*ਪਰਬਤ ਰੁੜ੍ਹਦਾ ਨਈਂ…….

(ਸਮਾਜ ਵੀਕਲੀ)

ਟੁੱਟਿਆ ਹੋਯਾ ਦਿਲ ਕਦੇ ਵੇ ਜੁੜ੍ਹਦਾ ਨਈਂ।
ਗਿਆ ਜਹਾਨੋਂ ਬੰਦਾ ਵਾਪਿਸ ਮੁੜ੍ਹਦਾ ਨਈਂ।

ਫੋਕੀਆਂ ਡੀਂਗਾਂ ਮਾਰਨ ਦੇ ਕੀ ਫਾਇਦਾ ਏ,
ਹੱਥ ਲਾਇਆਂ ਕਦੇ ਪਰਬਤ ਰੁੜ੍ਹਦਾ ਨਈਂ।

ਅਹਿਸਾਸਾਂ ਦੇ ਜਾਂ ਫਿਰ ਹੋਵਣ ਖੁਸ਼ੀਆਂ ਦੇ,
ਬਿਨ ਖੰਭਾਂ ਤੋਂ ਕੋਈ ਵੀ ਤਾਂ ਉੱੜ੍ਹਦਾ ਨਈਂ।

ਭਰ ਭਰ ਬਾਟੇ ਘਰਾਂ ਨੂੰ ਲੈ ਗਏ, ਮੁਕੇਗਾ,
ਪੰਗਤ ਬੈਠੇ ਕਦੇ ਵੀ ਲੰਗਰ ਥੁੜ੍ਹਦਾ ਨਈਂ।

ਚੀਨੀ ਖਾ ਖਾ ਸ਼ੂਗਰ ਲਈ ਵਧਾ ‘ਬਜਰਕ’,
ਪਰ ਗੁਣ ਜਾਣੇ ਹੁਣ ਕੋਈ ਗੁੜ੍ਹ ਦਾ ਨਈਂ।

ਹਰਮੇਲ ਸਿੰਘ ਬੁਜਰਕੀਆ
ਮੌ:ਨੰ:-੯੪੧੭੫-੯੭੨੦੪

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਵੀ ਦਰਿਆ ਨੂੰ ਯਾਦ ਕਰਦਿਆਂ
Next articleਚੰਡੀਗੜ੍ਹ ਸਟੇਟ ਖੇਡਾਂ ਵਿੱਚ ਛਾਏ ਰੋਪੜ ਦੇ ਮਾਸਟਰ ਅਥਲੀਟ