ਅੱਪਰਾ (ਸਮਾਜ ਵੀਕਲੀ)-ਵਰਤਮਾਨ ਸਮੇਂ ’ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਦੇਜੀਵਨ, ਸੋਚ ਤੇ ਫਲਸਫ਼ੇ ਤੋਂ ਸੇਧ ਲੈਣ ਦੀ ਜਰੂਰਤ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਉੱਘੇ ਸਮਾਜ ਸੇਵਕ ਅਵਤਾਰ ਹੀਰ ਜਰਮਨ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਹਮੇਸ਼ਾ ਹੀ ਜਾਤ ਪਾਤ ਤੇ ਪਾਖੰਡ ਦਾ ਵਿਰੋਧ ਕੀਤਾ। ਉਨਾਂ ਪੂਰੇ ਸਮਾਜ ਲਈ ‘ਬੇਗਮਪੁਰਾ’ ਦੇ ਸੰਦੇਸ਼ ਦਿੱਤਾ, ਕਿ ਇੱਕ ਅਜਿਹਾ ਸਮਾਜ ਸਿਰਜਿਆ ਜਾਵੇ, ਜਿੱਥੇ ਕਿਸੇ ਨੂੰ ਵੀ ਕੋਈ ਗਮ ਨਾ ਹੇਵੇ ਤੇ ਸਾਰੇ ਹੀ ਰਲ ਮਿਲ ਕੇ ਬਿਨਾਂ ਗਮ ਤੋਂ ਰਹਿਣ। ਅਵਤਾਰ ਹੀਰ ਜਰਮਨ ਨੇ ਕਿਹਾ ਕਿ ਸਾਨੂੰ ਵੀ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਤੇ ਸਮਾਜ ਦੀ ਉਨਤੀ ਲਈ ਹਮੇਸ਼ਾ ਕੰਮ ਕਰਦੇ ਰਹਿਣਾ ਚਾਹੀਦਾ ਹੈ। ਉਨਾਂ ਕਿਹਾ ਕਿ ਗੁਰੂ-ਪੀਰਾਂ ਤੇ ਰਹਿਬਰਾਂ ਦੇ ਜੀਵਨ ਤੋਂ ਸਿੱਖਿਾ ਲੈ ਕੇ ਹੀ ਅਸੀਂ ਆਪਣਾ ਜੀਵਨ ਸਫਲ ਕਰ ਸਕਦੇ ਹਾਂ। ਅਵਤਾਰ ਹੀਰ ਨੇ ਕਿ ਫਰਵਰੀ ਮਹੀਨੇ ’ਚ ਆ ਰਹੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਵੀ ਸਾਨੂੰ ਸਮਾਜ ’ਚ ਰਹਿ ਰਹੇ ਆਪਣੇ ਲੋੜਵੰਦ ਸਾਥੀਆਂ ਦੀ ਮੱਦਦ ਕਰਕੇ ਮਨਾਉਣਾ ਚਾਹੀਦਾ ਹੈ ਤਾਂ ਕਿ ਸਮਾਜ ’ਚ ਆਪਸੀ ਮਿਲਵਰਤਨ, ਭਾਈਚਾਰਕ ਏਕਤਾ, ਅਮਨ ਤੇ ਸ਼ਾਂਤੀ ਦੀ ਸਾਂਝ ਹੋਰ ਪੀਡੀ ਹੋ ਸਕੇ।