ਮੀਟਿੰਗ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ 

 (ਸਮਾਜ ਵੀਕਲੀ)-ਬੀਐਸਐਨਐਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਬੀਐਸਐਨਐਲ ਪਾਰਕ ਸੰਗਰੂਰ ਵਿਖੇ ਹੋਈ।
ਮੀਟਿੰਗ  ਦੀ ਸ਼ੁਰੂਆਤ  ਸ਼੍ਰੀ ਰਾਜਿੰਦਰ ਸਿੰਘ ਵਾਲੀਆ ਅਤੇ ਲਾਲੀ ਨੂੰ ਭਾਵਭਿੰਨੀ ਸ਼ਰਧਾਂਜਲੀ ਦੇ ਕੇ  ਕੀਤੀ ਗਈ। ਸ਼੍ਰੀ ਰਜਿੰਦਰ ਸਿੰਘ ਵਾਲੀਆ ਦੀ ਜਿੰਦਾਦਿਲੀ ਅਤੇ ਵਿਲੱਖਣ ਸ਼ਖ਼ਸੀਅਤ ਬਾਰੇ ਸ਼੍ਰੀ ਸਾਧਾ ਸਿੰਘ ਨੇ ਭਰੇ ਮਨ ਨਾਲ ਯਾਦ ਕੀਤਾ । ਉਪਰੰਤ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਪੇਸ਼ ਕੀਤੀ ਗਈ।
ਇਸ ਮਹੀਨੇ ਜਨਮ ਦਿਨ ਵਾਲੇ ਸਾਥੀਆਂ ਨੂੰ ਗਿਫ਼ਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਤੰਦਰੁਸਤੀ ਅਤੇ ਖੁਸ਼ਹਾਲ ਭਵਿੱਖ ਦੀ ਕਾਮਨਾ ਕੀਤੀ ਗਈ।
ਸ਼੍ਰੀ ਜਗਤਾਰ ਸਿੰਘ ਦਾ ਪਹਿਲੀ ਵਾਰ ਸ਼ਿਰਕਤ ਕਰਨ ਅਤੇ ਲਾਈਫ ਮੈਂਬਰਸ਼ਿਪ ਲੈਣ ਤੇ ਸਨਮਾਨ ਕੀਤਾ ਗਿਆ।
ਵਿਦੇਸ਼ ਤੋਂ ਬੇਟੀ ਦਾ ਵਿਆਹ ਕਰਕੇ ਵਾਪਿਸ ਆਏ ਸਾਥੀ ਸ਼੍ਰੀ ਧਿਆਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
ਅੱਜ ਦੀ ਮੀਟਿੰਗ ਨੂੰ  ਸਾਧਾ ਸਿੰਘ ਵਿਰਕ,  ਸ਼ਾਮ ਸੁੰਦਰ ਕਕੜ,ਕਾਮਰੇਡ  ਰਘਬੀਰ ਸਿੰਘ , ਪੀ ਸੀ ਬਾਘਾ,   ਗੁਰਮੇਲ ਸਿੰਘ ,  ਪਰਮਜੀਤ ਸਿੰਘ ਮੰਡੇਰ ਅਤੇ  ਤਰਲੋਚਨ ਸਿੰਘ ਸੁਨਾਮ ਨੇ ਸੰਬੋਧਨ ਕੀਤਾ।
 ਬੁਲਾਰਿਆਂ ਨੇ ਪੈਂਨਸ਼ਨ ਰਵੀਜ਼ਨ,ਡੀਏ ਵਾਧਾ ਅਤੇ 65,70,75 ਅਤੇ 80 ਸਾਲ ਦੀ ਉਮਰ ਵਿੱਚ ਪੈਨਸ਼ਨ ਵਾਧੇ ਸਬੰਧੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਬਿਆਨ ਦਾ ਜ਼ਿਕਰ ਕੀਤਾ ਅਤੇ ਆਉਣ ਵਾਲ਼ੇ ਸਮੇਂ ਵਿੱਚ ਇਹ ਵਾਅਦੇ ਪੂਰੇ ਕਰਨ ਲਈ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।
ਸ਼੍ਰੀ ਸ਼ਾਮ ਸੁੰਦਰ ਕੱਕੜ ਨੇ ਮਨੁੱਖੀ ਸੁਭਾਅ ਦੀ ਇਕ ਖਾਸ ਕਮਜ਼ੋਰੀ ਸੰਬੰਧੀ ਇਕ ਵਿਅੰਗਾਤਮਿਕ ਉੱਚ ਪੱਧਰੀ ਮੋਨੋ ਐਕਟਿੰਗ ਪੇਸ਼ ਕੀਤੀ।
 ਮਟਿੰਗ ਵਿੱਚ 81 ਪੈਨਸ਼ਨਰ ਸਾਥੀਆਂ ਨੇ ਸ਼ਮੂਲੀਅਤ ਕੀਤੀ । ਗਿਣਤੀ ਪੱਖੋਂ ਇਹ ਰਿਕਾਰਡ ਹਾਜ਼ਰੀ ਵਾਲ਼ੀ ਮੀਟਿੰਗ ਸਾਬਿਤ ਹੋਈ।
 ਲੱਗਭਗ 29 ਲਾਈਫ ਸਰਟੀਫਿਕੇਟ ਅੱਪਲੋਡ ਕੀਤੇ ਗਏ।
 ਨਵਨੀਤ ਬਰਨਾਲ਼ਾ ਨੂੰ ਮੈਂਬਰਾਂ ਲਈ ਘਰ ਘਰ ਜਾ ਕੇ ਸੇਵਾਵਾਂ ਪ੍ਰਦਾਨ ਕਰਨ ਲੲਈ,
. ਸਾਧਾ ਸਿੰਘ ਵਿਰਕ ਨੂੰ ਪ੍ਰਦੂਸ਼ਣ ਰਹਿਤ ਖੇਤੀ ਸਬੰਧੀ ਕਰਨ ਲਈ
 ਸੁਖਦੇਵ ਸਿੰਘ ਸੰਗਰੂਰ ਅਤੇ ਸ਼੍ਰੀ ਬਲਦੇਵ ਸਿੰਘ ਸੰਗਰੂਰ ਨੂੰ ਸੇਵਾ ਭਾਵਨਾ ਲੲਈ, ਦੀਦਾਰ ਸਿੰਘ ਨੂੰ  ਖੋਜ ਕਾਰਜਾਂ ਲਈ ਮੌਤ ਉਪਰੰਤ  ਸਰੀਰ ਪ੍ਰਦਾਨ ਲਈ ਕੀਤੇ ਗਏ ਇਕਰਾਰਨਾਮਾ ਕਰਨ ਲਈ ਸਨਮਾਨਿਤ ਕੀਤਾ ਗਿਆ।
  ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਉਨ੍ਹਾਂ ਦੀ ਸੋਚ ਅਤੇ ਯੋਗਦਾਨ ਦੀ ਚਰਚਾ ਕੀਤੀ ਗੲਈ। ਮੀਟਿੰਗ ਵਿੱਚ ਪੈਨਸ਼ਨਰ ਕਲਾਕਾਰਾਂ ਨੇ  ਬਹੁਤ ਖੂਬ ਰੰਗ ਬੰਨ੍ਹਿਆ।
ਕੇਵਲ ਸਿੰਘ ਮਾਲੇਰਕੋਟਲਾ ਨੇ ਰੋਮਾਂਟਿਕ ਗੀਤ,  ਬਹਾਦਰ ਸਿੰਘ ਅਹਿਮਦਗੜ੍ਹ ਨੇ ਇਨਕਲਾਬੀ ਗੀਤ ਅਤੇ ਸ਼੍ਰੀ ਹਰਮੇਸ਼ ਸਿੰਘ ਨੇ ਹਰਮੋਨੀਅਮ ਨਾਲ ਇਕ ਭਜਨ ਸੁਣਾਇਆ।
  ਹਾਜਰ ਸਾਥੀਆਂ ਨੇ ਲੱਗਭਗ ਢਾਈ ਘੰਟੇ ਚੱਲੇ ਪ੍ਰੋਗਰਾਮ ਨੂੰ ਬੜੀ ਸ਼ਿੱਦਤ ਨਾਲ ਮਾਣਿਆ।
ਮਾਸਟਰ ਪਰਮ ਵੇਦ
ਸੁਰਿੰਦਰ ਪਾਲ ਸੰਗਰੂਰ
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਆਈ.ਪੀ.ਐਸ. ਅਧਿਕਾਰੀ ਵਾਤਸਲਾ ਗੁਪਤਾ ਨੇ ਐਸ.ਐਸ.ਪੀ. ਵਜੋਂ ਅਹੁੱਦਾ ਸੰਭਾਲਿਆ
Next articleਪੰਜਾਬ ਨੰਬਰਦਾਰ ਯੂਨੀਅਨ “ਸਰਕਾਰੀ ਸਕੂਲ ਬਚਾਓ ਮੋਰਚਾ” ਨੂੰ ਬਲ ਦੇਣ ਪਹੁੰਚੀ – ਸੰਧੂ / ਬਾਲੀ