ਸਰਕਾਰੀ ਹਾਈ ਸਕੂਲ ਹੈਬਤਪੁਰ ਵਿਖੇ ਟ੍ਰੈਫਿਕ ਨਿਯਮਾਂ ਸਬੰਧੀ ਲਗਾਇਆ ਸੈਮੀਨਾਰ 

ਕਪੂਰਥਲਾ (ਕੌੜਾ)-ਸਕੂਲ ਇਨਚਾਰਜ਼ ਸੁਖਵਿੰਦਰ ਕੌਰ ਦੀ ਰਹਿਨੁਮਾਈ ਅਤੇ ਜਗਜੀਤ ਸਿੰਘ ਥਿੰਦ ਕੰਪਿਊਟਰ ਫੈਕਲਟੀ ਦੀ ਅਗਵਾਈ ਹੇਠ  ਅੱਜ ਸਰਕਾਰੀ ਹਾਈ ਸਮਾਰਟ ਸਕੂਲ ਹੈਬਤਪੁਰ ਵਿੱਚ ਜ਼ਿਲ੍ਹਾ ਟ੍ਰੇਫਿਕ ਐਜੂਕੇਸ਼ਨ ਸੈੱਲ ਇੰਨਚਾਰਜ਼ ਗੁਰਬਚਨ ਸਿੰਘ (ਏ ਐੱਸ ਆਈ) ਗੁਰਨਾਮ ਸਿੰਘ ਸਾਂਝ ਕੇਂਦਰ ਡਡਵਿੰਡੀ,ਤਰਸੇਮ ਸਿੰਘ, ਸੁਖਵਿੰਦਰ ਸਿੰਘ, ਨਤਿੰਦਰ ਸਿੰਘ, ਅਤੇ ਸੁਮਨਦੀਪ ਕੌਰ ਜੀ ਦੇ ਸਹਿਯੋਗ ਨਾਲ ਟ੍ਰੈਫਿਕ ਨਿਯਮਾਂ ਅਤੇ ਸੜਕ ਸੁਰੱਖਿਆ ਸਬੰਧੀ ਸੈਮੀਨਾਰ ਕਰਵਾਇਆ।ਇਸ ਮੌਕੇ ਜ਼ਿਲ੍ਹਾ ਟ੍ਰੇਫਿਕ ਐਜੂਕੇਸ਼ਨ ਸੈੱਲ ਇੰਚਾਰਜ਼  ਗੁਰਬਚਨ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕੇ ਹਰੇਕ ਵਿਅਕਤੀ ਦਾ ਇਹ ਫਰਜ਼ ਬਣਦਾ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਵੇ ਤਾਂ ਜੋ ਜਿਥੇ ਉਹ ਆਪਣਾ ਬਚਾਅ ਰੱਖੇ ਓਥੇ ਹੀ ਹੋਰਾਂ ਵਿਆਕਤੀਆਂ ਦੇ ਜਾਨੀ ਨੁਕਸਾਨ ਤੋਂ ਬਚਾਇਆ ਜਾ ਸਕੇ,ਤਰਸੇਮ ਸਿੰਘ (ਏ ਐੱਸ ਆਈ) ਸਾਂਝ ਕੇਂਦਰ ਡਡਵਿੰਡੀ ਨੇ ਕਿਹਾ ਕਿ ਪੁਲਿਸ ਹਮੇਸ਼ਾਂ ਆਮ ਲੋਕਾਂ ਦੀ ਮਦਦ ਲਈ ਹਾਜ਼ਿਰ ਰਹਿੰਦੀ ਹੈ ਇਸ ਲਈ ਹਰੇਕ ਨਾਗਰਿਕ ਨੂੰ ਆਪਣੇ ਫਰਜ਼ਾਂ ਅਤੇ ਕਰਤੱਵਾਂ ਦਾ ਪਤਾ ਹੋਣਾ ਜ਼ਰੂਰੀ ਹੈ ਤਾਂ ਜੋ ਇੱਕ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ ਉਹਨਾਂ ਵੱਲੋਂ ਇਸ ਮੌਕੇ ਸਕੂਲ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੀ ਦਾਨ ਕੀਤੀ ਗਈ।ਸੁਮਨਦੀਪ ਕੌਰ ਨੇ ਵਿਦਿਆਰਥਣਾਂ ਨੂੰ ਮਹਿਲਾ ਸੁਰੱਖਿਆ ਦੇ ਨਿਯਮਾਂ ਅਤੇ ਕਾਨੂੰਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸੁਖਵਿੰਦਰ ਕੌਰ, ਸਲਵਿੰਦਰ ਕੌਰ, ਇੰਦਰਵੀਰ ਅਰੋੜਾ ,ਦਲਬੀਰ ਕੌਰ, ਆਸ਼ੂ ਚੋਪੜਾ,ਸੁਖਜਿੰਦਰ ਸਿੰਘ, ਸੁਮਨ ਬਾਲਾ, ਕਮਲਜੀਤ ਕੌਰ,ਹਰਮਨਪ੍ਰੀਤ ਸਿੰਘ, ਅਮਿਤਪਾਲ, ਰੋਹਿਤ ਕੁਮਾਰ,ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਿੱਠੜਾ ਕਾਲਜ ਦਾ ਬੀ ਐਸ  ਨਾਨ ਮੈਡੀਕਲ ਸਮੈਸਟਰ  ਚੌਥਾ ਦਾ ਨਤੀਜਾ ਸ਼ਾਨਦਾਰ
Next articleਐੱਸ ਡੀ ਕਾਲਜ ‘ਚ ਨਵੇਂ ਵਿਦਿਅਕ ਸੈਸ਼ਨ ਦਾ ਆਗਾਜ਼ ਸੁਖਮਨੀ ਸਾਹਿਬ ਦੇ ਪਾਠ ਨਾਲ