(ਸਮਾਜ ਵੀਕਲੀ)
ਸਾਹਮਣੇ ਨਕਸ਼ਾ ਲਟਕਦਾ ਸੰਸਾਰ ਦਾ।
ਥਹੁ-ਪਤਾ ਪਰ ਮਿਲਦਾ ਨਹੀਉਂ ਯਾਰ ਦਾ।
ਲੱਗਦਾ ਸਾਡਾ ਪਤਾ ਹੀ ਹੈ ਭੁੱਲ ਗਿਆ,
ਹਰ ਪਤਾ ਉਹ ਜਾਣਦਾ ਹੈ ਬਾਜ਼ਾਰ ਦਾ।
ਕੱਲ ਕਿਧਰੇ ਲੁੱਟ ਕੋਈ ਨਾ ਹੋਈ,
ਅੱਜ ਚਰਚਿਤ ਇਹ ਵਿਸ਼ਾ ਅਖਬਾਰ ਦਾ।
ਭੈਣ ਬਣਾ,ਉਹ ਕੁਕਰਮ ਕਰਦਾ ਰਿਹਾ,
ਬੇੜਾ ਡੁੱਬ ਗਿਆ ਹੈ ਇਤਬਾਰ ਦਾ।
ਘਰ ਵਿੱਚੋਂ ਹੀ ਖੁਸ਼ੀਆਂ-ਖੇੜੇ ਨਾ ਮਿਲੇ
“ਕਵਿਤਾ”ਨੇ ਕਰਨਾ ਕੀ ਸੰਸਾਰ ਦਾ ?
ਸਵਰਨ ਕਵਿਤਾ