ਸਾਬਕਾ ਫੌਜੀਆਂ ਦੀ ਮੀਟਿੰਗ ਸਿੰਘ ਸਭਾ ਗੁਰਦੁਆਰਾ ਨਕੋਦਰ ਵਿਖੇ ਹੋਈ

ਫੋਟੋ ਕੈਪਸਨ:- ਗੁਰਦੁਆਰਾ ਸਿੰਘ ਸਭਾ ਨਕੋਦਰ ਕੰਪਲੈਕਸ ਵਿਖੇ ਸਾਬਕਾ ਫੌਜੀ ਆਪਣੀਆ ਮੰਗਾਂ ਮੰਨਵਾਉਣ ਬਾਬਤ ਮੀਟਿੰਗ ਕਰਦੇ ਹੋਏ। ਤਸਵੀਰ ਸੁਖਵਿੰਦਰ ਸਿੰਘ ਖਿੰੰਡਾ

ਫੋਜੀਆਂ ਦੀਆ ਮੰਗਾਂ ਬਾਬਤ

ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ )- ਸਾਬਕਾ ਸੈਨਿਕਾਂ ਦੀ ਭਰਵੀ ਮੀਟਿੰਗ ਹਵਾਲਦਾਰ ਕਿਸ਼ਨ ਸਿੰਘ ਪ੍ਰਧਾਨ ਸਾਬਕਾ ਸੈਨਿਕ ਅਤੇ ਆਨਰੇਰੀ ਕੈਪਟਨ ਕੁਲਵੰਤ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਨਕੋਦਰ ਦੇ ਸਿੰਘ ਸਭਾ ਗੁਰਦਵਾਰਾ ਦੇ ਕੰਪਲੈਕਸ ਵਿਖੇ ਹੋਈ। ਇਸ ਮੀਟਿੰਗ ਵਿਚ ਓ,ਆਰ,ਓ,ਪੀ ਅਤੇ ਐਮ,ਐਸ,ਪੀ ਸਮੇਤ ਡੀ,ਏ,ਪੀ, ਮੰਗਾਂ ਸਮੇਤ ਜੰਤਰ ,ਮੰਤਰ ਤੇ ਧਰਨੇ ਤੇ ਬੈਠੇ ਸਾਬਕਾ ਸੈਨਿਕਾਂ ਦੇ ਸਮਰਥਨ ਬਾਬਤ ਵਿਚਾਰ ਕੀਤਾ ਗਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਪਟਨ ਕੁਲਵੰਤ ਸਿੰਘ ਰੰਧਵਾ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਮੰਗਾਂ ਮਨਵਾਉਣ ਲਈ ਸੈਨਿਕ ਏਕਤਾ ਸਮੇਂ ਦੀ ਮੁਖ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਇੱਕਲਿਆਂ ਨਹੀਂ ਲੜੀ ਜਾ ਸਕਦੀ।

ਉਨ੍ਹਾਂ ਕਿਹਾ ਦਿੱਲੀ ਵਿਚ ਸਾਡੇ ਪਰਧਾਨ ਤੇ ਫੌਜੀ ਬੜੀ ਸੌਚ ਸਮਝ ਸੈਨਿਕ ਦੇ ਹੱਕਾਂ ਦੀ ਲੜਾਈ ਲੜ ਰਹੇ ਹਨ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਹ ਮਹਿਸੂਸ ਕਰਨ ਲਗ ਪਈ ਹੈ ਕਿ ਵਾਕਿਆ ਓ, ਆਰ ਤੇ ਜੇ ,ਸੀ, ਓ ਨਾਲ ਬੇ ਇਨਸਾਫੀ ਹੋਈ ਹੈ। ਇਸ ਮੌਕੇ ਸਾਰੇ ਬੁਲਾਰਿਆਂ ਵਲੋਂ ਉਹਨਾਂ ਦਾ ਬਣਦਾ ਹੱਕ ਲੈਣ ਲਈ ਸੈਨਿਕ ਏਕਤਾ ਤੇ ਜੋਰ ਦਿਤਾ ਗਿਆ।ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਪ੍ਰਧਾਨ ਆਨਰੇਰੀ ਕੈਪਟਨ ਅਨਿਲ ਕੁਮਾਰ ਜਲੰਧਰ, ਪ੍ਰਧਾਨ ਬਲਰਾਜ ਵਿਸ਼ਿਟ ਫਿਲੋਰ,ਸੂਬੇਦਾਰ ਜਸਵੰਤ ਰਾਏ,ਨੰਬਰਦਾਰ ਜਸਪਾਲ ਸਿੰਘ, ਮੋਹਣ ਸਿੰਘ , ਤਰਸੇਮ ਲਾਲ, ਨੂਰਮਹਿਲ , ਪ੍ਰਧਾਨ ਮਨਜੀਤ ਸਿੰਘ,ਮਹਿਤ ਪੁਰ , ਪ੍ਰਧਾਨ ਡਾਕਟਰ ਜਗਦੀਸ਼ ਚੰਦਰ ਕਵਾਤਰਾ, ਵਾਈਸ ਪ੍ਰਧਾਨ, ਸੂਬੇਦਾਰ ਗੁਰਮੀਤ ਸਿੰਘ, ਜੀ ,ਓ ,ਜੀ ਹਰਜਿੰਦਰ ਸਿੰਘ, ਸਰਵਣ ਸਿੰਘ, ਹਵਾਲਦਾਰ ਗੁਰਮੀਤ ਸਿੰਘ, ਸਾਬਕਾ ਸੈਨਿਕ ਵਿਧਵਾਵਾਂ ਬੱਚਿਆਂ ਸਮੇਤ ਹਾਜਰ ਸਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਘਰ ਘਰ ਜਾ ਕੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ
Next articleਪਹਿਲਵਾਨਾਂ ਨਾਲ ਤਸ਼ੱਦਦ