(ਸਮਾਜ ਵੀਕਲੀ)
ਬਣਦੇ ਫ਼ਰਜ਼ ਨਿਭਾਵਾਂ ਕਿਵੇਂ
ਮਾਂ ਦਾ ਕਰਜ਼ ਚੁਕਾਵਾਂ ਕਿਵੇ
ਰੂਹ ਦਾ ਪੰਛੀ ਉੱਡ ਗਿਆ ਏ
ਹੁਣ ਮੈ ਦੁੱਖ ਵੰਡਾਵਾਂ ਕਿਵੇ
ਵਿਤ ਤੋਂ ਵੱਧ ਛਾਲ ਜੋ ਮਾਰੀ
ਪਿਛੇ ਹੁਣ ਮੁੜ ਜਾਵਾਂ ਕਿਵੇ
ਮਾਂ ਦੀ ਗੋਦ ਜਨਤੋਂ ਪਿਆਰੀ
ਬਚਪਨ ਫਿਰ ਤੋਂ ਪਾਵਾਂ ਕਿਵੇ
ਦੇਸੀ ਘਿਉ ਨਾਲ ਕੁੱਟੀ ਚੂਰੀ
ਮਾਂ ਦੇ ਹੱਥ ਦੀ ਖਾਵਾਂ ਕਿਵੇਂ
ਦੂਰ ਦੁਰਾਡੇ ਕਿਧਰੇ ਖੋਇਆਂ
ਲੱਭਾਂ ਹੁਣ ਉਹ ਰਾਹਵਾਂ ਕਿਵੇਂ
ਜਿਹੜੇ ਹੱਥ ਸੀ ਚੁਮਦੇ ਮੱਥਾ
ਸਿਰ ਦੇ ਉਤੇ ਟਿਕਾਵਾਂ ਕਿਵੇ
ਜਨਤ ਸੀ ਜੋ ਮਾਂ ਦੀ ਗੋਦ ਚ
ਗਲੇ ਮੈ ਪਾਵਾਂ ਬਾਹਵਾਂ ਕਿਵੇ
ਵਾਪਸ ਆਜਾ ਨਿੱਤ ਆਖਦੀ
ਮਾਂ ਦੇ ਬੋਲ ਪੁਗਾਵਾਂ ਕਿਵੇ
ਚਿੱਤ ਕਰੇ ਮੇਰਾ ਵੇਖਲਾਂ ਤੈਨੂੰ
ਛਾਲ ਮਾਰ ਕੇ ਆਵਾਂ ਕਿਵੇਂ
ਜਿਥੋਂ ਕੋਈ ਨਾ ਵਾਪਸ ਆਵੇ
ਉਥੋਂ ਮੋੜ ਲਿਆਵਾਂ ਕਿਵੇਂ
ਮਾਂ ਵਾਂਗੂ ਮੇਰਾ ਮੱਥਾ ਚੁੰਮਣ
ਉਹ ਕਵਿਤਾਵਾਂ ਗਾਵਾਂ ਕਿਵੇਂ
ਤਪ ਰਹੀ ਏ ਧਰਤੀ ਬਿੰਦਰਾ
ਮਾਣਾ ਠੰਢੀਆਂ ਛਾਵਾਂ ਕਿਵੇਂ
ਬਿੰਦਰ ਸਾਹਿਤ ਇਟਲੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly