(ਸਮਾਜ ਵੀਕਲੀ)
ਦੁਨੀਆਂ ਤੇ ਜੰਮਦੇ ਪੁੱਤ ਬਥੇਰੇ ਨੇ ਲੋਕੋ
ਵੱਡੇ ਸੂਰਮੇ ਵੀ ਜੰਮਦੇ ਨੇ ਬੜੇ ਨੇ ਲੋਕੋ
ਪਰ ਬਾਬਾ ਸਾਹਿਬ ਅੰਬੇਡਕਰ ਨਾ ਕਿਸੇ ਬਣ ਜਾਣਾ
ਉਸ ਮਸੀਹੇ ਵਾਂਗੂੰ ਕਿਸੇ ਨਾ ਗਰੀਬ ਨੂੰ ਇਨਸਾਫ ਦਵਾਉਣਾ
ਬੜੀਆਂ ਮੁਸੀਬਤਾਂ ਝੱਲ ਕੇ ਬਾਬਾ ਸਾਹਿਬ ਨੇ ਕੀਤੀ ਪ੍ਰਾਪਤ ਵਿੱਦਿਆ
ਸਮੇਂ ਦੇ ਪਾਖੰਡੀਆਂ ਨੇ ਬੜੀ ਰੋਕੀ ਓਹਨਾਂ ਦੀ ਵਿੱਦਿਆ
ਪਰ ਸੂਰਮਾ ਸੀ ਬਾਬਾ ਸਾਹਿਬ ਨਾ ਹਟਿਆ ਪਿੱਛੇ
ਜੀਵਨ ਆਪਣਾ ਵਾਰਿਆ ਲੋਕਾਂ ਦੇ ਦਰਦਾਂ ਪਿੱਛੇ
ਕਰ ਕੇ ਉੱਚੀ ਪੜ੍ਹਾਈ ਓਹਨਾਂ ਉਸ ਸਮੇਂ ਵਿੱਚ
ਜਦ ਨਹੀਂ ਹੱਕ ਸੀ ਪੜ੍ਹਨ ਦਾ ਨੀਵੀਂ ਕੁੱਲ ਨੂੰ ਉਸ ਸਮੇਂ ਵਿੱਚ
ਲੋਕਾਂ ਦੇ ਦਰਦ ਦੇਖ ਕੇ ਖੂਬ ਕਰ ਕੇ ਪੜ੍ਹਾਈ
ਗਿਆਨ ਦੇ ਕੇ ਲੋਕਾਂ ਨੂੰ ਗਰੀਬਾਂ ਦੀ ਜਿੰਦਗੀ ਰੁਸ਼ਨਾਈ
ਅੰਤ ਸਮੇਂ ਦਸੰਬਰ ਛੇ ਨੂੰ ਓਹਨਾਂ ਨੇ ਸਾਹ ਤਿਆਗੇ
ਸਭ ਭਾਰਤ ਦੇ ਲੋਕ ਉਸ ਦਿਨ ਹੋਏ ਅਭਾਗੇ
ਉਸ ਸਮੇਂ ਦੇ ਮੰਤਰੀ ਨਹਿਰੂ ਜੀ ਵਰਗੇ ਵੱਡੇ
ਸਭ ਨੇ ਦੁੱਖ ਮਨਾਇਆ ਸਭ ਮੰਤਰੀ ਆ ਖੜ ਗਏ
ਲੱਖਾਂ ਦਾ ਇਕੱਠ ਸੀ ਬਾਬਾ ਸਾਹਿਬ ਨੂੰ ਵਿਦਾ ਕਰਨ ਆਇਆ
ਪੰਜ ਘੰਟੇ ਦੀ ਯਾਤਰਾ ‘ਚ ਰਾਹ ਸੀ ਮੁਕਾਇਆ
ਏਨਾ ਵੱਡਾ ਇਕੱਠ ਕਦੇ ਕਿਸੇ ਦੇ ਅੰਤਿਮ ਸਮੇਂ ਨਾ ਹੋਇਆ
ਓਹ ਬਾਬਾ ਸਾਹਿਬ ਅੰਬੇਡਕਰ ਹੀ ਸੀ ਜਿੰਨਾਂ ਲਈ ਵੱਡਾ ਇਕੱਠ ਸੀ ਹੋਇਆ
ਕਰ ਕੇ ਲੱਖਾਂ ਦੀਪਕ ਰੌਸ਼ਨ ਆਪ ਬੁੱਝ ਗਿਆ ਚਾਨਣ ਮੁਨਾਰਾ
ਪਰ ਫੇਰ ਵੀ ਅੱਜ ਜੀਵਤ ਹੈ ਓਹ ਚਾਨਣ ਮੁਨਾਰਾ
ਲੋਕਾਂ ਦਾ ਜੀਵਨ ਸੁਧਾਰਨ ਬਾਬਾ ਸਾਹਿਬ ਜੀ ਧਰਤੀ ਤੇ ਆਏ
ਧਰਮਿੰਦਰ ਮੁੜ ਕੇ ਬਾਬਾ ਸਾਹਿਬ ਵਰਗੇ ਮਸੀਹੇ ਦੁਨੀਆਂ ਤੇ ਨਾ ਆਏ।
ਧਰਮਿੰਦਰ ਸਿੰਘ ਮੁੱਲਾਂਪੁਰੀ 9872000461