(ਸਮਾਜ ਵੀਕਲੀ)
ਕੁਝ ਵੀ ਤਾਂ ਨਹੀਂ ਮੰਗਿਆ ਤੈਥੋਂ,ਜੋ ਤੇਰੇ ਵੱਸ ਨਹੀਂ ਸੀ
ਆਪਣੇ ਚਾਵਾ ਦਾ ਗਲ੍ਹ ਕਦੋ ਤੱਕ ਘੁਟ ਹੱਸ ਸਕਦੀ ਸੀ
ਹਰ ਪਲ ਚੜ੍ਹਿਆ ਸੂਲ੍ਹੀ ਕਾਸ਼ ਸਧਰਾਂ ਤੋਂ ਮੈਂ ਮਨ ਹਟਾ ਸਕਦੀ
ਪਰ ਕਦ ਤੱਕ ਹਾਰੀ ਜਿੰਦਗੀ ਤੋਂ ਪੈਹਰਾ ਮੌਤ ਦਾ ਹਟਾ ਸਕਦੀ
ਭਿਖਿਆ ਮੰਗੀ ਸੀ,ਜੀਵਣ ਜ਼ਿਹਾਰਤ ਜਿਹੇ ਅੰਦਰ ਜੀਣੇ ਦੀ
ਜਿਉਂਦੀ ਕਬਰ ਤੇ ਦੀਪ ਜਲਾ ਗਲ ਕਰਾਂ ਮੰਦਰਾਂ ਜਿਹੇ ਸੀਣੇ ਦੀ
ਬੜਾ ਨਾਜ਼ੁਕ ਦਿਲ ਸੀ,ਗ਼ਮਾਂ ਦੀਆਂ ਤਪਸ਼ਾਂ ਮੈਨੂੰ ਪੱਥਰ ਕੀਤਾ
ਪੱਥਰਾਂ ਚੋ ਤਰਾਸ਼ੇ ਪੱਥਰ,ਠਾਕੁਰ ਬਣ ਕੁਦਰਤ ਮੁੜ ਸੱਥਰ ਕੀਤਾ
ਜਾਣਦੀ ਹਾਂ ਕਦਰ ਪੈਣੀ ਇਕ ਦਿਨ ਸਹੀਆਂ ਪੀੜ੍ਹਾਂ ਦੀ
ਰਿਸਦੇ ਜਖਮਾਂ ਨੂੰ ਆਪ ਛੇੜ ਸਾਰ ਲਵਾਂ ਜਰੀਆ ਪੀੜ੍ਹਾਂ ਦੀ
ਦੁੱਖਦੀਆਂ ਰਗਾਂ ਨੂੰ ਛੇੜ,ਨਿਭਾਈ ਦੁਸ਼ਮਣੀ,ਅਹਿਸਾਨਮੰਦ ਹਾਂ
ਸੁਮਿੱਤਰ ਮੈਂ ਤਾਂ ਰੂਹ ਦੀ ਕਮਾਈ ਤੇਰੇ ਨਾਮੇਂ ਕਰ ਗੈਰਤਮੰਦ ਹਾਂ
ਜਿੰਦਗੀ ਦੇ ਤਜਰਬਿਆਂ ਤੋਂ,ਅਸੀਂ ਸਿਖ ਗਏ ਮਿਤ ਬਣਾਉਣਾ
ਅਪਣੱਤ ਦੇ ਮਖੌਟਿਆਂ ਚੋਂ,ਸਮਝ ਪਾਏ ਸੱਚੇ ਹਿਤ ਅਜ਼ਮਾਉਣਾ
ਨਵਜੋਤ ਕੌਰ ਨਿਮਾਣੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly