ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਸਮਾਜ ਸੇਵਕ ਪਰਮਜੀਤ ਚੋਪੜਾ ਲੱਖਪੁਰ ਵਲੋਂ ਯੂ. ਕੇ ਵਾਸੀਆਂ ਦੇ ਸਹਿਯੋਗ ਨਾਲ ਅੱਪਰਾ ਦੀ ਦਾਣਾ ਮੰਡੀ ਤੇ ਫਿਲੌਰ ਰੋਡ ‘ਤੇ ਰਹਿ ਰਹੇ ਲੋੜਵੰਦਾਂ ਤੇ ਝੁੱਗੀਆਂ-ਝੌਂਪੜੀਆਂ ‘ਚ ਰਹਿਣ ਵਾਲਿਆਂ ਨੂੰ ਸਰਦੀ ਤੋਂ ਬਚਾਅ ਲਈ ਕੰਬਲ, ਗਰਮ ਕੱਪੜੇ ਤੇ ਰਾਸ਼ਨ ਵੰਡਿਆ ਗਿਆ | ਇਸ ਸੰਬੰਧੀ ਸਮੂਹ ਮੋਹਤਬਰਾਂ ਨੇ ਦੱਸਿਆ ਕਿ ਇਸ ਮੌਕੇ ਲਗਭਗ 100 ਮਰਦਾਂ, ਔਰਤਾਂ ਤੇ ਛੋਟੇ ਬੱਚਿਆਂ ਨੂੰ ਗਰਮ ਕੰਬਲ, ਬੂਟ, ਜੁਰਾਬਾਂ, ਟੋਪੀਆਂ ਤੇ ਗਰਮ ਕੋਟੀਆਂ ਵੰਡੀਆਂ ਗਈਆਂ ਤੇ ਚੌਲ, ਖੰਡ, ਦਾਲਾਂ, ਚਾਹਪੱਤੀ ਆਦਿ ਰਾਸ਼ਨ ਵੀ ਵੰਡਿਆ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਪਰਮਜੀਤ ਚੋਪੜਾ ਲੱਖਪੁਰ ਨੇ ਦੱਸਿਆ ਕਿ ਉਕਤ ਸੇਵਾ ਹਰ ਸਾਲ ਯੂ. ਕੇ ਵਾਸੀਆਂ ਦੇ ਸਹਿਯੋਗ ਨਾਲ ਕੀਤੀ ਜਾਂਦੀ ਹੈ ਤੇ ਅੱਗੇ ਵੀ ਇਹ ਸੇਵਾ ਇਸੇ ਤਰਾਂ ਜਾਰੀ ਰਹੇਗੀ | ਇਸ ਮੌਕੇ ਸਮੂਹ ਮੋਹਤਬਰ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly