ਸੁਰੀਲੀ ਸੁਰ ਦਾ ਨਾਮ ਗਾਇਕਾ ਸੁਦੇਸ਼ ਕੁਮਾਰੀ ਆਪਣੇ ਨਵੇਂ ਹਿੰਦੀ ਟਰੈਕ “ਜਾਮ “ਨਾਲ ਹੋਈ ਹਾਜ਼ਰ – ਕਮਲ ਮੇਹਟ ਯੂਕੇ

ਸਰੀ/ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ )– ਪ੍ਰਸਿੱਧ ਸੁਰੀਲੀ ਸੁਰ ਦਾ ਸਿਰਨਾਵਾਂ ਕਹੀ ਜਾਣ ਵਾਲੀ ਪੰਜਾਬ ਦੀ ਕੋਇਲ ਗਾਇਕਾ ਸੁਦੇਸ਼ ਕੁਮਾਰੀ ਆਪਣੇ ਨਵੇਂ ਹਿੰਦੀ ਟ੍ਰੈਕ “ਜਾਮ” ਦੇ ਨਾਲ ਇੱਕ ਵਾਰ ਫਿਰ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਈ ਹੈ  ।ਇਸ ਟ੍ਰੈਕ ਦੀ ਜਾਣਕਾਰੀ ਦਿੰਦਿਆਂ ਇਸ ਦੇ ਗੀਤਕਾਰ ਅਤੇ ਪ੍ਰੋਡਿਊਸਰ ਕਮਲ ਮੇਹਟ ਯੂਕੇ ਨੇ ਦੱਸਿਆ ਕਿ ਇਸ ਸਿੰਗਲ ਟ੍ਰੈਕ ਨੂੰ ਰੋਮੀ ਮਿਊਜਿਕ ਯੂਕੇ ਵਲੋਂ ਰਿਲੀਜ਼ ਕੀਤਾ ਗਿਆ ਹੈ। ਗਾਇਕਾ ਸੁਦੇਸ਼ ਕੁਮਾਰੀ ਦਾ ਇਹ ਟ੍ਰੈਕ ਹਾਰਟ ਟਚਿੰਗ ਲਵ ਸਟੋਰੀ ਟ੍ਰੈਕ ਹੈ। ਸੰਨੀ ਸਾਂਪਲਾ ਇਸ ਟ੍ਰੈਕ ਦੇ ਪੇਸ਼ਕਾਰ ਹਨ। ਇਸ ਨੂੰ ਸੰਗੀਤਬੱਧ ਕਰਨ ਪ੍ਰਿੰਸ  ਨੇ ਕੀਤਾ ਹੈ। ਅਰਮਾਨ ਅਰੋੜਾ ਨੇ ਇਸ ਸ਼ਾਨਦਾਰ ਟ੍ਰੈਕ ਦਾ ਵੀਡੀਓ ਫ਼ਿਲਮਾਂਕਣ ਕੀਤਾ ਹੈ , ਜੋ ਕਿ ਬਹੁਤ ਹੀ ਦਿਲਚਸਪੀ ਨਾਲ ਸ਼ੂਟ ਕੀਤਾ ਗਿਆ ਹੈ। ਗਾਇਕਾ ਸੁਦੇਸ਼ ਕੁਮਾਰੀ ਸੁਰ ਵਿੱਚ ਪੂਰੀ ਤਰ੍ਹਾਂ ਰੰਗੀ ਹੋਈ ਗਾਇਕਾ ਹੈ, ਜਿਸ ਨੂੰ ਹਰ ਗੀਤ ਦੇ ਲਫਜ਼ ਲਫਜ਼ ਨੂੰ ਗਾਉਣ ਦੀ ਮੁਕੰਮਲ ਸੂਝ ਬੂਝ ਹੈ। ਉਹ ਆਪਣੇ ਪਹਿਲਾਂ ਆਏ ਹਰ ਗੀਤ ਵਾਂਗ ਇਸ ਗੀਤ ਨੂੰ ਵੀ ਆਪਣੀ ਆਵਾਜ਼ ਰਾਹੀਂ ਪੂਰਾ ਇਨਸਾਫ ਦੇ ਚੁੱਕੀ ਹੈ। ਸਰੋਤੇ ਉਸ ਦੇ ਇਸ ਟ੍ਰੈਕ ਨੂੰ ਉਸ ਦੇ ਪਹਿਲਾਂ ਆਏ ਵੱਖ ਵੱਖ ਟਰੈਕਸ ਭਾਵੇਂ ਉਹ ਦੋਗਾਣੇ ਸਨ ਜਾਂ ਉਹ ਸੋਲੋ ਟਰੈਕ ਸਨ, ਵਾਂਗ ਮੁਹੱਬਤਾਂ ਦੇ ਕੇ ਨਿਵਾਜਣਗੇ । ਇਹੀ ਪੂਰੀ ਟੀਮ ਨੂੰ ਸਾਰੇ ਸਰੋਤਿਆਂ ਤੋਂ ਆਸ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੇ ਘਰ ਦਿਨ ਦਿਹਾੜੈ ਲੁਟੇਰਿਆਂ ਨੇ ਬੋਲਿਆ ਧਾਵਾ
Next articleਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾਂਜਲੀ ਦੇ ਰਿਹੈ “ਲੱਖ ਲਾਹਣਤਾਂ ਗੰਗੂਆ ਵੇ” ਨਾਲ ਗਾਇਕ ਐਸ ਜੀ ਸਾਹਿਲ