ਸਾਉਣ ਦਾ ਮਹੀਨਾ

(ਸਮਾਜ ਵੀਕਲੀ)

ਸਾਉਣ ਦਾ ਮਹੀਨਾ ਮਾਹੀਆ ਅੱਜ ਗਿਆ ਚੜ੍ਹ ਵੇ,

ਤੇਰੀਆਂ ਯਾਦਾਂ ਨੇ ਆ ਕੇ ਮੇਰਾ ਦਿਲ ਲਿਆ ਫੜ ਵੇ।
ਕਾਲੀਆਂ ਘਟਾਵਾਂ ਅੰਬਰ ਤੇ ਛਾ ਗਈਆਂ ਨੇ,
ਹੌਲੀ, ਹੌਲੀ ਕਣੀਆਂ ਵੀ ਪੈਣ ਲੱਗ ਪਈਆਂ ਨੇ।
ਹਾੜ੍ਹ ਦੀ ਗਰਮੀ ਤੋਂ ਛੁਟਕਾਰਾ ਮਿਲ ਜਾਣਾ ਏ,
ਸੁੱਕ ਰਹੇ ਵੇਲ,ਬੂਟਿਆਂ ਨੂੰ ਸਹਾਰਾ ਮਿਲ ਜਾਣਾ ਏ।
ਕੱਠੇ ਹੋ ਕੇ ਬੱਚਿਆਂ ਨੇ ਮੀਂਹ ਵਿੱਚ ਨਹਾਉਣਾ ਏ,
ਮੱਝਾਂ ਤੇ ਗਾਵਾਂ ਨੂੰ ਵੀ ਸੁੱਖ ਦਾ ਸਾਹ ਆਉਣਾ ਏ।
ਖੀਰ ਤੇ ਪੂੜੇ ਬਣਾਉਣ ਲਈ ਸੱਸ ਨੇ ਕਹਿਣਾ ਏ,
ਤੇਰੇ ਬਿਨਾਂ ਮੈਥੋਂ ਇਹ ਸਭ ਕੁਝ ਨਹੀਂ ਹੋਣਾ ਏ।
ਦੂਰ ਰਹਿ ਕੇ ਲੰਘਾ ਨਾ ਦੇਵੀਂ ਸਾਉਣ ਦਾ ਮਹੀਨਾ ਵੇ,
ਤੇਰੇ ਬਿਨਾਂ ਮੀਂਹ ‘ਚ ਵੀ ਤਪੀ ਜਾਣਾ ਮੇਰਾ ਸੀਨਾ ਵੇ।
ਹੁੰਦੇ ਉਹ ਸਿਆਣੇ ਜਿਹੜੇ ਮੌਕੇ ਨੂੰ ਸੰਭਾਲਦੇ,
ਹੁੰਦੇ ਉਹ ਮੂਰਖ ਜਿਹੜੇ ਰਾਖ ਚੋਂ ਸੋਨਾ ਭਾਲਦੇ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਸਲੋਹ ਰੋਡ
ਨਵਾਂ ਸ਼ਹਿਰ-144514
ਫੋਨ  9915803554
Previous articleਸਾਉਂਣ ਮਹੀਨਾ ਦਿਨ ਤੀਆਂ ਦੇ
Next articleਭਾਰੀ ਮੀਂਹ ਅਤੇ ਹੜ੍ਹਾਂ ਨੇ ਤਬਾਹੀ ਮਚਾਈ, 35 ਲੋਕਾਂ ਦੀ ਮੌਤ ਹੋ ਗਈ ਅਤੇ 250 ਤੋਂ ਵੱਧ ਲਾਪਤਾ।