HOME ਮਕੈਨਿਕ ਨੇ ਇੰਟਰਲੌਕ ਦੀ ਇੱਟ ਮਾਰਕੇ ਡਰਾਈਵਰ ਦੀ ਜੀਵਨ ਲੀਲਾ ਕੀਤੀ ਖਤਮ

ਮਕੈਨਿਕ ਨੇ ਇੰਟਰਲੌਕ ਦੀ ਇੱਟ ਮਾਰਕੇ ਡਰਾਈਵਰ ਦੀ ਜੀਵਨ ਲੀਲਾ ਕੀਤੀ ਖਤਮ

3
ਕੈਪਸ਼ਨ ਮਰਨ ਵਾਲੇ ਦੀ ਫਾਈਲ ਫੋਟੋ
ਰੋਪੜ੍ਹ ਪੁਲਿਸ ਨੇ ਕੀਤਾ ਕਤਲ ਦਾ ਮੁਕੱਦਮਾ ਦਰਜ , ਭਾਈਪੁਰ ਮੰਡ ਦੇ ਸ਼ਮਸ਼ਾਨਘਾਟ ਵਿੱਚ ਲਾਸ਼ ਦਾ ਕੀਤਾ ਗਿਆ ਸੰਸਕਾਰ 
ਰੂਪਨਗਰ /ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਬੀਤੀ ਰਾਤ ਟਰਾਂਸਪੋਰਟ ਨਗਰ ਰੋਪੜ੍ਹ ਇੱਕ ਨੋਜਵਾਨ ਬੜੇ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਰਨ ਵਾਲਾ ਨੋਜਵਾਨ ਪਿੰਡ ਭਾਈਪੁਰ ਮੰਡ ਤਹਿਸੀਲ਼ ਬਲਾਚੌਰ ਥਾਣਾ ਕਾਠਗੜ੍ਹ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਲਖਵੀਰ ਸਿੰਘ ਉਰਫ ਕਾਲਾ ਪੁੱਤਰ ਗੁਰਮੇਲ ਸਿੰਘ ਦੱਸਿਆ ਜਾਂਦਾ ਹੈ। ਜੋ ਕਿ ਇੱਕ ਪ੍ਰਾਇਵੇਟ ਮਾਲਕ ਦੀ ਗੱਡੀ ਚਲਾਉਂਦਾ ਸੀ। ਕੱਲ ਸ਼ਾਮ ਨੂੰ ਲਖਵੀਰ ਸਿੰਘ ਉਰਫ ਕਾਲਾ ਆਪਣੇ ਘਰ ਤੋਂ ਰੋਪੜ੍ਹ ਮੁੜ ਆਪਣੀ ਗੱਡੀ ਤੇ ਗਿਆ ਅਤੇ ਟਰਾਂਸਪੋਰਟ ਨਗਰ ਵਿੱਚ ਗੱਡੀ ਖੜ੍ਹੀ ਕਰਕੇ ਮਿਸਤਰੀ ਮਨਜੀਤ ਸਿੰਘ ਉਰਫ ਰਿੱਕੀ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਮੋਹਣਮਾਜਰਾ ਥਾਣਾ ਕਾਠਗੜ੍ਹ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਜੋ ਕਿ ਟਰਾਂਸਪੋਰਟ ਨਗਰ ਰੋਪੜ੍ਹ ਵਿਖੇ ਮਕੈਨਿਕ ਦਾ ਕੰਮ ਕਰਦਾ ਹੈ ।ਉਸ ਕੋਲ ਗੱਡੀ ਖੜ੍ਹੀ ਕਰਕੇ ਉਸ ਗੱਡੀ ਦਾ ਕੰਮ ਕਰਨ ਲਈ ਆਖ ਦਿੱਤਾ ਪਰ ਮਕੈਨਿਕ ਮਨਜੀਤ ਸਿੰਘ ਉਰਫ ਰਿੱਕੀ ਜੋ ਕਿ ਉਸ ਨੂੰ ਕਿਸੇ ਹੋਰ ਗੱਡੀ ਡਰਾਈਵਰ ਰਖਵਾਉਣਾ ਚਾਹੁੰਦਾ ਸੀ ਪਰ ਲਖਵੀਰ ਸਿੰਘ ਨਹੀਂ ਮੰਨਿਆਂ ਜਿਸ ਕਾਰਨ ਆਪਸ ਵਿੱਚ ਲੜਾਈ ਸ਼ੁਰੂ ਹੋ ਗਈ ਜਿਸ ਵਿੱਚ ਲਖਵੀਰ ਸਿੰਘ ਦੀ ਜਾਨ ਚਲੀ ਗਈ। ਇਸ ਘਟਨਾ ਸਬੰਧੀ ਹਰਮਨ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਗੜ੍ਹਬਾਗਾ ਥਾਣਾ ਨੂਰਪੁਰਬੇਦੀ ਜੋ ਕਿ ਮੌਕੇ ਤੇ ਹਾਜ਼ਰ ਸੀ ਉਸ ਨੇ ਇਸ ਸਬੰਧੀ ਥਾਣਾ ਸਿਟੀ ਰੋਪੜ੍ਹ ਪੁਲਿਸ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ ਜਿਸ ਤੇ ਪੁਲਿਸ ਵਲੋਂ ਅਗਲੀ ਕਾਰਵਾਈ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ।ਪੁਲਿਸ ਵਲੋਂ ਲਾਸ਼ ਦਾ ਪੋਸਟਮਾਰਟਮ ਕਰਾਉਣ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਿਸ ਦਾ ਅੱਜ ਭਾਈਪੁਰ ਮੰਡ ਦੇ ਸ਼ਮਸ਼ਾਨਘਾਟ ਵਿੱਚ ਸੰਸਕਾਰ ਕਰ ਦਿੱਤਾ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵੇਅਰਹਾਊਸ ਮੈਨੇਜਰ ਗਗਨਦੀਪ ਰੰਧਾਵਾ ਦੀ ਖੁਦਕੁਸ਼ੀ ਤੋਂ ਬਾਅਦ ਪਰਿਵਾਰ ਵੱਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ 
Next articleਮਨੁੱਖ ਕਿਸਮਤ ਦਾ ਨਹੀਂ, ਆਪਣੇ ਮਨ ਦਾ ਮਾਲਕ ਹੈ