ਫਗਵਾੜਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਮਹਾਪੁਰਸ਼ਾ ਦੇ ਅੰਦੋਲਨ ਨੂੰ ਸਮਰਪਿਤ ਪਿੰਡ ਗੰਢਵਾਂ ਦੇ ਚਰਨਜੀਤ ਸਿੰਘ ਝੱਲੀ ਉਘੇ ਕਾਰੋਬਾਰੀ USA ਦੇ ਪਿਤਾ ਜੀ ਦਾਰਾ ਸਿੰਘ ਝੱਲੀ ਜੀ ਬੀਤੇ ਦਿਨੀਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਹੋਰਨਾਂ ਤੋ ਇਲਾਵਾ ਬਸਪਾ ਪੰਜਾਬ ਦੇ ਪ੍ਰਧਾਨ ਸ ਅਵਤਾਰ ਸਿੰਘ ਕਰੀਮਪੁਰੀ ਜੀ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ, ਰਾਮੇਸ਼ ਕੌਲ ਸਾਬਕਾ ਐਮ ਸੀ, ਚਰਨਜੀਤ ਚੰਨੀ ਐਮ ਸੀ ਅਤੇ ਪ੍ਰਧਾਨ ਬਸਪਾ ਫਗਵਾੜਾ ਸੀਨੀਅਰ ਡਿਪਟੀ ਮੇਅਰ ਤੇਜ ਪਾਲ ਬਸਰਾ ਜੀ ਸੰਤ ਜਸਵਿੰਦਰ ਸਿੰਘ ਜੀ ਡੇਰਾ ਸਚ ਖੰਡ ਪੰਡਵਾਂ ਰਣਜੀਤ ਸਿੰਘ ਖੁਰਾਨਾ ਇੰਚਾਰਜ ਹਲਕਾ ਫਗਵਾੜਾ ਅਕਾਲੀ ਦਲ ਨੇ ਸ਼ਰਧਾਂਜਲੀ ਭੇਂਟ ਕਰਦੇ ਹੋਏ ਇਸ ਮੌਕੇ ਤੇ ਫਗਵਾੜਾ ਹਲਕੇ ਦੀ ਸਮੂਚੀ ਬਸਪਾ ਲੀਡਰਸ਼ਿਪ ਨੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ।