ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਸਹਿਕਾਰੀ ਖੰਡ ਮਿੱਲਜ਼ ਵਰਕਰਜ਼ ਫੈਡਰੇਸ਼ਨ ਪੰਜਾਬ ਦਾ ਸੂਬਾ ਪ੍ਰਧਾਨ ਅਵਤਾਰ ਸਿੰਘ ਗਿੱਲ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਹੈ ਕਿ ਮਿੱਲ ਮੁਲਾਜ਼ਮਾਂ ਤੇ 6 ਵਾਂ ਪੇ- ਕਮਿਸ਼ਨ ਲਾਗੂ ਕਰਨ ਦੀ ਕਾਰਵਾਈ ਨੂੰ ਅੱਗੇ ਤੋਰਦਿਆਂ ਬੋਰਡ ਆਫ ਡਾਇਰੈਕਟਰ ਸ਼ੂਗਰਫੈਡ ਪੰਜਾਬ ਵੱਲੋਂ 13 ਅਕਤੂਬਰ ਦੀ ਮੀਟਿੰਗ ਵਿੱਚ 6 ਵਾਂ ਪੇ ਕਮਿਸ਼ਨ ਲਾਗੂ ਕਰਨ ਦੀ ਪ੍ਰਵਾਨਗੀ ਲਈ ਏਜੰਡਾ ਰੱਖਿਆ ਗਿਆ ਸੀ। ਇਹ ਏਜੰਡਾ ਮਾਣਯੋਗ ਚੇਅਰਮੈਨ ਸੂਗਰਫੈਂਡ ਪੰਜਾਬ ਸ: ਨਵਦੀਪ ਸਿੰਘ ਜੀਦਾ ਅਤੇ ਸਮੂਹ ਬੋਰਡ ਆਫ ਡਾਇਰੈਕਟਰ ਵੱਲੋਂ ਪ੍ਰਵਾਨ ਕਰ ਦਿੱਤਾ ਗਿਆ ਅਤੇ ਸ਼ੂਗਰ ਫੈੱਡ ਪੰਜਾਬ ਦਾ ਵੀ ਪੂਰਾ ਸਹਿਯੋਗ ਮਿਲਿਆ।
ਸਹਿਕਾਰੀ ਖੰਡ ਮਿੱਲਜ਼ ਵਰਕਰਜ਼ ਫੈਡਰੇਸ਼ਨ ਪੰਜਾਬ ਵੱਲੋਂ ਮਾਨ ਜੋ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਬੀਬੀ ਇੰਦਰਜੀਤ ਕੌਰ ਮਾਨ ਹਲਕਾ ਵਿਧਾਇਕ ਨਕੋਦਰ ਚੇਅਰਮੈਨ ਸ਼ੂਗਰਫੈਡ ਪੰਜਾਬ ਸਰਦਾਰ ਨਵਦੀਪ ਸਿੰਘ ਜੀਦਾ ਐਡਵੋਕੇਟ ਅਤੇ ਮੈਨੇਜਿੰਗ ਡਾਇਰੈਕਟਰ ਸ਼ੂਗਰਫੈਡ ਪੰਜਾਬ ਦਾ ਧੰਨਵਾਦ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਮਿੱਲਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਵੀ ਜਲਦੀ ਪ੍ਰਵਾਨ ਹੋਣ ਦੀ ਆਸ ਪ੍ਰਗਟਾਈ ਅੱਜ ਮਿਤੀ 13 ਅਕਤੂਬਰ ਨੂੰ ਏਜੰਡੇ ਦੀ ਪ੍ਰਵਾਨਗੀ ਉਪਰੰਤ ਧੰਨਵਾਦ ਕਰਨ ਲਈ ਮੁਲਾਜ਼ਮ ਫੈਡਰੇਸ਼ਨ ਦੇ ਹੇਠ ਲਿਖੇ ਅਹੁਦੇਦਾਰ ਸ਼ਾਮਲ ਸਨ।
ਸੂਬਾ ਜਨਰਲ ਸਕੱਤਰ ਪਲਵਿੰਦਰ ਸਿੰਘ ਗਿੱਲ, ਪੂਰਨ ਸਿੰਘ, ਜਗਰੂਪ ਸਿੰਘ ਰੂਪੇਵਾਲ, ਡਾ ਇੰਦਰਜੀਤ ਸਿੰਘ ਅਜਨਾਲਾ, ਹਰਦੀਪ ਸਿੰਘ, ਜੋਗਿੰਦਰ ਸਿੰਘ ਨਵਾਂਸ਼ਹਿਰ, ਬਲਵਿੰਦਰ ਸਿੰਘ ਬਾਵਾ, ਜਸਵਿੰਦਰ ਸਿੰਘ ਮੋਰਿੰਡਾ, ਰਘਵੀਰ ਸਿੰਘ ਨਵਤੇਜ ਸਿੰਘ ਗੁਰਦਾਸਪੁਰ, ਲਖਵਿੰਦਰ ਸਿੰਘ ਘੁੰਮਣ, ਕੁਲਵਿੰਦਰ ਸਿੰਘ ਪੰਨੂ, ਪਿਆਰਾ ਸਿੰਘ ਬਟਾਲਾ, ਦਿਲਬਾਗ ਸਿੰਘ, ਅਮਰੀਕ ਸਿੰਘ ਭੋਗਪੁਰ, ਭੁਪਿੰਦਰ ਸਿੰਘ ਮੰਡ, ਜਰਨੈਲ ਸਿੰਘ, ਪਰਮਿੰਦਰ ਸਿੰਘ ਬੁੱਢੇਵਾਲ, ਹੇਤ ਰਾਮ, ਜਤਿੰਦਰ ਸਿੰਘ ਫ਼ਾਜ਼ਿਲਕਾ, ਨਛੱਤਰ ਸਿੰਘ, ਹਰਜੀਤ ਸਿੰਘ ਜਸਵੰਤ ਸਿੰਘ ਨਕੋਦਰ ਆਦਿ ਸਾਰੀਆਂ ਮਿੱਲਾਂ ਦੇ ਅਹੁਦੇਦਾਰ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly