ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੀ ਬਰਨਾਲਾ ਵਿਖੇ ਮੀਟਿੰਗ ਹੋਈ।

ਕੇਂਦਰੀ ਸਭਾ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਮਿਲ ਕੇ ਮੰਗ ਪੱਤਰ ਦਿੱਤੇ ਜਾਣਗੇ – ਹਰਚੰਦਪੁਰੀ
ਬਰਨਾਲਾ 21 ਅਗਸਤ (ਚੰਡਿਹੋਕ) ਬੀਤੇ ਦਿਨੀਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿਸਟਰਡ ਦੀ ਮੀਟਿੰਗ ਸਥਾਨਕ ਗੋਬਿੰਦ ਬਾਂਸਲ ਚੈਰੀਟੇਬਲ ਟਰਸਟ ਵਿਖੇ ਹੋਈ। ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਮਾਗਮ ਦੇ ਕਨਵੀਨਰ ਜੋਗਿੰਦਰ ਸਿੰਘ ਨਿਰਾਲਾ (ਡਾ.) ਨੇ ਦੱਸਿਆ ਕਿ ਸਭਾ ਦੇ ਪ੍ਰਧਾਨ ਪਵਨ ਹਰਚੰਦਪੁਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪੰਜਾਬ ਅਤੇ ਹਰਿਆਣਾ ਤੋਂ ਲਗਭੱਗ 75 ਸਭਾ ਨਾਲ ਸਬੰਧਤ ਆਗੂ ਹਾਜ਼ਰ ਹੋਏ।

ਸਭ ਤੋਂ ਪਹਿਲਾਂ ਸੀ. ਆਰ. ਮੋਦਗਿਲ ਜੀ. ਡੀ. ਚੋਧਰੀ (ਡਾ.) ਨਾਟਕਕਾਰ ਤਰਲੋਚਨ ਸਮਰਾਲਾ ਅਤੇ ਹੋਰ ਲੇਖਕਾਂ ਦੀ ਮੌਤ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸਭਾ ਵਲੋਂ ਡਾ. ਬਲਦੇਵ ਸਿੰਘ ਬੱਧਨ ਅਤੇ ਡਾ. ਰੀਨਾ ਕੁਮਾਰੀ ਵੱਲੋਂ ਸੰਪਾਦਤ ਕੀਤੀ ਪੁਸਤਕ ‘ਜਗੀਰ ਸਿੰਘ ਜਗਤਾਰ ਦੀਆਂ ਸੰਪਾਦਕੀ ਰਚਨਾਵਾਂ’ ਅਵਤਾਰਜੀਤ ਦੀ ਸ਼ਬਦ ਚਿੱਤਰਾਂ ਦੀ ਪੁਸਤਕ ‘ਚਿੱਤਰ ਲੀਲਾ’ ਅਤੇ ਜਗਦੇਵ ਸ਼ਰਮਾ ਬੁਗਰਾ ਦਾ ਕਹਾਣੀ ਸੰਗ੍ਰਹਿ ‘ਗੁਆਚੀਆਂ ਜ਼ਮੀਰਾਂ’ ਲੋਕ ਅਰਪਣ ਕੀਤੀਆਂ ਗਈਆਂ। ਡਾ. ਨਿਰਾਲਾ ਨੇ ਸਵਾਗਤੀ ਬੋਲ ਕਹੇ ਅਤੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ ਨੇ ਜਥੇਬੰਦਕ ਏਜੰਡੇ ਪੇਸ਼ ਕੀਤੇ। ਪਵਨ ਹਰਚੰਦਪੁਰੀ ਨੇ ਏਜੰਡੇ ਅਤੇ ਮੌਜੂਦਾ ਹਾਲਾਤਾਂ ਦੀ ਜਾਣਕਾਰੀ ਦਿੱਤੀ। ਇਸ ਉਪਰੰਤ ਏਜੰਡਿਆਂ ਉੱਪਰ ਲਗਾਤਾਰ ਤਿੰਨ ਘੰਟੇ ਦੇ ਕਰੀਬ ਭਰਵੀਂ ਬਹਿਸ ਹੋਈ ਜਿਸ ਵਿੱਚ ਸਰਵਸ੍ਰੀ ਪਿੰ੍ਰ. ਗੁਰਜੰਟ ਸਿੰਘ ਸਰਿੰਦਰਪਾਲ ਕਾਲਾਂਵਾਲੀ ਜੁਗਰਾਜ ਧੌਲਾ ਡਾ. ਸੁਦਰਸ਼ਨ ਗਾਸੋ ਰਣਜੀਤ ਸਿੰਘ ਥਾਂਦੇਵਾਲ ਡਾ. ਬਲਦੇਵ ਸਿੰਘ ਬੱਧਨ ਓਮ ਪ੍ਰਕਾਸ਼ ਗਾਸੋ ਸੁਖਦੇਵ ਔਲਖ ਡਾ. ਦਰਸ਼ਨ ਸਿੰਘ ਆਸਟ ਪਵਨ ਕੁਮਾਰ ਭੰਮੀਆਂ ਡਾ. ਕੰਵਰ ਜਸਵਿੰਦਰ ਪਾਲ ਸਿੰਘ ਅਸ਼ੋਕ ਚੁਟਾਨੀ ਡਾ. ਭਗਵੰਤ ਸਿੰਘ ਤੇਜਾ ਸਿੰਘ ਤਿਲਕ ਅਵਤਾਰਜੀਤ ਬਲਵੀਰ ਬੱਲੀ ਡਾ. ਸਵਰਾਜ ਸਿੰਘ ਡਾ. ਹਰਜੀਤ ਸਿੰਘ ਸੱਧਰ ਜਗਦੀਸ਼ ਰਾਣਾ ਗੁਲਜ਼ਾਰ ਸਿੰਘ ਸ਼ੌਕੀ ਇਕਬਾਲ ਘਾਰੂ ਡਾ. ਜੋਗਿੰਦਰ ਸਿੰਘ ਨਿਰਾਲਾ ਕਰਨੈਲ ਸਿੰਘ ਅਸਪਾਲ ਡਾ. ਸੰਪੂਰਨ ਸਿੰਘ ਟੱਲੇਵਾਲੀਆ ਡਾ. ਗੁਰਚਰਨ ਕੌਰ ਕੋਚਰ ਨਕਸ਼ ਚਿੱਤੇਵਾਣੀ ਸਾਗਰ ਸਿੰਘ ਸਾਗਰ ਅਮਰਜੀਤ ਸ਼ੇਰਪੁਰੀ ਹਾਕਮ ਸਿੰਘ ਰੂੜੇਕੇ ਆਦਿ ਨੇ ਭਾਗ ਲਿਆ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਗ਼ਦਰੀ ਬਾਬਿਆਂ ਦੇ ਮੇਲੇ ਸਬੰਧੀ ਤਿਆਰੀ ਮੀਟਿੰਗ
Next articleਆਪਣੇ ਬੱਚੇ ਨੂੰ ਬਿਮਾਰੀਆਂ ਤੋਂ ਬਚਾਵਾਂਗੇ, ਸਾਰੇ ਕੰਮ ਛੱਡ ਪਹਿਲੇ ਟੀਕਾਕਰਨ ਕਰਵਾਂਗੇ :-ਸਿਵਲ ਸਰਜਨ ਮਾਨਸਾ