ਯਾਦਾਂ

ਮਾਸਟਰ ਸੰਜੀਵ ਧਰਮਾਣੀ

(ਸਮਾਜ ਵੀਕਲੀ)

ਮਿੱਠੀ – ਮਿੱਠੀ ਹਵਾ ਦੇ ਵਾ-ਵਰੋਲੇ ,
ਫੁੱਲਾਂ ਦੀ ਭਿੰਨੀ-ਭਿੰਨੀ ਖੁਸ਼ਬੂ ,
ਲਹਿ-ਲਹਾਉਂਦੀਆਂ ਹਰੀਆਂ ਫਸਲਾਂ
ਕਦੇ ਬੱਦਲਾਂ ਦੀ ਅੰਗੜਾਈ
ਮਨ ਨੂੰ ਭਾਅ ਜਾਂਦੀ
ਜਦੋਂ ਰੁਮਕਦੀ ਹਵਾ ਸਾਡੇ ਨਾਲ ਟਕਰਾਉਂਦੀ ,
ਮਨ ਖਿਲ – ਖਿਲਾਉੰਦਾ
ਕੁਝ ਯਾਦਾਂ ਜ਼ਿਹਨ ਵਿੱਚ
ਆ ਕੇ
ਮਨ ਨੂੰ ਕਿਧਰੇ
ਉਡਾ ਕੇ ਲੈ ਜਾਂਦੀਆਂ
ਯਾਦਾਂ ਵੀ ਹਵਾ ਦੇ ਵਾ – ਵਰੋਲਿਆਂ ਵਾਂਗਰ
ਆਉਂਦੀਆਂ
ਚਲੀਆਂ ਜਾਂਦੀਆਂ ਤੇ
ਦਿਲੋ – ਦਿਮਾਗ ‘ਤੇ
ਪ੍ਰਭਾਵ ਪਾ ਜਾਂਦੀਆਂ ,
ਮਨ ਕਈ – ਕਈ ਘੰਟੇ
ਯਾਦਾਂ ਦੇ ਪ੍ਰਭਾਵ ਹੇਠ
ਸੁਪਨਮਈ ਦੁਨੀਆ ਵਿੱਚ
ਖੋਇਆ ਰਹਿੰਦਾ
ਭਾਵੁਕ ਹੁੰਦਾ
ਰੋਣ ਨੂੰ ਕਰਦਾ
ਤੇ ਯਾਦਾਂ ਤੇ ਬੀਤੇ ਨੂੰ
ਯਾਦ ਕਰਕੇ
ਕੁਰਲਾਉਂਦਾ ਵੀ
ਸ਼ਾਇਦ…..!

ਸਟੇਟ ਅੇੈਵਾਰਡੀ
ਮਾਸਟਰ ਸੰਜੀਵ ਧਰਮਾਣੀ
ਸ਼੍ਰੀ ਅਨੰਦਪੁਰ ਸਾਹਿਬ
( ਸਾਹਿਤ ਦੇ ਖੇਤਰ ਵਿੱਚ ਕੀਤੇ ਕਾਰਜਾਂ ਲਈ ਲੇਖਕ ਦਾ ਨਾਂ ” ਇੰਡੀਆ ਬੁੱਕ ਆੱਫ਼ ਰਿਕਾਰਡਜ਼ ” ਵਿੱਚ ਦਰਜ਼ ਹੈ )
9478561356

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleकेंद्रीय मंत्री हरदीप पुरी ने युवाओं को वितरित किए सरकारी नौकरियों हेतु नियुक्ति पत्र
Next articleਬੱਚਿਆਂ ਦਾ ਰਾਹ ਦਸੇਰਾ ਬਣਦੀ ਪੁਸਤਕ -‘ਆਓ ਦੋਸਤੋ ਖੇਡੀਏ’