ਚੰਨ

ਸੁਕਰ ਦੀਨ

(ਸਮਾਜ ਵੀਕਲੀ)

.ਛੱਡੀ ਨਾ ਬਣਾਉਣ ਵਾਲੇ ਕਿਤੇ ਕੋਈ ਘਾਟ ਨੀਂ।
ਮੁੱਖ ਤੇਰਾ ਚੰਨ ਨੂੰ ਵੀ ਦਿੰਦਾ ਫਿਰੇ ਮਾਤ ਨੀਂ।

ਅੱਖਾਂ ਵਿਚੋਂ ਹੋਵੇ ਜਿਵੇਂ, ਡੁੱਲਦੀ ਸ਼ਰਾਬ ਬਈ।
ਨੱਕ ਵਿੱਚ ਕੋਕਾ ਪਾਇਆ,ਜਚੇ ਬੇਹਿਸਾਬ ਬਈ।
ਤੱਕ ਕੇ ਹਰੇਕ ਆਖਦਾ ਏ,ਕਿਆ ਬਾਤ ਨੀਂ।
ਮੁੱਖ ਤੇਰਾ ਚੰਨ ਨੂੰ ਹੈ,ਪਾਉਂਦਾ ਫਿਰੇ ਮਾਤ ਨੀਂ।

ਮੱਥੇ ਉੱਤੇ ਟਿੱਕਾ ਦੂਰੋਂ ਮਾਰੇ ਲਿਸ਼ਕਾਰੇ ਨੀਂ।
ਕੰਨਾ ਵਿੱਚ ਝੁਮਕੇ ਵੀ ਲੈਂਦੇ ਨੇਂ ਹੁਲਾਰੇ ਨੀਂ।
ਜ਼ੁਲਫ਼ਾਂ ਨੇਂ ਜਿਵੇਂ ਚਿੱਟੇ ਦਿਨ ਪਿੱਛੇ ਰਾਤ ਨੀਂ।
ਮੁੱਖ ਤੇਰਾ ਚੰਨ ਨੂੰ ਹੈ, ਦਿੰਦਾ ਫਿਰੇ ਮਾਤ ਨੀਂ।

ਮੋਰਨੀ ਜੀ ਧੋਣ ਵਿੱਚ,ਹਾਰ ਸੋਹਣਾ ਲੱਗਦਾ।
ਗੋਟਾ ਫੁਲਕਾਰੀ ਉੱਤੇ, ਦੂਰੋਂ ਬੜਾ ਫੱਬਦਾ।
ਪਰੀ ਭੁੱਲ ਜਾਵੇ ਵੇਖ,ਆਪਣੀ ਔਕਾਤ ਨੀ।
ਮੁੱਖ ਤੇਰਾ ਚੰਨ ਨੂੰ ਹੈ,ਦਿੰਦਾ ਫਿਰੇ ਮਾਤ ਨੀਂ।

ਰੱਬ ਕਰੇ ਨਜ਼ਰ ਨਾ, ਲੱਗਜੇ ਰਕਾਨ ਨੂੰ।
ਸੋਹਣੀਏ ਸ਼ਿੰਗਾਰ, ਲੁੱਟ ਲੈ ਗਿਆ”ਖਾਨ”ਨੂੰ।
“ਕਾਮੀ ਵਾਲੇ”ਮਸਾਂ, ਕਾਬੂ ਕੀਤੇ ਜਜਬਾਤ ਨੀਂ।
ਮੁੱਖ ਤੇਰਾ ਚੰਨ ਨੂੰ ਹੈ ਦਿੰਦਾ ਫਿਰੇ ਮਾਤ ਨੀਂ।

ਸੁਕਰ ਦੀਨ
ਪਿੰਡ:ਕਾਮੀ ਖੁਰਦ
959238

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSAFF Championship: Lebanon thrash Bhutan, put one foot in semis
Next articleMaharashtra Ironmen crowned champions of Premier Handball League