਇਸ ਦੌਰਾਨ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਕੇਸ਼ ਧੀਰ, ਡਾ.ਅਮਰ ਚੰਦ ਧੀਰ, ਅਸ਼ੋਕ ਧੀਰ, ਦਿਨੇਸ਼ ਧੀਰ ਸਾਬਕਾ ਪ੍ਰਧਾਨ ਨਗਰ ਕੌਂਸਲ, ਰਮੇਸ਼ ਧੀਰ, ਵਿਜੇ ਧੀਰ, ਸ਼ਸ਼ੀ ਚੋਪੜਾ, ਓਮਾ ਦੱਤ ਸ਼ਰਮਾ, ਰਵੀ ਦੱਤ ਠਾਕੁਰ, ਰਾਜ ਮੋਹਨ ਪੁਰੀ, ਮੁਕੇਸ਼ ਪਸਰੀਚਾ, ਅਸ਼ੋਕ ਗੁਜਰਾਲ, ਨਰੇਸ਼ ਅਰੋੜਾ, ਕੁਲਭੂਸ਼ਣ ਭੱਲਾ, ਮਹਿੰਦਰ ਪਾਲ ਭੱਟ, ਸੰਦੀਪ ਥਿੰਦ, ਬਲਦੇਵ ਰਾਜ ਸੂਦ, ਆਦਿ ਕਮੇਟੀ ਮੈਂਬਰ ਹਾਜਰ ਸਨ । ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਨੇ ਪਹੁੰਚੇ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥਣਾਂ ਨੂੰ ਨਵੇਂ ਵਿਦਿਅਕ ਸੈਸ਼ਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ । ਇਸ ਮੌਕੇ ਮੈਡਮ ਰਜਨੀ ਬਾਲਾ, ਰਜਿੰਦਰ ਕੌਰ, ਕਸ਼ਮੀਰ ਕੌਰ, ਸੁਨੀਤਾ ਕਲੇਰ, ਰਜੀਵ ਕੁਮਾਰ, ਸ਼ਕਤੀ ਕੁਮਾਰ, ਪੂਜਾ, ਕਿਰਨਦੀਪ ਕੌਰ, ਅੰਜਨਾ, ਸੋਵੀਆ, ਕਾਜਲ, ਰਾਜਨਦੀਪ, ਰਵਿੰਦਰ ਕੌਰ, ਮਲਕੀਤ ਸਿੰਘ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥਣਾਂ ਹਾਜਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly