(ਸਮਾਜ ਵੀਕਲੀ)
,ਚੜ੍ਹਿਆ ਚੇਤ ਮਹੀਨਾ,
ਚੜ੍ਹਿਆ ਚੇਤ ਮਹੀਨਾ ਸਹੀਓ,
ਬਾਗ਼ੀ ਕੋਇਲਾ ਬੋਲਦੀਆਂ।
ਵਿੱਚ ਵਿਛੋੜੇ ਕਿੰਝ ਦਿਨ ਲੰਘੇ,
ਭੇਦ ਦਿਲਾਂ ਦੇ ਖੋਲ੍ਹਦੀਆਂ।
ਬੈਠ ਅੰਬ ਦੀ ਟਾਹਣੀ ਉੱਤੇ,
ਭਾਰ ਖੰਬਾਂ ਦੇ ਤੋਲਦੀਆਂ।
ਹਰ ਪਾਸੇ ਬਹਾਰਾਂ ਆਈਆਂ,
ਪੌਣਾਂ ਸੁਗੰਧੀ ਘੋਲਦੀਆਂ।
ਸੋਹਣੀ ਰੁੱਤ ਹੈ ਚੇਤ ਮਹੀਨਾ,
ਖੇਤੀਂ ਫਸਲਾਂ ਮੌਲਦੀਆ।
ਸੱਜ ਵਿਆਹੀਆਂ ਬੈਠ ਬਰੂਹੀਂ,
ਰਾਹਾਂ ਤੱਕਣ ਢੋਲ ਦੀਆਂ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417