ਇੰਦੌਰ— ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਕ ਵਿਆਹੁਤਾ ਨੇ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਦੌਰਾਨ ਆਸ-ਪਾਸ ਛੱਤਾਂ ‘ਤੇ ਖੜ੍ਹੇ ਲੋਕ ਉਸ ਨੂੰ ਅਜਿਹਾ ਕਰਨ ਤੋਂ ਰੋਕਦੇ ਰਹੇ। ਲੋਕ ਰੌਲਾ ਪਾ ਕੇ ਉਸ ਨੂੰ ਸਮਝਾ ਰਹੇ ਸਨ। ਪਰ ਪਤੀ ਨੂੰ ਨੇੜੇ ਆਉਂਦਾ ਦੇਖ ਕੇ ਔਰਤ ਨੇ ਛਾਲ ਮਾਰ ਦਿੱਤੀ। ਔਰਤ ਦੀ ਪਛਾਣ ਅੰਗੂਰੀ ਬਾਈ ਵਜੋਂ ਹੋਈ ਹੈ। ਇਹ ਘਟਨਾ ਲਸੂਦੀਆ ਥਾਣਾ ਖੇਤਰ ਦੀ ਹੈ।
ਜਾਣਕਾਰੀ ਮੁਤਾਬਕ ਉਕਤ ਔਰਤ ਇਕ ਨਿੱਜੀ ਸਕੂਲ ‘ਚ ਕੇਅਰਟੇਕਰ ਦਾ ਕੰਮ ਕਰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਸ਼ਾਮ ਆਪਣੇ ਪਤੀ ਨਾਲ ਝਗੜੇ ਤੋਂ ਬਾਅਦ ਗੁੱਸੇ ‘ਚ ਆਈ ਔਰਤ ਨੇ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਵਾਇਰਲ ਹੋ ਰਹੀ 15 ਸੈਕਿੰਡ ਦੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਨੇੜੇ ਮੌਜੂਦ ਲੋਕ ਔਰਤ ਨੂੰ ਸਮਝਾ ਰਹੇ ਹਨ। ਉਦੋਂ ਅਚਾਨਕ ਔਰਤ ਦਾ ਪਤੀ ਉਸ ਨੂੰ ਰੋਕਣ ਲਈ ਪਿੱਛੇ ਤੋਂ ਆਉਂਦਾ ਹੈ। ਪਰ ਉਸ ਨੂੰ ਦੇਖਦੇ ਹੀ ਔਰਤ ਨੇ ਛਾਲ ਮਾਰ ਦਿੱਤੀ।ਜਾਣਕਾਰੀ ਮੁਤਾਬਕ ਔਰਤ ਅੰਗੂਰੀ ਬਾਈ ਆਪਣੇ ਪਤੀ ਰਾਹੁਲ ਲੋਧੀ ਨਾਲ ਸਿੰਗਾਪੁਰ ਗ੍ਰੀਨ ਵਿਊ ਪ੍ਰੀਮੀਅਮ, ਇੰਦੌਰ ‘ਚ ਰਹਿੰਦੀ ਸੀ। ਸ਼ਨੀਵਾਰ ਸ਼ਾਮ ਨੂੰ ਆਪਣੇ ਪਤੀ ਨਾਲ ਝਗੜੇ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਔਰਤ ਦਾ ਆਪਣੇ ਪਤੀ ਨਾਲ ਅਕਸਰ ਝਗੜਾ ਹੁੰਦਾ ਸੀ, ਜਿਸ ਨੇ ਖੁਦਕੁਸ਼ੀ ਕੀਤੀ ਸੀ, ਉਹ ਇਕ ਪ੍ਰਾਈਵੇਟ ਸਕੂਲ ‘ਚ ਕੇਅਰਟੇਕਰ ਦਾ ਕੰਮ ਕਰਦੀ ਸੀ। ਘਟਨਾ ਸਮੇਂ ਉਸ ਦੀ ਤਿੰਨ ਸਾਲ ਦੀ ਬੇਟੀ ਅਤੇ ਪੰਜ ਸਾਲ ਦਾ ਬੇਟਾ ਘਰ ‘ਚ ਸਨ। ਜਦੋਂ ਔਰਤ ਨੇ ਛੱਤ ਤੋਂ ਛਾਲ ਮਾਰੀ ਤਾਂ ਉਸ ਦੀ ਸੱਸ ਵੀ ਘਰ ਵਿੱਚ ਹੀ ਸੀ। ਪੁਲਿਸ ਇਸ ਖੁਦਕੁਸ਼ੀ ਮਾਮਲੇ ਦੀ ਜਾਂਚ ਕਰ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly