HOME ਪ੍ਭਸਿਮਰਨ ਕੋਰ ਚਾਹਲ ਨੇ ਚਾਂਦੀ ਦਾ ਤਗਮਾ ਜਿੱਤ ਕੇ ਨਵਾਂਸ਼ਹਿਰ ਜਿਲ੍ਹੇਂ ਦਾ...

ਪ੍ਭਸਿਮਰਨ ਕੋਰ ਚਾਹਲ ਨੇ ਚਾਂਦੀ ਦਾ ਤਗਮਾ ਜਿੱਤ ਕੇ ਨਵਾਂਸ਼ਹਿਰ ਜਿਲ੍ਹੇਂ ਦਾ ਨਾ ਰੋਸ਼ਨ ਕੀਤਾ ਪ੍ਭਸਿਮਰਨ ਕੌਰ ਚਾਹਲ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਤਾਂ 

7
ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਬਲਾਚੌਰ ਇਲਾਕੇ ਪਿੰਡ ਧੌਲਾਂ ਦੀ ਧੀ ਨੇ ਖੇਡਾਂ ਵਿੱਚ ਆਪਣੀ ਜਿੱਤ ਦੇ ਝੰਡੇ ਗੱਡੇ ਬਲਾਚੌਰ ਦੇ ਪਿੰਡ ਧੌਲਾਂ ਤੋਂ ਸਤਨਾਮ ਚਾਹਲ ਪੱਤਰਕਾਰ ਦੀ ਪੁੱਤਰੀ ਪ੍ਰਭਸਿਮਰਨ ਕੌਰ ਨੇ ਅੰਡਰ 20 ਪੰਜਾਬ ਸਟੇਟ ਓਪਨ ਐਥਲੈਟਿਕਸ ਚੈਂਪੀਅਨਸ਼ਿਪ ਤਹਿਤ ਸੰਗਰੂਰ ਵਿਖੇ ਹੋਏ ਮੁਕਾਬਲਿਆਂ ਵਿੱਚ, ਟ੍ਰਿਪਲ ਜੰਪ ਵਿੱਚ ਚਾਂਦੀ ਦਾ ਤਗਮਾ ਹਾਸਿਲ ਕਰਕੇ ਆਪਣੀ ਜਿੱਤ ਦੇ ਝੰਡੇ ਗੱਡੇ ਹਨ। ਜ਼ਿਕਰਯੋਗ ਹੈ ਕਿ ਪ੍ਰਭਸਿਮਰਨ ਕੌਰ ਮਾਊਂਟ ਕਾਰਮਲ ਸਕੂਲ ਬਲਾਚੌਰ ਦੀ 10+2 ਮੈਡੀਕਲ ਦੀ ਵਿਦਿਆਰਥਣ ਹੈ ਅਤੇ ਆਪਣੇ ਕੋਚ ਕੀਰਤ ਔਲਖ ਦੀ ਰਹਿਨੁਮਾਈ ਹੇਠ ਸਪੋਰਟਸ ਅਕੈਡਮੀ ਬਲਾਚੌਰ ਵਿਖੇ ਲਗਭਗ ਪਿਛਲੇ ਦੋ ਸਾਲ ਤੋਂ ਲਗਾਤਾਰ ਪ੍ਰੈਕਟਿਸ ਕਰ ਰਹੀ ਹੈ। ਪਹਿਲਾਂ ਵੀ ਪ੍ਰਭਸਿਮਰਨ ਆਈ ਸੀ ਐਸ ਈ  ਦੇ ਰੀਜਨਲ ਪੱਧਰ ਦੇ ਮੁਕਾਬਲਿਆਂ ਵਿੱਚ ਸੋਨੇ ਦਾ ਤਗਮਾ ਅਤੇ ਆਈ ਸੀ ਐਸ ਈ  ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਚਾਂਦੀ ਦਾ ਤਗਮਾ ਹਾਸਲ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਚੁੱਕੀ ਹੈ ਅਤੇ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ (2025) ਲਈ ਸਿਲੈਕਟ ਵੀ ਹੋ ਚੁੱਕੀ ਹੈ। ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਵੱਡੇ ਸੁਪਨੇ ਸਿਰਜੀ ਬੈਠੀ ਹੈ ਅਤੇ ਆਰਮੀ  ਵਿੱਚ ਸੇਵਾਵਾਂ ਦੇ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਾ ਚਾਹੁੰਦੀ ਹੈ। ਉਸ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਲੈ ਕੇ ਆਉਣ ਵਿੱਚ ਮਾਊਂਟ ਕਾਰਮਲ ਸਕੂਲ ਦੀ ਸਮੁੱਚੀ ਮੈਨੇਜਮੈਂਟ ਦਾ ਪੂਰਾ ਸਹਿਯੋਗ ਹੈ। ਪ੍ਰਭਸਿਮਰਨ ਦੀ ਇਸ ਜਿੱਤ ‘ਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪ੍ਰਭਸਿਮਰਨ ਦੀ ਇਸ ਮਾਣਮੱਤੀ ਪ੍ਰਾਪਤੀ ਲਈ ਉਸਦੇ ਮਾਤਾ ਪ੍ਰਭਜੋਤ ਕੌਰ, ਦਾਦਾ ਜੀ ਹਰਜਿੰਦਰ ਸਿੰਘ ਅਤੇ ਦਾਦੀ ਜੀ ਦਲਜੀਤ ਕੌਰ ਦਾ ਵਡਮੁੱਲਾ ਯੋਗਦਾਨ ਹੈ। ਸ਼ਾਲਾ ! ਪ੍ਰਭਸਿਮਰਨ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਸਫਲ ਹੋਵੇ ਅਤੇ ਬੁਲੰਦੀਆਂ ਨੂੰ ਛੂਹਵੇ ਪ੍ਰਭਸਿਮਰਨ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਕੋਚ ਤੇ ਗੁਰੂ ਕੀਰਤ ਔਲਖ ਨੂੰ ਦਿੰਦੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ  ਵੱਲੋਂ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ
Next articleਨਸ਼ਿਆਂ ਤੋਂ ਦੂਰ ਰਹਿਣ ਲਈ ਦ੍ਰਿੜ ਨਿਸ਼ਚੇ ਕਰਨ ਦੀ ਲੋੜ : ਡਾ. ਰਣਜੀਤ ਹਰੀਸ਼