ਨਵਾਂ ਸ਼ਹਿਰ,/ ਬੰਗਾ (ਸਮਾਜ ਵੀਕਲੀ) ( ਜਤਿੰਦਰ ਪਾਲ ਸਿੰਘ ਕਲੇਰ ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ. 295) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਅੱਜ ਦੇਸ਼ ਦੇ ਮਹਾਨ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜ਼ਿਲ੍ਹਾ ਪ੍ਰਧਾਨ ਡਾਕਟਰ ਕਸ਼ਮੀਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਸ਼ਹੀਦ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪਹੁੰਚ ਕੇ ਸ਼ਹੀਦੀ ਯਾਦਗਾਰ ‘ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਢਿੱਲੋਂ ਅਤੇ ਹੋਰ ਬੁਲਾਰਿਆਂ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਬਾਰੇ ਵਿਸਤਾਰ ਵਿੱਚ ਚਾਨਣਾ ਪਾਇਆ। ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ “ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ” ਦੇ ਅਕਾਸ਼ ਗੁੰਜਾਊ ਨਾਅਰੇ ਲਗਾਏ ਗਏ ਅਤੇ ਪ੍ਰਣ ਕੀਤਾ ਗਿਆ ਕਿ ਉਹ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਹਮੇਸ਼ਾ ਤਤਪਰ ਰਹਿਣਗੇ। ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਭਾਰਤੀ ਆਜ਼ਾਦੀ ਸੰਗਰਾਮ ਦਾ ਸਭ ਤੋਂ ਅਹਿਮ ਅਤੇ ਪ੍ਰੇਰਨਾਦਾਇਕ ਅਧਿਆਇ ਹੈ। ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ 23 ਮਾਰਚ 1931 ਨੂੰ ਸ਼ਾਮੀਂ 7:33 ਵਜੇ ਫਾਂਸੀ ਦਿੱਤੀ ਗਈ ਸੀ। ਨਿਯਮਾਂ ਅਨੁਸਾਰ ਫਾਂਸੀ 24 ਮਾਰਚ ਦੀ ਸਵੇਰ ਨੂੰ ਹੋਣੀ ਸੀ, ਪਰ ਜਨਤਾ ਦੇ ਰੋਸ ਤੋਂ ਡਰਦਿਆਂ ਅੰਗਰੇਜ਼ ਸਰਕਾਰ ਨੇ 11 ਘੰਟੇ ਪਹਿਲਾਂ ਹੀ ਗੁਪਤ ਰੂਪ ਵਿੱਚ ਫਾਂਸੀ ਦੇ ਦਿੱਤੀ। ਇਹ ਫਾਂਸੀ ਲਾਹੌਰ ਸੈਂਟਰਲ ਜੇਲ੍ਹ ਹੁਣ ਪਾਕਿਸਤਾਨ ਵਿੱਚ ਦਿੱਤੀ ਗਈ।1928 ਵਿੱਚ ਲਾਲਾ ਲਾਜਪਤ ਰਾਏ ਜੀ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਅੰਗਰੇਜ਼ ਅਫ਼ਸਰ ਜੇ.ਪੀ. ਸਾਂਡਰਸ ਨੂੰ ਗੋਲੀ ਮਾਰ ਦਿੱਤੀ ਸੀ। 8 ਅਪ੍ਰੈਲ 1929 ਨੂੰ ਭਗਤ ਸਿੰਘ ਅਤੇ ਬਟੂਕੇਸ਼ਵਰ ਦੱਤ ਨੇ ਦਿੱਲੀ ਦੀ ਸੈਂਟਰਲ ਅਸੈਂਬਲੀ ਵਿੱਚ ‘ਬੋਲ਼ੇ ਅੰਗਰੇਜ਼ਾਂ ਨੂੰ ਸੁਣਾਉਣ ਲਈ’ ਨੁਕਸਾਨ ਨਾ ਪਹੁੰਚਾਉਣ ਵਾਲੇ ਬੰਬ ਸੁੱਟੇ ਅਤੇ ਆਪਣੀ ਗ੍ਰਿਫ਼ਤਾਰੀ ਦਿੱਤੀ। ਭਗਤ ਸਿੰਘ ਦਾ ਮਕਸਦ ਸਿਰਫ਼ ਅੰਗਰੇਜ਼ਾਂ ਨੂੰ ਕੱਢਣਾ ਹੀ ਨਹੀਂ ਸੀ, ਸਗੋਂ ਉਹ ਇੱਕ ਅਜਿਹਾ ਸਮਾਜ ਚਾਹੁੰਦੇ ਸਨ ਜਿੱਥੇ “ਮਨੁੱਖ ਹੱਥੋਂ ਮਨੁੱਖ ਦੀ ਲੁੱਟ” ਬੰਦ ਹੋਵੇ। ਉਨ੍ਹਾਂ ਦੀ ਸ਼ਹਾਦਤ ਨੇ ਪੂਰੇ ਦੇਸ਼ ਵਿੱਚ ਆਜ਼ਾਦੀ ਦੀ ਲਹਿਰ ਨੂੰ ਪ੍ਰਚੰਡ ਕਰ ਦਿੱਤਾ। ਮੌਕੇ ਤੇ ਡਾ ਦਿਲਦਾਰ ਸਿੰਘ ਚਾਹਲ ਉਪ ਸੂਬਾ ਪ੍ਰਧਾਨ, ਜਿਲ੍ਹਾ ਚੇਅਰਮੈਨ ਟੇਕ ਚੰਦ, ਜਿਲਾ ਜਨਰਲ ਸਕੱਤਰ ਧਰਮਜੀਤ, ਜਿਲ੍ਹਾ ਕੈਸ਼ੀਅਰ ਡਾ ਰਾਮ ਜੀ ਦਾਸ, ਡਾ ਸਤਪਾਲ, ਡਾਕਟਰ ਗਿਆਨ ਸਿੰਘ, ਡਾ ਹਰਜਿੰਦਰ ਸਿੰਘ, ਡਾ ਕੁਲਵਿੰਦਰ ਡਾ, ਵਿਮਲ: ਕੁਲਵਿੰਦਰ, ਜਗਜੀਤ, ਗੁਰਦੇਵ, ਤਰਸੇਮ, ਸੁਰਿੰਦਰ, , ਡਾ: ਰਾਜੇਸ਼ ਅਮਰੀਕ, ਡਾ: ਜਗਦੀਸ਼, , ਡਾ: ਰਾਣਾ ਔਡ਼ , ਡਾ: ਕੁਲਵੀਰ ਸਿੰਘ ਔੜ , ਡਾ: ਰਾਜੇਸ਼ ਔਡ਼ ਬਲਿਹਾਰ ਔੜ , ਡਾ: ਕਰਨੈਲ ਸਿੰਘ ਮੱਲਾ ਚੌਰ ਤੋਂ ਡਾ ਤਜਿੰਦਰ ਜੋਤ ਪ੍ਰੈਸ ਸਕੱਤਰ ਸ਼ਾਮਿਲ ਹੋਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



