(ਸਮਾਜ ਵੀਕਲੀ): ਡਾ.ਬੀ.ਆਰ.ਅੰਬੇਡਕਰ ਭਵਨ ਜਗਰਾਉਂ ਵਿਖੇ ਪੰਜਾਬੀ ਲੇਖਕ ਮੰਚ ਦੀ ਮੀਟਿੰਗ ਪ੍ਰਧਾਨ ਰਣਜੀਤ ਸਿੰਘ ਹਠੂਰ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸਰਪ੍ਰਸਤ ਡਾ.ਸੁਰਜੀਤ ਸਿੰਘ ਦੌਧਰ ਨੇ ਪੰਜਾਬੀ ਮਾਂ ਬੋਲੀ ਬਾਰੇ ਵਿਸਥਾਰ ਨਾਲ ਚਰਚਾ ਕਰਦਿਆਂ ਚੜ੍ਹਦੇ ਲਹਿੰਦੇ ਪੰਜਾਬ ਦੇ ਸਮਰੱਥ ਸਾਹਿਤਕਾਰਾਂ ਨੂੰ ਯਾਦ ਕੀਤਾ ਅਤੇ ਉਹਨਾਂ ਦੀਆਂ ਰਚਨਾਵਾਂ ਪੇਸ਼ ਕੀਤੀਆਂ,ਗੀਤਕਾਰ ਰਣਜੀਤ ਸਿੰਘ ਹਠੂਰ ਨੇ ਗੀਤ ਰਾਹੀਂ ਸਰੋਤਿਆਂ ਨੂੰ ਕੀਲਿਆ ਅਤੇ ਪੰਜਾਬੀ ਭਾਸ਼ਾ ਸੰਬੰਧੀ ਵਿਚਾਰ ਚਰਚਾ ਵੀ ਹੋਈ।
ਨਵੇਂ ਸ਼ਾਇਰਾਂ ਵਿੱਚ ਅਦੀਬ ਰਵੀ ਅਤੇ ਰਾਜਵੀਰ ਰੂਮੀ ਨੇ ਆਪਣੀਆਂ ਭਾਵਪੂਰਤ ਰਚਨਾਵਾਂ ਪੇਸ਼ ਕਰਕੇ ਰੰਗ ਬੰਨ੍ਹ ਦਿੱਤਾ ਇਸ ਸਮੇਂ ਪ੍ਰੋ: ਮਨਜਿੰਦਰ ਸਿੰਘ ਰੂਮੀ, ਡਾ.ਜਸਵੀਰ ਸਿੰਘ ਜਗਰਾਉਂ,ਮੈਨੇਜਰ ਗੁਰਦੀਪ ਸਿੰਘ ਹਠੂਰ, ਮੈਨੇਜਰ ਜਸਵੰਤ ਸਿੰਘ ਜਗਰਾਉਂ, ਲੈਕ.ਅਮਰਜੀਤ ਸਿੰਘ ਚੀਮਾ ਆਦਿ ਨੇ ਪੰਜਾਬ ਦੇ ਨਾਮਵਰ ਲੇਖਕਾਂ ਬਾਰੇ ਵਿਚਾਰ ਚਰਚਾ ਕਰਕੇ ਆਪਣੀ ਹਾਜ਼ਰੀ ਲਵਾਈ ਅੰਤ ਵਿੱਚ ਡਾ.ਸੁਰਜੀਤ ਸਿੰਘ ਦੌਧਰ ਨੇ ਸਰੋਤਿਆਂ ਦੇ ਸਨਮੁੱਖ ਕੀਤੀਆਂ ਰਚਨਾਵਾਂ ਉੱਤੇ ਸਾਰਥਿਕ ਚਰਚਾ ਕਰਦਿਆਂ ਪੰਜਾਬੀ ਲੇਖਕ ਮੰਚ ਜਗਰਾਉਂ ਦੇ ਆਉਣ ਵਾਲੇ ਪ੍ਰੋਗਰਾਮਾਂ ਦੀ ਰੂਪ ਰੇਖਾ ਸਾਂਝੀ ਕੀਤੀ ਅਤੇ ਸਭ ਦਾ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly