ਮੈਂਸੇਜਰ

ਸੁਕਰ ਦੀਨ ਕਾਮੀਂ ਖੁਰਦ

(ਸਮਾਜ ਵੀਕਲੀ)

Friend request receive ਕਰ ਲਈ,
ਵੱਡੇ ਵੱਡੇ ਓਸ ਨੂੰ ਸਵਾਲ ਪਾਂਵਦਾ।
Online ਥੋੜੀ ਜੀ ਕਿਤੇ ਜੇ ਹੋ ਜਾਵੇ,
ਮੈਸੇਜਾਂ ਦੀ ਝੱਟ ਹੀ ਬੌਛਾਰ ਲਾਂਵਦਾ।
ਜੇਕਰ ਵਿਚਾਰ ਕੋਈ like ਹੋਗਿਆ,
ਉਦੋਂ ਹੀ ਪਿਆਰਾਂ ਵਾਲੀ ਮੰਗ ਕਰਦਾ।
ਉਹਨਾਂ ਜਿਹੀਆਂ ਤੇਰੇ ਘਰ ਵੀ ਬਥੇਰੀਆਂ,
ਜਿਹਨਾਂ ਨੂੰ messenger ਤੇ ਤੰਗ ਕਰਦਾ।

ਹੱਡ ਅਤੇ ਚੰਮ ਉਹਦਾ same ਉਹੀ ਹੈ,
ਜਿਨ੍ਹਾਂ ਦਾ adress ਨਿੱਤ ਪੁੱਛਦਾ ਫਿਰੇਂ।
ਵੇਖ ਤਸਵੀਰਾਂ ਜਿਹਦੀ ਕੁੱਤੇ ਵਾਂਗਰਾਂ,
ਹਵਸ ਦੀ ਮੂੰਹ ਚੋਂ ਲਾਲਾਂ ਸੁੱਟਦਾ ਫਿਰੇਂ।
ਦਿਸ ਜਾਵੇ ਕਿਤੇ ਜੇ ਕੁਮੈਟ ਕਰਦੀ,
ਓਥੀ ਆਕੇ ਸ਼ਬਦਾਂ ਨਾ ਜੰਗ ਕਰਦਾ।
ਉਹਨਾਂ ਜਿਹੀਆਂ ਤੇਰੇ ਘਰ ਵੀ ਬਥੇਰੀਆਂ,
ਜਿਹਨਾਂ ਨੂੰ messenger ਤੇ ਤੰਗ ਕਰਦਾ।

ਜਿਹੋ ਜੇ ਵਿਚਾਰਾਂ ਦੀ ਤੂੰ ਪਾਵੇਂ ਪੋਸਟਾਂ,
ਉਹਨਾਂ ਨਾਲ ਮੈਸੇਜ ਨਾਂ ਮੇਲ ਖਾਣ ਬਈ।
ਲਫ਼ਜ਼ਾਂ ਚੋਂ ਤੇਰੇ ਗੰਦੀ ਬੋਆਂ ਆਉਂਦੀਆਂ,
ਬੋਲਣ ਤੋਂ ਚਿਹਰਾ ਹੋਗਿਆ ਪਛਾਣ ਬਈ।
ਉਹ ਵੀ ਅੱਗੇ ਕਿਸੇ ਦੀ ਇੱਜ਼ਤ ਘਰਦੀ,
ਲਿਖਦਾ ਤੂੰ ਭੋਰਾ ਵੀ ਨਾ ਸੰਗ ਕਰਦਾ।
ਉਹਨਾਂ ਜਿਹੀਆਂ ਤੇਰੇ ਘਰ ਵੀ ਬਥੇਰੀਆਂ,
ਜਿਹਨਾਂ ਨੂੰ massenger ਤੇ ਤੰਗ ਕਰਦਾ।

“ਕਾਮੀ ਵਾਲੇ” ਵਾਂਗੂ ਸਦਾ ਕਰ ਇੱਜ਼ਤਾਂ,
ਧੀ ਨੂੰ ਧੀ, ਭੈਣ ਨੂੰ ਤੂੰ ਭੈਣ ਸਮਝੀਂ।
ਦੋਸਤਾਂ ਦੇ ਵਾਂਗੂੰ ਜੇ ਕੋਈ ਗੱਲ ਕਰਦੀ,
ਉਹਨੂੰ ਐਵੇਂ ਵਾਧੂ ਨਾ ਸੂਦੈਣ ਸਮਝੀਂ।
ਪੜ ਕੇ ਸ਼ਰਮ ਭੋਰਾ ਮੰਨ ਲਵੀਂ ਤੂੰ,
“ਖ਼ਾਨ” ਬੱਸ ਲਿਖਤ ਨੂੰ ਬੰਦ ਕਰਦਾ।
ਉਹਨਾਂ ਜਿਹੀਆਂ ਤੇਰੇ ਘਰ ਵੀ ਬਥੇਰੀਆਂ,
ਜਿਹਨਾਂ ਨੂੰ massenger ਤੇ ਤੰਗ ਕਰਦਾ।

ਸੁਕਰ ਦੀਨ ਕਾਮੀਂ ਖੁਰਦ 
9592384393

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਵਿਸ਼ਾ