ਹਰਪ੍ਰੀਤ ‘ਪੱਤੋ’
੍ਹ੍੍ਹ ਆ ਗਿਆ ਮਹੀਨਾ ਸਾਵਣ ੍ਹ੍੍ਹ
ਆਉਂਣ ਜਦੋਂ ਵੀ ਸਾਉਣ ਘਟਾਵਾਂ।
ਠੰਡੀਆਂ ਠੰਡੀਆਂ ਵੱਗਣ ਹਵਾਵਾਂ।
ਪੰਛੀ ਵੀ ਨੇ ਚਹਿ – ਚਹਾਉਂਦੇ।
ਕੱਠੇ ਹੋ ਕੇ ਚੜ੍ਹਚੋਹਲੇ ਪਾਉਂਦੇ।
ਕੋਇਲਾਂ , ਮੋਰ, ਪਪੀਹੇ ਬੋਲਣ।
ਗੁੱਝੇ ਭੇਤ ਦਿਲਾਂ ਦੇ ਖੋਲਣ।
ਛੱਪੜ, ਟੋਭੇ ਨੱਕੋ- ਨੱਕ ਭਰਦੇ।
ਖੱਟੇ ਡੱਡੂ ਟਿਰ ਟਿਰ ਕਰਦੇ।
ਸਤਰੰਗੀ ਪੀਂਘ ਆਕਾਸ਼ੀ ਪੈਂਦੀ ।
ਬੁੱਢੀ ਮਾਈ ਇੱਕ ਝੂਟੇ ਲੈਂਦੀ।
ਨਾਲ ਨਜ਼ਾਰਿਆਂ ਤੱਕਣ ਸਾਰੇ।
ਕੁਦਰਤ ਤੋਂ ਜਾਈਏ ਬਲਿਹਾਰੇ।
ਘਰ ਘਰ ਵਿੱਚੋਂ ਮਹਿਕਾਂ ਆਵਣ ।
ਸਵਾਣੀਆਂ ਪੂੜੇ ਖੀਰ ਪਕਾਵਣ।
ਕਿਧਰੇ ਪਿੱਪਲੀ ਪੀਘਾਂ ਪਾਈਆਂ।
ਆਈਆਂ ਨਣਦਾਂ ਤੇ ਭਰਜਾਈਆਂ।
ਸਾਉਣ ਮਹੀਨਾ ਖੁਸ਼ੀਆਂ ਭਰਿਆ।
‘ਪੱਤੋ’ ਦਾ ਦਿਲ ਲਿਖਣ ਨੂੰ ਕਰਿਆ।
**********
ਪਿੰਡ: ਪੱਤੋ ਹੀਰਾ ਸਿੰਘ ( ਮੋਗਾ )
ਫੋਨ ਨੰਬਰ -94658-21417



